ਲਖਵਿੰਦਰ ਵਡਾਲੀ ਨੇ ਪਿਤਾ ਪੂਰਨ ਚੰਦ ਨੂੰ ਗੁਰੂ ਪੂਰਨਿਮਾ ਦੇ ਮੌਕੇ 'ਤੇ ਦਿੱਤਾ ਖਾਸ ਤੋਹਫਾ, ਵੇਖ ਕੇ ਤੁਸੀਂ ਵੀ ਹੋ ਜਾਵੋਗੇ ਖੁਸ਼

ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪੂਰਨ ਚੰਦ ਵਡਾਲੀ ਤੇ ਮਾਤਾ ਨਾਲ ਨਵੀਂ ਵੀਡੀਓ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਪਿਤਾ ਨੂੰ ਗੁਰੂ ਪੂਰਨਿਮਾ ਦੇ ਮੌਕੇ ਉੱਤੇ ਇੱਕ ਖਾਸ ਤੋਹਫਾ ਦਿੱਤਾ ਹੈ। ਜਿਸ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਪੂਰਨ ਚੰਦ ਕਾਫੀ ਖੁਸ਼ ਹੋ ਗਏ। ਇਸ ਦੌਰਾਨ ਪੂਰਨ ਚੰਦ ਵਡਾਲੀ ਪੁੱਤ ਉੱਤੇ ਪਿਆਰ ਲੁਟਾਉਂਦੇ ਹੋ ਹੋਏ ਨਜ਼ਰ ਆਏ।

By  Pushp Raj July 23rd 2024 03:54 PM
ਲਖਵਿੰਦਰ ਵਡਾਲੀ ਨੇ ਪਿਤਾ ਪੂਰਨ ਚੰਦ ਨੂੰ ਗੁਰੂ ਪੂਰਨਿਮਾ ਦੇ ਮੌਕੇ 'ਤੇ ਦਿੱਤਾ ਖਾਸ ਤੋਹਫਾ, ਵੇਖ ਕੇ ਤੁਸੀਂ ਵੀ ਹੋ ਜਾਵੋਗੇ ਖੁਸ਼

 Lakhwinder wadali gifted car to his father Puran Chand wadali : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਵਿੱਚੋਂ ਇੱਕ ਲਖਵਿੰਦਰ ਵਡਾਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ। 

ਦੱਸ ਦੇਈਏ ਕਿ ਗਾਇਕੀ ਦੇ ਨਾਲ-ਨਾਲ ਲਖਵਿੰਦਰ ਵਡਾਲੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਲਖਵਿੰਦਰ ਵਡਾਲੀ ਅਕਸਰ ਆਪਣੇ ਪਿਤਾ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Lakhwinder Wadali (@lakhwinderwadaliofficial)



ਹਾਲ ਹੀ ਵਿੱਚ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਪੂਰਨ ਚੰਦ ਵਡਾਲੀ ਤੇ ਮਾਤਾ ਨਾਲ ਨਵੀਂ ਵੀਡੀਓ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਪਿਤਾ ਨੂੰ ਗੁਰੂ ਪੂਰਨਿਮਾ ਦੇ ਮੌਕੇ ਉੱਤੇ ਇੱਕ ਖਾਸ ਤੋਹਫਾ ਦਿੱਤਾ ਹੈ। 

ਦੱਸ ਦਈਏ ਕਿ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਨੂੰ ਤੋਹਫੇ ਵਿੱਚ ਨਵੀਂ ਡਿਫੈਨਡਰ ਕਾਰ ਗਿਫਟ ਕੀਤੀ ਹੈ। ਲਖਵਿੰਦਰ ਵਡਾਲੀ ਨੇ ਪਿਤਾ ਪੂਰਨ ਚੰਦ ਵਡਾਲੀ ਲਈ ਇਹ ਸਰਪ੍ਰਾਈਜ਼ ਵਜੋਂ ਖਾਸ ਤੋਹਫਾ ਦਿੱਤਾ। ਜਿਸ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਪੂਰਨ ਚੰਦ ਕਾਫੀ ਖੁਸ਼ ਹੋ ਗਏ। ਇਸ ਦੌਰਾਨ ਪੂਰਨ ਚੰਦ ਵਡਾਲੀ ਪੁੱਤ ਉੱਤੇ ਪਿਆਰ ਲੁਟਾਉਂਦੇ ਹੋ ਹੋਏ ਨਜ਼ਰ ਆਏ। 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਖਵਿੰਦਰ ਵਡਾਲੀ ਨੇ ਕੈਪਸ਼ਨ ਵਿੱਚ ਲਿਖਿਆ, 'ਸਾਡੇ ਮਹਾਨ ਗੁਰੂ ਨੂੰ #ਗੁਰੂ ਪੂਰਨਿਮਾ 'ਤੇ ਇਹ ਛੋਟਾ ਜਿਹਾ ਤੋਹਫਾ ਭੇਟ ਕਰਦੇ ਹਾਂ।🎁 ਇਹ #Defender🚙 ਭਾਪਾ ਜੀ ਅਤੇ ਬੀਬੀ ਜੀ ਤੋਂ ਪ੍ਰਾਪਤ ਅਸੀਸਾਂ ਅਤੇ ਬੁੱਧੀ ਦੇ ਇੱਕ ਅੰਸ਼ ਨੂੰ ਦਰਸਾਉਂਦਾ ਹੈ।🙏 ਉਹ ਚੰਗੀ ਸਿਹਤ ਦਾ ਆਨੰਦ ਮਾਣਨ ਅਤੇ ਸਾਨੂੰ ਪ੍ਰੇਰਿਤ ਕਰਦੇ ਰਹਿਣ।🌼 '
View this post on Instagram

A post shared by Lakhwinder Wadali (@lakhwinderwadaliofficial)



ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਪਣੇ ਮਿਊਜ਼ਿਕਲ ਸ਼ੋਅ ਦੇ ਖ਼ਤਮ ਹੋਣ ਮਗਰੋਂ ਓਮ ਨਮ ਸ਼ਿਵਾਏ ਦਾ ਜਾਪ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਪਿਤਾ ਤੇ ਪੁੱਤ ਦੀ ਇਹ ਪਿਆਰੀ ਜਿਹੀ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵਧਾਈਆਂ ਭਾਜੀ 🎉 ਮਾਪਿਆਂ ਦੇ ਚਿਹਰਿਆਂ ਦੀ ਖੁਸ਼ੀ ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ ❤️ ❤️ precious video'


Related Post