ਮਰਹੂਮ ਗਜ਼ਲ ਗਾਇਕ ਜਗਜੀਤ ਸਿੰਘ ਦਾ ਅੱਜ ਹੈ ਜਨਮ ਦਿਨ,ਵਾਲ ਕਟਵਾਉਣ ਕਾਰਨ ਪਿਤਾ ਨੇ ਤੋੜ ਲਿਆ ਸੀ ਰਿਸ਼ਤਾ

By  Shaminder February 8th 2024 11:44 AM

ਮਰਹੂਮ ਗਜ਼ਲ ਗਾਇਕ ਜਗਜੀਤ ਸਿੰਘ (Jagjit Singh) ਦਾ ਅੱਜ ਜਨਮਦਿਨ (Birthday) ਹੈ । ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ ।  

ਕਾਲਜ ਸਮੇਂ ਤੋਂ ਹੀ ਸੀ ਗਾਇਕੀ ‘ਚ ਰੂਚੀ 

ਜਗਜੀਤ ਸਿੰਘ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਇਸ ਸ਼ੌਂਕ ਦਾ ਮੁਜ਼ਾਹਰਾ ਉਹ ਕਾਲਜ ‘ਚ ਕਰਦੇ ਰਹਿੰਦੇ ਸਨ । ਜਗਜੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲ ਕੀਲੇ ਸਨ ।‘ਚਿੱਠੀ ਨਾ ਕੋਈ ਸੰਦੇਸ਼’, ‘ਹੋਸ਼ ਵਾਲੋਂ ਕੋ ਖ਼ਬਰ ਕਯਾ’, ‘ਹੋਠੋਂ ਸੇ ਛੂ ਲੋ ਤੁਮ’ ਸਣੇ ਕਈ ਗਜ਼ਲਾਂ ਗਾਈਆਂ ਸਨ ।

Jagjit singh.jpg

 ਹੋਰ ਪੜ੍ਹੋ : ਹਾਰਡੀ ਸੰਧੂ ਨੇ ਦੁਨੀਆ ਨੂੰ ਪਹਿਲੀ ਵਾਰ ਵਿਖਾਇਆ ਆਪਣੇ ਪੁੱਤਰ ਦਾ ਚਿਹਰਾ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤ ਦੀ ਜੋੜੀ

ਰਾਜਸਥਾਨ ‘ਚ ਹੋਇਆ ਜਨਮ 

8 ਫਰਵਰੀ 1941 ਨੂੰ ਜਗਜੀਤ ਸਿੰਘ ਦਾ ਜਨਮ ਰਾਜਸਥਾਨ ਦੇ ਸ਼੍ਰੀ ਗੰਗਾਨਗਰ ‘ਚ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂਅ ਜਗਮੋਹਨ ਸਿੰਘ ਰੱਖਿਆ ਗਿਆ ਸੀ ।ਉਹ ਰਾਮਗੜ੍ਹੀਆ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ ਅਤੇ ਉਨਹਾਂ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ ।ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਪਤਾ ਲੱਗਿਆ ਕਿ ਜਗਜੀਤ ਸਿੰਘ ਦੀ ਰੂਚੀ ਗਾਉਣ ‘ਚ ਹੈ ਤਾਂ ਉਨ੍ਹਾਂ ਨੇ ਪੁੱਤਰ ਨੂੰ ਟ੍ਰੇਨਿੰਗ ਦਿਵਾ ਦਿੱਤੀ।ਪਰ ਜਗਜੀਤ ਸਿੰਘ ਦੇ ਪਿਤਾ ਜੀ ਨੂੰ ਨਹੀਂ ਸੀ ਪਤਾ ਕਿ ਗਾਇਕੀ ‘ਚ ਉਹ ਏਨਾਂ ਕੁ ਮਗਨ ਹੋ ਜਾਣਗੇ ਕਿ ਪੜ੍ਹਾਈ ‘ਚ ਉਨ੍ਹਾਂ ਦੀ ਰੂਚੀ ਨਹੀਂ ਰਹੇਗੀ। ਪਿਤਾ ਜੀ ਚਾਹੁੰਦੇ ਸਨ ਕਿ ਜਗਜੀਤ ਸਿੰਘ ਪੜ੍ਹ ਲਿਖ ਕੇ ਇੰਜੀਨੀਅਰ ਬਣਨ।ਹਜ਼ਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਜਗਜੀਤ ਸਿੰਘ ਨੇ ਪੜ੍ਹਾਈ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਨੇ ਜਲੰਧਰ ਦੇ ਡੀਏਵੀ ਕਾਲਜ ‘ਚ ਦਾਖਲਾ ਕਰਵਾ ਦਿੱਤਾ ।ਆਰਟਸ ਦੀ ਡਿਗਰੀ ਲੈਂਦੇ ਹੀ ਜਗਜੀਤ ਸਿੰਘ ਨੇ ਗਾਇਕੀ ਨੂੰ ਆਪਣੇ ਕਿੱਤੇ ਦੇ ਵਜੋਂ ਅਪਨਾਉਣ ਦਾ ਫੈਸਲਾ ਕਰ ਲਿਆ ਸੀ।

Jagjit singh 34.jpg
ਦਾੜ੍ਹੀ ਅਤੇ ਵਾਲ ਕਟਵਾਉਣ ‘ਤੇ ਪਿਤਾ ਨੇ ਤੋੜਿਆ ਨਾਤਾ 

ਜਗਜੀਤ ਸਿੰਘ ਨੇ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਆਪਣੇ ਵਾਲ ਅਤੇ ਦਾੜ੍ਹੀ ਕਟਵਾ ਦਿੱਤੀ ਅਤੇ ਕਲੀਨ ਸ਼ੇਵ ਨਜ਼ਰ ਆਉਂਦੇ ਸਨ  ।ਕਿਉਂਕਿ ਜਦੋਂ ਮੁੰਬਈ ‘ਚ ਉਨ੍ਹਾਂ ਦੇ ਦੋ ਗੀਤ ਰਿਲੀਜ਼ ਹੋਏ ਤਾਂ ਪ੍ਰੋਡਕਸ਼ਨ ਕੰਪਨੀ ਨੇ ਉਨ੍ਹਾਂ ਤੋਂ ਤਸਵੀਰਾਂ ਮੰਗੀਆਂ ।ਉਸ ਵੇਲੇ ਜਗਜੀਤ ਸਿੰਘ ਪੱਗ ਬੰਨਦੇ ਹੁੰਦੇ ਸਨ।ਪਰ ਕੰਪਨੀ ਵਾਲਿਆਂ ਨੇ ਕਿਹਾ ਕਿ ‘ਜੇ ਪੱਗ ਵਾਲੀ ਤਸਵੀਰ ਕਵਰ ‘ਤੇ ਲਗਾ ਦਿੱਤੀ ਤਾਂ ਲੋਕ ਉਨ੍ਹਾਂ ਨੂੰ ਟਿਪੀਕਲ ਸਿੱਖ ਸਮਝ ਲੈਣਗੇ।ਜਿਸ ਤੋਂ ਬਾਅਦ ਜਗਜੀਤ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ।ਜਿਸ ਕਾਰਨ ਉਨ੍ਹਾਂ ਦੇ ਪਿਤਾ ਜੀ ਏਨੇਂ ਕੁ ਨਰਾਜ਼ ਹੋਏ ਕਿ ਉਨ੍ਹਾਂ ਨੇ ਜਗਜੀਤ ਸਿੰਘ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ । ਕਈ ਸਾਲਾਂ ਤੱਕ ਉਨ੍ਹਾਂ ਨੇ ਜਗਜੀਤ ਸਿੰਘ ਤੋਂ ਦੂਰੀ ਬਣਾਈ ਰੱਖੀ। ਜਗਜੀਤ ਸਿੰਘ ਨੂੰ ਸਾਰੀ ਉਮਰ ਆਪਣੇ ਪਿਤਾ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। 

 

Related Post