ਦੇਸ਼ ਭਰ ‘ਚ ਲੋਹੜੀ (Lohri Festival) ਦੇ ਤਿਉਹਾਰ ਦੀਆਂ ਰੌਣਕਾਂ ਹਨ । ਇਹ ਤਿਉਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪੰਜਾਬ ਭਰ ‘ਚ ਵੀ ਲੋਹੜੀ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਹਨ । ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਇਸ ਦਿਨ ਜਿਨ੍ਹਾਂ ਦੇ ਘਰਾਂ ‘ਚ ਲੋਹੜੀ ਹੁੰਦੀ ਹੈ ਮੰਗਣ ਦੇ ਲਈ ਜਾਂਦੇ ਹਨ ਅਤੇ ਲੋਕ ਗੀਤਾਂ ਰਾਹੀਂ ਆਪਣੀ ਮੰਗ ਰੱਖਦੇ ਹਨ । ਬੱਚੇ ਗੀਤ ਗਾ ਕੇ ਲੋਹੜੀ (Lohri 2024) ਮੰਗਦੇ ਹਨ ਅਤੇ ਉਨ੍ਹਾਂ ਨੂੰ ਲੋਹੜੀ ਦੇ ਤੌਰ ‘ਤੇ ਮੂੰਗਫਲੀ, ਰਿਉੜੀਆਂ, ਫੁੱਲੇ ਅਤੇ ਗੁੜ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ । ਇਸ ਦੇ ਨਾਲ ਹੀ ਬੱਚਿਆਂ ਨੂੰ ਸ਼ਗਨ ਦੇ ਤੌਰ ‘ਤੇ ਪੈਸੇ ਵੀ ਦਿੱਤੇ ਜਾਂਦੇ ਹਨ । ਬੱਚੇ ਲੋਹੜੀ ਦੇ ਗੀਤ ਗਾਉਂਦੇ ਹਨ ।ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਾਂ ਫਿਰ ਬੱਚੇ ਦਾ ਜਨਮ ਹੋਇਆ ਹੋਵੇ । ਉਸ ਘਰ ‘ਚ ਲੋਹੜੀ ਦੇ ਮੌਕੇ ‘ਤੇ ਖ਼ਾਸ ਜਸ਼ਨ ਮਨਾਇਆ ਜਾਂਦਾ ਹੈ। ਬੱਚੇ ਟੋਲੀਆਂ ਬਣਾ ਕੇ ਮੰਗਦੇ ਹਨ ਅਤੇ ਗਾਉਂਦੇ ਹੋਏ ਕਹਿੰਦੇ ਹਨ
ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,
ਹੋ ਕੁੜੀ ਦਾ ਸ਼ਾਲੂ ਪਾਟਾ ,ਹੋ
ਹੋਰ ਪੜ੍ਹੋ : ਹੇਮਾ ਮਾਲਿਨੀ ਨੂੰ ਫੈਨ ‘ਤੁੇ ਆਇਆ ਗੁੱਸਾ, ਕਿਹਾ ‘ਮੈਂ ਇੱਥੇ ਸੈਲਫੀ ਲੈਣ ਨਹੀਂ ਆਈ’
ਕੁੜੀਆਂ ਵੀ ਮੰਗਦੀਆਂ ਹਨ ਲੋਹੜੀਲੋਹੜੀ ਵਾਲੇ ਪੰਜਾਬ ਭਰ ‘ਚ ਕੁੜੀਆਂ ਵੀ ਬੜੇ ਚਾਵਾਂ ਮਲਾਰਾਂ ਦੇ ਨਾਲ ਲੋਹੜੀ ਮੰਗਣ ਜਾਂਦੀਆਂ ਹਨ । ਹਾਲਾਂਕਿ ਕਈ ਪਿੰਡਾਂ ‘ਚ ਸਿਰਫ਼ ਬੱਚੇ ਹੀ ਲੋਹੜੀ ਮੰਗਣ ਜਾਂਦੇ ਹਨ, ਪਰ ਕਈਆਂ ਪਿੰਡਾਂ ‘ਚ ਮੁਟਿਆਰਾਂ ਵੀ ਲੋਹੜੀ ਮੰਗਣ ਦੇ ਲਈ ਜਾਂਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਸ਼ਗਨਾਂ ਦੇ ਗੀਤ ਗਾਉਂਦੀਆਂ ਹਨ ।
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ
ਜੇ ਕੁੜੀਆਂ ਨੂੰ ਲੋਹੜੀ ਦੇਣ ‘ਚ ਦੇਰੀ ਕੀਤੀ ਜਾਵੇ ਤਾਂ ਘਰ ਵਾਲਿਆ ਨੂੰ ਉਹ ਮਿਹਣੇ ਦੇਣ ਤੋਂ ਵੀ ਬਾਜ਼ ਨਹੀਂ ਆਉਂਦੀਆਂ ਤੇ ਕਹਿੰਦੀਆਂ ਹਨ …
ਅੰਦਰ ਕੀ ਬਣਾਉਂਦੀ ਏਂ ਸੁੱਥਣ ਨੂੰ ਟਾਕੀ ਲਾਉਂਦੀ ਏਂ ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ … ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ ਅਤੇ ਇਸ ਦੇ ਨਾਲ ਹੀ ਜੇ ਉਨ੍ਹਾਂ ਨੂੰ ਘੱਟ ਲੋਹੜੀ ਦਿੱਤੀ ਜਾਂਦੀ ਹੈ ਤਾਂ ਉਹ ਗਾਉਂਦੀਆਂ ਨੇ… ਦੋ ਕੁ ਫੁੱਲੜੀਆਂ ਲਿਆਈ ਉੱਤੇ ਮੇਂਗਣ ਧਰ ਲਿਆਈ ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ …. ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ ਸਾਲ ਨੂੰ ਫੇਰ ਆਈਏ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਗੀਤ ਗਾਏ ਜਾਂਦੇ ਹਨ ।