Jyoti Noora: ਕੁਨਾਲ ਪਾਸੀ ਨੇ ਪਤਨੀ ਜੋਤੀ ਨੂਰਾਂ ਦੇ ਖਿਲਾਫ ਜਾਰੀ ਕੀਤੀ ਵੀਡੀਓ, ਕਿਹਾ- 'ਮੇਰਾ ਘਰ ਬਰਬਾਦ ਕਰ ਦਿੱਤਾ'

ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਦਾ ਉਸ ਦੇ ਪਤੀ ਕੁਨਾਲ ਪਾਸੀ ਨਾਲ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਜੋਤੀ ਨੂਰਾਂ ਨੇ ਕੁਝ ਪੋਸਟਾਂ ਤੇ ਆਡੀਓ ਸ਼ੇਅਰ ਕਰ ਪਤੀ ਦੀਆਂ ਕਰਤੂਤਾਂ ਬਾਰੇ ਖੁਲਾਸਾ ਕੀਤਾ ਸੀ, ਉੱਥੇ ਹੀ ਹੁਣ ਕੁਨਾਲ ਪਾਸੀ ਨੇ ਵੀ ਜੋਤੀ ਦੇ ਖਿਲਾਫ ਵੀਡੀਓ ਸਾਂਝੀ ਕਰਦਿਆਂ ਕਿਹਾ, ਉਸ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਹੈ।

By  Pushp Raj May 2nd 2023 11:27 AM -- Updated: May 2nd 2023 05:27 PM

 Kunal passi video against wife jyoti noora: ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਲਗਾਤਾਰ ਆਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਜਿੱਥੇ ਬੀਤੇ ਦਿਨ ਜੋਤੀ ਨੂਰਾਂ ਨੇ ਪਤੀ ਦੇ ਖਿਲਾਫ ਪੋਸਟਾਂ ਸ਼ੇਅਰ ਕੀਤੀਆਂ ਸਨ, ਉੱਥੇ ਹੀ ਹੁਣ ਗਾਇਕਾ ਦੇ ਪਤੀ ਕੁਨਾਲ ਪਾਸੀ ਨੇ ਉਸ ਖਿਲਾਫ ਵੀਡੀਓ ਜਾਰੀ ਕਰਕੇ ਆਪਣਾ ਪੱਖ ਦੱਸਿਆ ਹੈ। 

ਦੱਸ ਦਈਏ ਜੋਤੀ ਨੂਰਾਂ ਦਾ ਉਸ ਦੇ ਪਤੀ ਕੁਨਾਲ ਪਾਸੀ ਨਾਲ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਜੋਤੀ ਨੂਰਾਂ ਨੇ ਕੁਝ ਪੋਸਟਾਂ ਤੇ ਆਡੀਓ ਸ਼ੇਅਰ ਕਰ ਪਤੀ ਦੀਆਂ ਕਰਤੂਤਾਂ ਬਾਰੇ ਖੁਲਾਸਾ ਕੀਤਾ ਸੀ, ਉੱਥੇ ਹੀ ਹੁਣ ਕੁਨਾਲ ਪਾਸੀ ਨੇ ਵੀ ਜੋਤੀ ਦੇ ਖਿਲਾਫ ਵੀਡੀਓ ਸਾਂਝੀ ਕੀਤੀ ਹੈ। 


ਕੁਨਾਲ ਪਾਸੀ ਨੇ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਂਊਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਕੁਨਾਲ ਪਾਸੀ ਨੇ ਕੈਪਸ਼ਨ 'ਚ ਲਿਖਿਆ, 'ਰੱਬ ਰਾਖਾ 🤲🏼🙏🏻'।  

ਵੀਡੀਓ ਦੇ ਵਿੱਚ ਕੁਨਾਲ ਪਾਸੀ ਨੂੰ ਪਤਨੀ ਜੋਤੀ ਨੂਰਾਂ ਨਾਲ ਹੋਏ ਵਿਵਾਦ ਬਾਰੇ ਗੱਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਕੁਨਾਲ ਪਾਸੀ ਨੇ ਕਿਹਾ ਕਿ ਸੰਗਤ ਜੀ ਤੁਸੀਂ ਜਾਣਦੇ ਹੋ ਸਭ, ਮੈਂ ਕਦੇ ਵੀ ਲਾਈਵ ਨਹੀਂ ਆਉਣਾ ਚਾਹੁੰਦਾ ਸੀ, ਪਰ ਮੈਨੂੰ ਮਜਬੂਰ ਹੋ ਕੇ ਲਾਈਵ ਆਉਣਾ ਪਿਆ। ਕਿਸੇ ਨਾਲ 10 ਸਾਲ ਦਾ ਸਮਾਂ ਬਤੀਤ ਕਰਨਾ ਕੋਈ ਥੋੜਾ ਨਹੀਂ ਹੁੰਦਾ। ਮੇਰਾ ਜੋਤੀ ਜੀ ਨਾਲ ਇੱਕ-ਇੱਕ ਪਲ ਮੈਨੂੰ ਸਭ ਯਾਦ ਹੈ। 


ਕੁਨਾਲ ਪਾਸੀ ਨੇ ਅੱਗੇ ਕਿਹਾ ਕਿ ਇੱਕੋਦਮ ਸਭ ਕੁਝ ਅਚਾਨਕ ਬਦਲ ਜਾਣਾ ਮੇਰੇ ਲਈ ਬਹੁਤ ਮੰਦਭਾਗਾ ਹੈ, ਬੀਤੇ 10 ਸਾਲਾਂ ਲਈ ਵੀ ਮੈਨੂੰ ਨਸ਼ੇੜੀ ਕਹਿਣਾ , ਕੋਈ ਨਸ਼ੇੜੀ ਇਸ ਲੈਵਲ ਤੱਕ ਕੰਮ ਨਹੀਂ ਕਰ ਸਕਦਾ ਜੋ ਮੈਂ ਲੋੜ ਪੈਣ 'ਤੇ ਉਨ੍ਹਾਂ ਦੇ ਕੰਮ ਕੀਤੇ। ਹੁਣ ਮੈਂ ਜ਼ਿਆਦਾ ਵੀ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਮੇਰਾ ਪਹਿਲਾਂ ਹੀ ਬਹੁਤ ਮਜ਼ਾਕ ਬਣਾ ਦਿੱਤਾ ਗਿਆ ਹੈ,  ਸੋਸ਼ਲ ਮੀਡੀਆ 'ਤੇ ਇਸ ਫੈਮਿਲੀ ਦਾ ਵੀ ਬਹੁਤ ਮਜ਼ਾਕ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੁਨਾਲ ਪਾਸੀ ਨੇ ਕਿਹਾ ਜੋਤੀ ਜੀ ਅੱਜ ਵੀ ਤੁਹਾਡੇ ਲਈ ਉਨ੍ਹੀਂ ਹੀ ਇੱਜ਼ਤ ਹੈ ਜਿੰਨੀ ਪਹਿਲਾਂ ਸੀ ਦੁਆਵਾਂ ਨੇ ਤੁਹਾਨੂੰ। ਇਸ ਦੇ ਨਾਲ ਹੀ ਪਾਸੀ ਵੱਲੋਂ ਇਸ਼ਾਰਿਆਂ 'ਚ ਇਹ ਗੱਲ ਆਖੀ ਗਈ ਹੈ ਕਿ ਜੇਕਰ ਕੋਈ ਵੀ ਕੁਝ ਵੀ ਲਾਈਵ ਆ ਕੇ ਬੋਲਦਾ ਹੈ ਜਾਂ ਪੋਸਟਾਂ ਪਾਉਂਦਾ ਹੈ ਤਾਂ ਉਸ ਕਿਸੇ ਹੋਰ ਦਾ ਸਿਖਾਇਆ ਹੋਇਆ ਹੈ। 

ਕੁਨਾਲ ਪਾਸੀ ਨੇ ਇਹ ਦਾਅਵਾ ਕੀਤਾ ਕਿ ਜੋਤੀ ਨੂਰਾਂ ਨੇ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾੜਾ ਕਿਹਾ ਹੈ। ਉਨ੍ਹਾਂ ਬਾਰੇ ਗ਼ਲਤ ਗਲਾਂ ਫੈਲਾਇਆਂ ਹਨ। ਇਸ ਦੇ ਨਾਲ ਹੀ ਕੁਨਾਲ ਪਾਸੀ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਵਿਅਕਤੀ ਦੇ ਕਹਿਣ 'ਤੇ ਇਹ ਸਭ ਕੁਝ ਕੀਤਾ ਹੈ। ਉਸ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਹੈ, ਪਹਿਲਾਂ ਮੈਨੂੰ ਕੱਡਿਆ ਗਿਆ ਤੇ ਫਿਰ ਸੁਲਤਾਨਾ ਜੀ ਨੂੰ। ਕੁਨਾਲ ਪਾਸੀ ਨੇ ਕਿਹਾ ਕਿ ਮੈਨੂੰ ਦੱਸ ਸਾਲ ਹੋ ਗਏ ਜੋਤੀ ਜੀ ਨਾਲ ਰਹਿੰਦੇ। ਇਸ ਦੇ ਨਾਲ ਹੀ ਉਹ ਪਤਨੀ ਜੋਤੀ ਨੂੰ ਘਰ ਦੀਆਂ ਗੱਲਾਂ ਘਰ ਤੱਕ ਰੱਖਣ ਦੀ ਵੀ ਅਪੀਲ ਕਰਦਾ ਨਜ਼ਰ ਆਇਆ। 

View this post on Instagram

A post shared by Kunalpassi (@kunalpassi_alwaysblessed)



ਹੋਰ ਪੜ੍ਹੋ: ਸਲਮਾਨ ਖ਼ਾਨ ਬਨਣਾ ਚਾਹੁੰਦੇ ਸੀ ਪਿਤਾ, ਅਦਾਕਾਰ ਨੇ ਕੀਤਾ ਹੁਣ ਤੱਕ ਵਿਆਹ ਨਾਂ ਕਰਨ ਦੇ ਕਾਰਨ ਦਾ ਖੁਲਾਸਾ

ਕੁਨਾਲ ਪਾਸੀ ਦੀ ਇਸ ਵੀਡੀਓ 'ਤੇ ਸੋਸ਼ਲ ਮੀਡੀਆ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ ਤੇ ਕਮੈਂਟ ਕਰ ਰਹੇ ਹਨ। ਜਿੱਥੇ ਇੱਕ ਪਾਸੇ ਕੁਝ ਲੋਕ ਕੁਨਾਲ ਪਾਸੀ ਦਾ ਪੱਖ ਰੱਖਦੇ ਹੋਏ ਜੋਤੀ ਨੂਰਾਂ ਨੂੰ ਟ੍ਰੋਲ ਕਰ ਰਹੇ ਨੇ, ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ 'ਚ ਜੋਤੀ ਨੂਰਾਂ ਦੇ ਫੈਨਜ਼ ਕੁਨਾਲ ਪਾਸੀ ਨੂੰ ਗ਼ਲਤ ਦੱਸ ਰਹੇ ਹਨ, ਕਿ ਉਹ ਆਪਣੀ ਪਤਨੀ ਨਾਲ ਵਿਆਹੁਤਾ ਜੀਵਨ ਸਹੀ ਢੰਗ ਨਾਲ ਚਲਾ ਨਾਂ ਸਕਿਆ। ਇਸ ਤੋਂ ਇਲਾਵਾ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਦੋਹਾਂ ਦੇ ਇਸ ਵਿਵਾਦ ਨੂੰ ਡਰਾਮਾ ਦੱਸਦੇ ਹੋਏ ਕਿ ਅਸਲ ਸੱਚ ਤਾਂ ਰੱਬ ਜਾਣਦਾ ਹੈ।   


Related Post