ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਹੈ ਜਨਮ, ਫੈਨਸ ਵੀ ਕਰ ਰਹੇ ਯਾਦ
ਸੁਰਿੰਦਰ ਛਿੰਦਾ ਦਾ ਜਨਮ ਲੁਧਿਆਣਾ ਦੇ ਨਜ਼ਦੀਕ ਪੈਂਦੇ ਪਿੰਡ ਅਯਾਲੀ ‘ਚ ਹੋਇਆ ਸੀ । ਉਹ ਰਾਮਗੜੀਆ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਮਰਹੂਮ ਗਾਇਕ ਨੂੰ ਪੰਜਾਬੀ ਸਿਤਾਰੇ ਵੀ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ । ਸੁਰਿੰਦਰ ਛਿੰਦਾ ਦਾ ਜਨਮ ਲੁਧਿਆਣਾ ਦੇ ਨਜ਼ਦੀਕ ਪੈਂਦੇ ਪਿੰਡ ਅਯਾਲੀ ‘ਚ ਹੋਇਆ ਸੀ । ਉਹ ਰਾਮਗੜੀਆ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।
ਜਿਸ ‘ਚ ਢੋਲਾ ਵੇ ਢੋਲਾ ਹਾਏ ਢੋਲਾ, ਪੱੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਮਿਰਜ਼ਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ।ਸੁਰਿੰਦਰ ਛਿੰਦਾ ਦਾ ਅਸਲ ਨਾਮ ਸੁਰਿੰਦਰਪਾਲ ਸਿੰਘ ਧਾਮੀ ਸੀ, ਪਰ ਇੰਡਸਟਰੀ ‘ਚ ਉਹ ਸੁਰਿੰਦਰ ਛਿੰਦਾ ਦੇ ਨਾਂਅ ਨਾਲ ਮਸ਼ਹੂਰ ਸਨ ।ਗਾਇਕ ਦੇ ਦੋ ਪੁੱਤਰ ਹਨ ਮਨਿੰਦਰ ਛਿੰਦਾ ਅਤੇ ਦੂਜਾ ਵਿਦੇਸ਼ ‘ਚ ਰਹਿੰਦਾ ਹੈ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ
ਸੁਰਿੰਦਰ ਛਿੰਦਾ ਮਸ਼ਹੂਰ ਗਾਇਕ ‘ਚਮਕੀਲਾ’ ਦੇ ਸਨ ਉਸਤਾਦ
ਗਾਇਕ ਸੁਰਿੰਦਰ ਛਿੰਦਾ ਮਸ਼ਹੂਰ ਗਾਇਕ ਚਮਕੀਲਾ ਦੇ ਉਸਤਾਦ ਸਨ । ਅਮਰ ਸਿੰਘ ਚਮਕੀਲਾ ਨੇ ਗਾਇਕੀ ਦੇ ਗੁਰ ਸੁਰਿੰਦਰ ਛਿੰਦਾ ਤੋਂ ਹੀ ਸਿੱਖੇ ਸਨ ਅਤੇ ਚਮਕੀਲਾ ਸਵੇਰ ਵੇਲੇ ਮਿਹਨਤ ਮਜ਼ਦੂਰੀ ਕਰਦਾ ਅਤੇ ਸ਼ਾਮ ਨੂੰ ਉਨ੍ਹਾਂ ਕੋਲ ਸੰਗੀਤ ਸਿੱਖਣ ਦੇ ਲਈ ਜਾਂਦਾ ਹੁੰਦਾ ਸੀ ।
26 ਜੁਲਾਈ 2023 ਨੂੰ ਹੋਇਆ ਦਿਹਾਂਤ
ਸੁਰਿੰਦਰ ਛਿੰਦਾ ਦਾ 26 ਜੁਲਾਈ 2023 ਨੂੰ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ । ਉਹ ਬੀਮਾਰ ਚੱਲ ਰਹੇ ਸਨ ਇੱਕ ਵਾਰ ਤਾਂ ਹਸਪਤਾਲ ਤੋਂ ਉਹ ਠੀਕ ਵੀ ਹੋ ਗਏ ਸਨ । ਪਰ ਇੰਫੈਕਸ਼ਨ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਮੁੜ ਤੋਂ ਦਾਖਲ ਕਰਵਾਉਣਾ ਪਿਆ ਸੀ । ਇਸੇ ਦੌਰਾਨ ਕਈ ਦਿਨ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।