ਮਨਪ੍ਰੀਤ ਮੰਨਾ ਨੇ ਪ੍ਰੇਮ ਢਿੱਲੋਂ ਨੂੰ ਕੱਢੀਆਂ ਗਾਲਾਂ,ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬੀ ਗਾਇਕ ਮਨਪ੍ਰੀਤ ਮੰਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਪ੍ਰੇਮ ਢਿੱਲੋਂ ਨੂੰ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

By  Shaminder September 2nd 2024 10:32 AM

 ਪੰਜਾਬੀ ਗਾਇਕ ਮਨਪ੍ਰੀਤ ਮੰਨਾ (Manpreet Manna) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਪ੍ਰੇਮ ਢਿੱਲੋਂ (Prem Dhillon) ਨੂੰ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਪ੍ਰੇਮ ਢਿੱਲੋਂ ਦਾ ਨਾਂਅ ਲੈ ਕੇ ਉਸ ਨੂੰ ਗਾਲਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦੇ ਗ੍ਰੈਂਡ ਫਿਨਾਲੇ ‘ਚ ਮਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਤਰਨਤਾਰਨ ਦੇ ਨੇਕਪ੍ਰੀਤ ਸਿੰਘ ਪਹਿਲੇ ਅਤੇ ਲੁਧਿਆਣਾ ਦੀ ਗੁਰਮਹਿਕ ਕੌਰ ਦੂਸਰੀ ਰਨਰ ਅੱਪ ਐਲਾਨੀ ਗਈ

ਗਾਇਕ ਕਿਸੇ ਕੁੜੀ ਦੇ ਬਾਰੇ ਗੱਲ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ‘ਮੇਰੇ ਕੋਲ ਭੈਣ ਆਈ ਜੋਈ ਸੀ ਅਤੇ ਅੰਮ੍ਰਿਤਸਰ ਜਾ ਕੇ ਉਸ ਦੇ ਘਰੋਂ ਚਾਹ ਪੀਂਦੇ ਰਹੇ ਅਤੇ ਹੁਣ ਤੁਸੀਂ ਕੁੜੀ ਦੀ ਜ਼ਿੰਦਗੀ ਰੋਲ ਦਿੱਤੀ। ਜੇ ਕੋਈ ਤੁਹਾਨੂੰ ਰੋਟੀ ਪਾਣੀ ਖਵਾਉਂਦਾ ਹੈ ਤਾਂ ਉਸ ਦੀ ਇੱਜ਼ਤ ਕਿਵੇਂ ਕਰਨੀ ਹੈ…ਤੈਨੂੰ ਹੁਣ ਰੱਜ ਕੇ ਕੁੱਟਣਾ’। ਗਿਆਨੀ ਨੂੰ ਵੀ ਕੁੱਟਣਾ ਜੋ ਕੁੜੀ ਦੇ ਪੈਸੇ ਖਾ ਗਿਆ’। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। 

ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ 

ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ  ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਜਲਦ ਹੀ ਉਹ ਹੋਰ ਵੀ ਕਈ ਗੀਤਾਂ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।  



Related Post