ਮੈਂਡੀ ਤੱਖਰ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਨੂੰ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਅਦਾਕਾਰਾ ਮੈਂਡੀ ਤੱਖਰ (Mandy Takhar)ਨੇ ਵਿਆਹ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪਤੀ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ।ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ। ਜਦੋਂਕਿ ਉਸ ਦੇ ਪਤੀ ਨੇ ਆਫ ਵ੍ਹਾਈਟ ਕਲਰ ਦਾ ਕੁੜਤਾ ਤੇ ਪਜਾਮੀ ਪਾਈ ਹੋਈ ਹੈ।
ਬੀਤੇ ਦਿਨ ਅਦਾਕਾਰਾ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਪਤੀ ਦੇ ਨਾਲ ਹਿੰਦੂ ਰੀਤੀ ਰਿਵਾਜ਼ ਮੁਤਾਬਕ ਲਾਵਾਂ ਲਈਆਂ ਹਨ । ਜਿਸ ਦੇ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਅਦਾਕਾਰਾ ਦੀ ਮਾਂਗ ਭਰਦਾ ਹੋਇਆ ਉਸ ਦਾ ਪਤੀ ਨਜ਼ਰ ਆ ਰਿਹਾ ਹੈ।ਮੈਂਡੀ ਤੱਖਰ ਦੇ ਪਤੀ ਦਾ ਨਾਂਅ ਸ਼ੇਖਰ ਹੈ ।
ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।ਅਦਾਕਾਰਾ ਨਿਸ਼ਾ ਬਾਨੋ ਦੇ ਨਾਲ ਮੈਂਡੀ ਤੱਖਰ ਨੇ ਖੂਬ ਡਾਂਸ ਕੀਤਾ ਸੀ ।ਇਸ ਤੋਂ ਪਹਿਲਾਂ ਅਦਾਕਾਰਾ ਦੀ ਮਹਿੰਦੀ ਅਤੇ ਹਲਦੀ ਦੀਆਂ ਰਸਮਾਂ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।ਮੈਂਡੀ ਤੱਖਰ ਨੇ ਵਿਆਹ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਨਹੀਂ ਸੀ ਕੀਤੀ । ਵਿਆਹ ਦੀ ਖਬਰ ਫੈਨਸ ਨੂੰ ਉਦੋਂ ਮਿਲੀ ਸੀ ਜਦੋਂ ਅਦਾਕਾਰਾ ਗੀਤਾਜ ਬਿੰਦਰਖੀਆ ਦੇ ਘਰ ਵਿਆਹ ਦਾ ਕਾਰਡ ਦੇਣ ਪਹੁੰਚੀ ਸੀ। ਜਿਸ ਤੋਂ ਬਾਅਦ ਗੀਤਾਜ ਨੇ ਹੀ ਉਸਦੇ ਵਿਆਹ ਦਾ ਕਾਰਡ ਰਿਵੀਲ ਕਰਦੇ ਹੋਏ ਉਸ ਨੂੰ ਵਿਆਹ ਦੀ ਵਧਾਈ ਦਿੱਤੀ ਸੀ।
ਮੈਂਡੀ ਤੱਖਰ ਦੇ ਵਰਕ ਫ੍ਰਟ ਦੀ ਗੱਲ ਕਰੀਏ ਤਾਂ ਉਸ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਲੁਕਣਮੀਚੀ, ਸਾਕ, ਰੱਬ ਦਾ ਰੇਡੀਓ, ਜ਼ਿੰਦਗੀ ਜ਼ਿੰਦਾਬਾਦ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ। ਫੈਨਸ ਵੀ ਉਨ੍ਹਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ।