ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਧੀ ਛੇ ਮਹੀਨੇ ਦੀ ਹੋਈ, ਗਾਇਕਾ ਨੇ ਸਾਂਝਾ ਕੀਤਾ ਕਿਊਟ ਵੀਡੀਓ
ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰਦੀ ਧੀ ਹਰਗੁਨਵੀਰ ਕੌਰ ਛੇ ਮਹੀਨੇ ਦੀ ਹੋ ਗਈ ਹੈ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ । ਗਾਇਕਾ ਨੇ ਧੀ ਦਾ ਇੱਕ ਬਹੁਤ ਹੀ ਕਿਊਟ ਵੀਡੀਓ ਵੀ ਸਾਂਝਾ ਕੀਤਾ ਹੈ ।
ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਦੀ ਧੀ ਹਰਗੁਨਵੀਰ ਕੌਰ ਛੇ ਮਹੀਨੇ ਦੀ ਹੋ ਗਈ ਹੈ । ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ । ਗਾਇਕਾ ਨੇ ਧੀ ਦਾ ਇੱਕ ਬਹੁਤ ਹੀ ਕਿਊਟ ਵੀਡੀਓ ਵੀ ਸਾਂਝਾ ਕੀਤਾ ਹੈ ।ਜਿਸ ‘ਚ ਹਰਗੁਨਵੀਰ ਕੌਰ ਦਾ ਮੂੰਹ ਕੇਕ ਦੇ ਨਾਲ ਲਿੱਬੜਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸ ਤੋਂ ਇਲਾਵਾ ਹਰਗੁਨਵੀਰ ਕੌਰ ਦਾ ਇੱਕ ਹੋਰ ਵੀਡੀਓ ਵੀ ਹੈ ਜਿਸ ‘ਚ ਉਹ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ।
ਹਰਗੁਨਵੀਰ ਕੌਰ ਬਹੁਤ ਹੀ ਕਿਊਟ ਲੱਗ ਰਹੀ ਹੈ । ਸੋਸ਼ਲ ਮੀਡੀਆ ‘ਤੇ ਹਰਗੁਨਵੀਰ ਕੌਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
ਛੇ ਮਹੀਨੇ ਪਹਿਲਾਂ ਹੋਇਆ ਹਰਗੁਨਵੀਰ ਦਾ ਜਨਮ
ਗਾਇਕ ਜੋੜੀ ਦੇ ਘਰ ਛੇ ਮਹੀਨੇ ਪਹਿਲਾਂ ਧੀ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਵੀ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਇਸ ਤੋਂ ਪਹਿਲਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਪੁੱਤਰ ਦਾਨਵੀਰ ਦਾ ਜਨਮ ਹੋਇਆ ਸੀ ।ਦਾਨਵੀਰ ਦੇ ਜਨਮ ਤੋਂ ਕਈ ਸਾਲਾਂ ਬਾਅਦ ਇਸ ਗਾਇਕ ਜੋੜੀ ਨੂੰ ਪ੍ਰਮਾਤਮਾ ਨੇ ਧੀ ਦੀ ਦਾਤ ਦਿੱਤੀ ਹੈ ।
ਹਾਲ ਹੀ ‘ਚ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਆਪਣੇ ਨਵੇਂ ਘਰ ‘ਚ ਸ਼ਿਫਟ ਹੋਏ ਸਨ । ਗ੍ਰਹਿ ਪ੍ਰਵੇਸ਼ ਦੇ ਮੌਕੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਨਾਲ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ ।