ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਜਲਦ ਹੀ ਦੂਜੇ ਵਾਰ ਬਣਨਗੇ ਮਾਪੇ, ਮਾਨਸੀ ਸ਼ਰਮਾ ਨੇ ਦੂਜੀ ਪ੍ਰੈਗਨੇਂਸੀ ਦਾ ਕੀਤਾ ਐਲਾਨ

ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦਾ ਐਲਾਨ ਕੀਤਾ ਹੈ ।

By  Shaminder April 29th 2023 12:05 PM

ਅਦਾਕਾਰਾ ਮਾਨਸੀ ਸ਼ਰਮਾ (Mansi Sharma) ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦਾ ਐਲਾਨ ਕੀਤਾ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਬੇਬੀ ਟੂ ਆਨ ਦੀ ਵੇਅ, ਤੁਹਾਡੀਆਂ ਅਸੀਸਾਂ ਅਤੇ ਪਿਆਰ ਦੀ ਲੋੜ ਹੈ । ਥੈਂਕ ਯੂ ਬਾਬਾ ਸਭ ਕੁਝ ਦੇਣ ਦੇ ਲਈ…’। 


View this post on Instagram

A post shared by Mansi Sharma (@mansi_sharma6)


ਹੋਰ ਪੜ੍ਹੋ  : ਅਦਾਕਾਰਾ ਆਰਤੀ ਸਿੰਘ ਹੋਈ ਹਾਦਸੇ ਦੀ ਸ਼ਿਕਾਰ, ਤਸਵੀਰਾਂ ਹੋ ਰਹੀਆਂ ਵਾਇਰਲ

ਪ੍ਰਸ਼ੰਸਕਾਂ ਨੇ ਵੀ ਦਿੱਤੀ ਵਧਾਈ 

ਜਿਉਂ ਹੀ ਅਦਾਕਾਰਾ ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ । 


ਮਾਨਸੀ ਅਤੇ ਯੁਵਰਾਜ ਹੰਸ ਦਾ 2019 ‘ਚ ਹੋਇਆ ਸੀ ਵਿਆਹ 

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ 2019 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਤੋਂ ਬਾਅਦ ਦੋਵਾਂ ਦੇ ਘਰ ਪਹਿਲੇ ਬੱਚੇ ਹਰੀਦਾਨ ਦਾ ਜਨਮ ਹੋਇਆ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਹੁਣ ਦੂਜੀ ਪ੍ਰੈਗਨੇਂਸੀ ਦਾ ਅੇਲਾਨ ਕਰ ਦਿੱਤਾ ਹੈ । ਮਾਨਸੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਸ ‘ਚ ਉਸਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ । 


ਯੁਵਰਾਜ ਹੰਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ 

ਯੁਵਰਾਜ ਹੰਸ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਮਾਨਸੀ ਸ਼ਰਮਾ ਨੇ ਵੀ ‘ਛੋਟੀ ਸਰਦਾਰਨੀ’ ਸਣੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । 






Related Post