ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਨਾਲ ਆਏ ਨਜ਼ਰ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤਰ ਦੀ ਜੋੜੀ

ਪਿਉ ਪੁੱਤਰ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder April 18th 2024 05:14 PM

ਮਨਕਿਰਤ ਔਲਖ (Mankirt Aulakh) ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਬੇਟੇ ਇਮਤਿਆਜ਼ ਦੇ ਨਾਲ ਟ੍ਰੈਕਟਰ ‘ਤੇ ਸਵਾਰ ਨਜ਼ਰ ਆ ਰਹੇ ਹਨ । ਵੀਡੀਓ ਦੀ ਬੈਕਗ੍ਰਾਊਂਡ ‘ਚ ਮਨਕਿਰਤ ਔਲਖ ਦਾ ਹਰਿਆਣਵੀਂ ਗੀਤ ਚੱਲ ਰਿਹਾ ਹੈ । ਪਿਉ ਪੁੱਤਰ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਮਨਕਿਰਤ ਔਲਖ ਅਕਸਰ ਆਪਣੇ ਪੁੱਤਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਇਸ ਵੀਡੀਓ ‘ਚ ਉਹ ਆਪਣੇ ਪਿੰਡ ‘ਚ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ  : ‘ਅਮਰ ਸਿੰਘ ਚਮਕੀਲਾ’ ਫ਼ਿਲਮ ਲਈ ਪਰੀਣੀਤੀ ਚੋਪੜਾ ਵੱਲੋਂ ਲਾਈਵ ਗਾਉਣ ‘ਤੇ ਪਰਿਵਾਰ ਨੂੰ ਨਹੀਂ ਹੋਇਆ ਯਕੀਨ
ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੇਰਾ ਚੂੜੇ ਵਾਲੀ ਬਾਂਹ, ਬਦਨਾਮ, ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ, ਭਾਬੀ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਜਲਦ ਹੀ ਮਨਕਿਰਤ ਔਲਖ ਫ਼ਿਲਮ ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਫ਼ਿਲਮ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। 


ਵਿਵਾਦਾਂ ਨਾਲ ਨਾਤਾ 

ਮਨਕਿਰਤ ਔਲਖ ਦਾ ਵਿਵਾਦਾਂ ਦੇ ਨਾਲ ਵੀ ਗਹਿਰਾ ਨਾਤਾ ਰਿਹਾ ਹੈ। ਉਹ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ, ਜਦੋਂ ਕੁਝ ਲੋਕਾਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਵੀ ਕੀਤੀ ਗਈ ਸੀ।  

View this post on Instagram

A post shared by Mankirt Aulakh (ਔਲਖ) (@mankirtaulakh)




Related Post