ਲਖਵਿੰਦਰ ਵਡਾਲੀ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਦਿੱਤਾ ਤੋਹਫਾ, ਰਿਲੀਜ਼ ਕੀਤੀ ਨਵੀਂ ਈਪੀ 'ਰੰਗਰੇਜ਼'

ਪੰਜਾਬੀ ਸੰਗੀਤ ਨੂੰ ਸੂਫੀ ਰੰਗ ਦੇਣ ਅਤੇ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਲਖਵਿੰਦਰ ਵਡਾਲੀ ਦਾ ਅੱਜ ਜਨਮਦਿਨ ਹੈ। ਅੱਜ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਤੋਹਫਾ ਦਿੰਦੇ ਹੋਏ ਗਾਇਕ ਨੇ ਆਪਣੀ ਨਵੀਂ ਈਪੀ 'ਰੰਗਰੇਜ਼' ਰਿਲੀਜ਼ ਕੀਤੀ ਹੈ।

By  Pushp Raj April 20th 2024 11:10 PM

Lakhwinder wadali EP 'Rangrez': ਪੰਜਾਬੀ ਸੰਗੀਤ ਨੂੰ ਸੂਫੀ ਰੰਗ ਦੇਣ ਅਤੇ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਲਖਵਿੰਦਰ ਵਡਾਲੀ ਦਾ ਅੱਜ ਜਨਮਦਿਨ ਹੈ। ਅੱਜ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਤੋਹਫਾ ਦਿੰਦੇ ਹੋਏ ਗਾਇਕ ਨੇ ਆਪਣੀ ਨਵੀਂ ਈਪੀ 'ਰੰਗਰੇਜ਼' ਰਿਲੀਜ਼ ਕੀਤੀ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਲਖਵਿੰਦਰ ਵਡਾਲੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਜਨਮਦਿਨ ਮੌਕੇ ਆਪਣੀ  ਨਵੀਂ ਈਪੀ 'ਰੰਗਰੇਜ਼' ਰਿਲੀਜ਼ ਕੀਤੀ ਹੈ ਤੇ ਫੈਨਜ਼ ਨੂੰ ਜਨਮਦਿਨ ਤੇ ਦੁਆਵਾਂ ਦੇਣ ਲਈ ਧੰਨਵਾਦ ਵੀ ਕੀਤਾ ਹੈ।

View this post on Instagram

A post shared by Lakhwinder Wadali (@lakhwinderwadaliofficial)


ਲਖਵਿੰਦਰ ਵਡਾਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਦਾ ਧੰਨਵਾਦ ਕੀਤਾ ਹੈ ਤੇ ਨਵੀਂ ਈਪੀ ਦੇ ਗੀਤਾਂ ਨੂੰ ਸਾਂਝਾ ਕੀਤਾ ਹੈ। 

ਗਾਇਕ ਦੀ ਨਵੀਂ ਈਪੀ ਬਾਰੇ ਗੱਲ ਕਰੀਏ ਤਾਂ ਆਪਣੀ ਨਵੀਂ ਐਲਬਮ 'ਰੰਗਰੇਜ਼' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਇਸ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ ਉੱਤੇ ਰਿਲੀਜ਼ ਕੀਤਾ ਗਿਆ ਹੈ।

'ਵਡਾਲੀ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਨੂੰ ਆਵਾਜ਼ ਲਖਵਿੰਦਰ ਵਡਾਲੀ ਅਤੇ ਉਨ੍ਹਾਂ ਦੇ ਪਿਤਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਵੱਲੋਂ ਦਿੱਤੀ ਗਈ ਗਈ ਹੈ।

View this post on Instagram

A post shared by Lakhwinder Wadali (@lakhwinderwadaliofficial)


ਹੋਰ ਪੜ੍ਹੋ : Happy Birthday Lakhwinder wadali : ਜਾਣੋ ਕਿੰਝ ਸੰਗੀਤ ਤੇ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਨੇ ਬਣਾਈ ਆਪਣੀ ਪਛਾਣ

ਪੁਰਾਤਨ ਗਾਇਕੀ ਨੂੰ ਨਵੇਂ ਅਯਾਮ ਦੇਣ ਜਾ ਰਹੀ ਇਸ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਵੱਖ-ਵੱਖ ਗੀਤਾਂ ਦੀ ਸ਼ਬਦ ਰਚਨਾ ਫਿਦਾ ਬਟਾਲਵੀ, ਐਮ ਐਸ ਆਬਿਦ ਅਤੇ ਰਤਨ ਪਸਰੀਚਾ ਦੁਆਰਾ ਕੀਤੀ ਗਈ ਹੈ, ਜਦਕਿ ਇੰਨ੍ਹਾਂ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਆਰ ਬੀ ਸੂਫੀਆਨ ਭੱਟ ਅਤੇ ਵਿੱਕੀ ਅਗਰਵਾਲ ਦੁਆਰਾ ਤਿਆਰ ਕੀਤਾ ਗਿਆ ਹੈ। ਫੈਨਜ਼ ਇਸ ਈਪੀ ਦੇ ਗੀਤਾਂ ਨੂੰ ਕਾਫੀ ਪਸੰਦ ਕਰ ਰਹੇ  ਹਨ। 


Related Post