ਮਨਮੋਹਨ ਵਾਰਿਸ ਨੇ 1995 ‘ਚ ਜਿਸ ਸ਼ਖਸ ਦੇ ਵਿਆਹ ‘ਚ ਕੀਤਾ ਸੀ ਪਰਫਾਰਮ, ਉਸਦੇ ਪੁੱਤਰ ਦੇ ਵਿਆਹ ‘ਚ ਵੀ ਗਾਉਣ ਦਾ ਮਿਲਿਆ ਮੌਕਾ, ਵੇਖੋ ਵੀਡੀਓ
ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਮਨਮਨੋਹਨ ਵਾਰਿਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਮਨਮੋਹਨ ਵਾਰਿਸ (Manmohan Waris) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਮਨਮਨੋਹਨ ਵਾਰਿਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਪੰਜਾਬੀ ਫ਼ਿਲਮ ਅਦਾਕਾਰ ਅਸ਼ੋਕ ਖੋਸਲਾ ਦਾ ਦਿਹਾਂਤ, ਫ਼ਿਲਮ ‘ਰਾਂਝਣ ਮੇਰਾ ਯਾਰ’ ਸਣੇ ਕਈ ਟੀਵੀ ਸੀਰੀਅਲ ‘ਚ ਕੀਤਾ ਸੀ ਕੰਮ
ਜਿਸ ‘ਚ ਉਹ ਕਹਿ ਰਹੇ ਹਨ ਕਿ 1995 ‘ਚ ਮੈਂ ਸਰਦਾਰ ਸੁਰਜੀਤ ਸਿੰਘ ਦੇ ਵਿਆਹ ‘ਤੇ ਅਖਾੜਾ ਲਗਾਇਆ ਸੀ । ਜਿਸ ਤੋਂ ਬਾਅਦ ਹੁਣ ਸਰਦਾਰ ਸਾਹਿਬ ਦੇ ਬੇਟੇ ਅਤੇ ਸਾਡੀ ਧੀ ਰਾਣੀ ਦੇ ਵਿਆਹ ‘ਚ ਅਖਾੜਾ ਲਗਾਇਆ ਹੈ ਜੋ ਕਿ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ।
ਇਸ ਵੀਡੀਓ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ । ਜਿਸ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਮਨਮੋਹਨ ਵਾਰਿਸ ਨੇ ਦਿੱਤੇ ਕਈ ਹਿੱਟ ਗੀਤ
ਮਨਮੋਹਨ ਵਾਰਿਸ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾ ਦੀ ਗੱਲ ਕਰਾਂਗੇ । ਜਿਸ ‘ਚ ਕਿਤੇ ਕੱਲੀ ਬਹਿ ਕੇ ਸੋਚੀ ਨੀਂ, ਤੀਰ ਤੇ ਤਾਜ, ਪੰਜਾਬੀ ਵਿਰਸਾ, ਮਿਲ ਨਹੀਂ ਸਕਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।