ਮੈਂਡੀ ਤੱਖਰ ਕਰਵਉਣ ਜਾ ਰਹੀ ਵਿਆਹ, ਗੀਤਾਜ਼ ਬਿੰਦਰਖੀਆ ਨੂੰ ਦੇਣ ਪੁੱਜੀ ਕਾਰਡ

By  Shaminder February 5th 2024 01:54 PM

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹੁਣ ਤੱਕ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਕੁਝ ਦਿਨ ਪਹਿਲਾਂ ਪ੍ਰੇਮ ਢਿੱਲੋਂ, ਸਰੁਸ਼ਟੀ ਮਾਨ, ਗਿੱਲ ਰੌਂਤਾ ਸਣੇ ਕਈ ਪੰਜਾਬੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝੇ ਹਨ । ਇਸ ਤੋਂ ਬਾਅਦ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ (Mandy Takhar)ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜੀ ਹਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਤਿਆਰੀਆਂ ‘ਚ ਜੁਟੀ ਹੋਈ ਹੈ। ਅਦਾਕਾਰਾ ਨੇ ਆਪਣੇ ਵਿਆਹ ਦੇ ਕਾਰਡ ਵੀ ਵੰਡਣੇ ਸ਼ੁਰੂ ਕਰ ਦਿੱਤੇ ਹਨ । ਗੀਤਾਜ਼ ਬਿੰਦਰਖੀਆ ਦੇ ਘਰ ਅਦਾਕਾਰਾ ਕਾਰਡ ਦੇਣ ਦੇ ਲਈ ਪੁੱਜੀ । 

Mandy Takhar 3.jpg

ਹੋਰ ਪੜ੍ਹੋ : ਭਾਈ ਪਿੰਦਰਪਾਲ ਸਿੰਘ ਜੀ ਦੇ ਮਾਤਾ ਦਾ ਦਿਹਾਂਤ,ਕਈ ਹਸਤੀਆਂ ਨੇ ਜਤਾਇਆ ਦੁੱਖ

ਜਿਸ ਦਾ ਇੱਕ ਵੀਡੀਓ ਗੀਤਾਜ਼ ਬਿੰਦਰਖੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੈਨਿਕ ਸਵੇਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।ਵੀਡੀਓ ‘ਚ ਗੀਤਾਜ ਬਿੰਦਰਖੀਆ ਮੈਂਡੀ ਤੱਖਰ ਨੂੰ ਵਧਾਈ ਦਿੰਦੇ ਹੋਏ ਨਜ਼ਰ ਅ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਲੋਕ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । 

Mandy Takhar Wedding.jpg ਮੈਂਡੀ ਤੱਖਰ ਨੇ ਕੀਤੀਆਂ ਕਈ ਫ਼ਿਲਮਾਂ 

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਲੁਕਣਮੀਚੀ, ਰੱਬ ਦਾ ਰੇਡੀਓ, ਮੇਰਾ ਵਿਆਹ ਕਰਾ ਦਿਓ,ਮਿਰਜ਼ਾ ਸਣੇ ਕਈ ਫ਼ਿਲਮਾਂ ‘ਚ ਹੁਣ ਤੱਕ ਉਹ ਕੰਮ ਕਰ ਚੁੱਕੇ ਹਨ ।ਜਲਦ ਹੀ ਮੈਂਡੀ ਤੱਖਰ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਜਿਸ ਦੇ ਬਾਰੇ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ। ਮੈਂਡੀ ਤੱਖਰ ਯੂਕੇ ਮੂਲ ਦੀ ਪੰਜਾਬੀ ਅਦਾਕਾਰਾ ਹੈ। ਉਸ ਦਾ ਜਨਮ 1985‘ਚ ਹੋਇਆ ਸੀ । ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਹੈ ।ਪੜ੍ਹਾਈ ਤੋਂ ਬਾਅਦ ਉਹ ਆਪਣਾ ਕਰੀਅਰ ਬਨਾਉਣ ਦੇ ਲਈ ਮੁੰਬਈ ਆਈ  ਸੀ ।ਜਿੱਥੇ ਉਸ ਨੇ ਛੋਟੇ ਮੋਟੇ ਇਸ਼ਤਿਹਾਰਾਂ ‘ਚ ਕੰਮ ਕੀਤਾ ਅਤੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਜਿਸ ਤੋਂ ਬਾਅਦ ਉਹ ਗਿੱਪੀ ਗਰੇਵਾਲ ਦੇ ਨਾਲ ਆਈ ਫ਼ਿਲਮ ‘ਮਿਰਜ਼ਾ’ ਤੋਂ ਬਾਅਦ ਚਰਚਾ ‘ਚ ਆਈ ।

View this post on Instagram

A post shared by Dainik Savera Times (@dainik.savera)

 

Related Post