ਮਧੂ ਸੰਧੂ ਨੇ ਓਏ ਭੋਲੇ ਭੋਲੇ ਓਏ, ਫੁਰਤੀਲਾ ਸਣੇ ਕਈ ਫ਼ਿਲਮਾਂ ‘ਚ ਕੀਤਾ ਕੰਮ, ਇਸ ਵਜ੍ਹਾ ਕਰਕੇ ਕੀਤਾ ਜਾਂਦਾ ਹੈ ਟ੍ਰੋਲ

ਮਧੂ ਸੰਧੂ ਨਾਂਅ ਦੇ ਕਲਾਕਾਰ ਨੂੰ ਤੁਸੀਂ ਸੋਸ਼ਲ ਮੀਡੀਆ ‘ਤੇ ਅਕਸਰ ਰੀਲਾਂ ਬਣਾਉਂਦੇ ਹੋਏ ਵੇਖਿਆ ਹੋਣਾ ਹੈ। ਪਰ ਮਧੂ ਸੰਧੂ ਨਾਂਅ ਦੇ ਇਸ ਕਲਾਕਾਰ ਨੇ ਫੁਰਤੀਲਾ, ਓਏ ਭੋਲੇ, ਭੋਲੇ ਓਏ’ ਸਣੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾਏ ਹਨ । ਪਰ ਮਧੂ ਸੰਧੂ ਫ਼ਿਲਮਾਂ ‘ਚ ਨਿਭਾਏ ਆਪਣੇ ਕਿਰਦਾਰਾਂ ਲਈ ਓਨਾਂ ਮਸ਼ਹੂਰ ਨਹੀਂ ਹੋਇਆ ਜਿੰਨਾ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ।

By  Shaminder July 5th 2024 05:25 PM

ਮਧੂ ਸੰਧੂ  (Madhu Sandhu) ਨਾਂਅ ਦੇ ਕਲਾਕਾਰ ਨੂੰ ਤੁਸੀਂ ਸੋਸ਼ਲ ਮੀਡੀਆ ‘ਤੇ ਅਕਸਰ ਰੀਲਾਂ ਬਣਾਉਂਦੇ ਹੋਏ ਵੇਖਿਆ ਹੋਣਾ ਹੈ। ਪਰ ਮਧੂ ਸੰਧੂ ਨਾਂਅ ਦੇ ਇਸ ਕਲਾਕਾਰ ਨੇ ਫੁਰਤੀਲਾ, ਓਏ ਭੋਲੇ, ਭੋਲੇ ਓਏ’ ਸਣੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾਏ ਹਨ । ਪਰ ਮਧੂ ਸੰਧੂ ਫ਼ਿਲਮਾਂ ‘ਚ ਨਿਭਾਏ ਆਪਣੇ ਕਿਰਦਾਰਾਂ ਲਈ ਓਨਾਂ ਮਸ਼ਹੂਰ ਨਹੀਂ ਹੋਇਆ ਜਿੰਨਾ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਉਸ ਦੇ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ੳੇੁਸ ਆਪਣੀ ਡਰੈੱਸਾਂ ਅਤੇ ਆਪਣੇ ਕਿਰਦਾਰ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ।

 ਹੋਰ ਪੜ੍ਹੋ  : ਗਾਇਕਾ ਜਸਵਿੰਦਰ ਬਰਾੜ ਦੀਆਂ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਵਾਇਰਲ

ਕੁੜੀਆਂ ਵਾਲੇ ਪਹਿਰਾਵੇ ‘ਚ ਆਉਂਦਾ ਹੈ ਨਜ਼ਰ

ਮਧੂ ਸੰਧੂ ਅਕਸਰ ਕੁੜੀਆਂ ਵਾਲੇ ਪਹਿਰਾਵੇ ‘ਚ ਨਜ਼ਰ ਆਉਂਦਾ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ‘ਚ ਅਕਸਰ ਤੁਸੀਂ ਉਸ ਨੂੰ ਲਟਕੇ ਝਟਕੇ ਮਾਰਦੇ ਵੇਖਿਆ ਹੋਣਾ ਹੈ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਅਕਸਰ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ।


ਬੀਤੇ ਦਿਨੀਂ ਇੱਕ ਕਾਲਜ ਦੇ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਉਸ ਨੂੰ ਬੁਲਾਇਆ ਗਿਆ ਸੀ ।ਜਿਸ ਕਾਰਨ ਕਾਲਜ ਦੇ ਨਾਲ-ਨਾਲ ਲੋਕਾਂ ਨੇ ਮਧੂ ਸੰਧੂ ਨੂੰ ਵੀ ਟਰੋਲ ਕੀਤਾ ਸੀ 

View this post on Instagram

A post shared by CHAUPAL (@chaupal_app)


ਮਧੂ ਸੰਧੂ ਦਾ ਵਰਕ ਫ੍ਰੰਟ 

ਮਧੂ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫੁਰਤੀਲਾ,  ਓਏ ਭੋਲੇ, ਭੋਲੇ ਓਏ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ।  

View this post on Instagram

A post shared by MADHU SUDAN SANDHU (@madsandhuofficial)




Related Post