ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਨੇ ਆਸਟ੍ਰੇਲੀਆ 'ਚ ਲਾਈਵ ਸ਼ੋਅ ਦੇ ਦੌਰਾਨ ਫੈਨਜ਼ ਦਾ ਜਿੱਤਿਆ ਦਿਲ , ਫੈਨਜ਼ ਨੇ ਕਿਹਾ- 'ਲੁੱਕ 'ਤੇ ਆਵਾਜ਼ ਪਿਓ ਵਰਗੀ...'
ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿੱਲੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਲੋਕਾਂ ਨੂੰ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਯਾਦ ਆ ਗਈ। ਲੋਕ ਅਰਮਾਨ ਦੀ ਗਾਇਕੀ ਦੀ ਜਮ ਕੇ ਤਾਰੀਫ ਕਰ ਰਹੇ ਹਨ।
Kulwinder Dhillon Son Armaan Dhillon: ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਭਲੇ ਹੀ ਸਾਡੇ ਵਿਚਾਲੇ ਨਹੀਂ ਹਨ, ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਦਰਸ਼ਕਾਂ ਵਿੱਚ ਗੂੰਜਦੀ ਹੈ। ਦਰਅਸਲ, ਮਰਹੂਮ ਗਾਇਕ ਦੇ ਪੁੱਤਰ ਅਰਮਾਨ ਢਿੱਲੋਂ ਵਿੱਚ ਉਨ੍ਹਾਂ ਦੇ ਪਿਤਾ ਦੀ ਝਲਕ ਸਾਫ ਦੇਖਣ ਨੂੰ ਮਿਲਦੀ ਹੈ। ਹਾਲ ਹੀ 'ਚ ਅਰਮਾਨ ਢਿੱਲੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਲੋਕਾਂ ਨੂੰ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੀ ਯਾਦ ਆ ਗਈ।
ਅਰਮਾਨ ਢਿੱਲੋਂ ਨੇ ਆਪਣੀ ਗਾਇਕੀ ਰਾਹੀਂ ਪਿਤਾ ਦੀ ਆਵਾਜ਼ ਅਤੇ ਅੰਦਾਜ਼ ਨੂੰ ਦਰਸ਼ਕਾਂ ਵਿੱਚ ਜ਼ਿੰਦਾ ਰੱਖਿਆ ਹੋਇਆ ਹੈ। ਹਾਲ ਹੀ ਵਿੱਚ ਗਾਇਕ ਆਸਟ੍ਰੇਲੀਆ ਸ਼ੋਅ ਲਈ ਪਹੁੰਚੇ। ਇਸ ਦੌਰਾਨ ਅਰਮਾਨ ਨੇ ਆਪਣੇ ਲਾਈਵ ਸ਼ੋਅ 'ਤੇ ਖੂਬ ਰੌਣਕਾਂ ਲਗਾਈਆਂ।
ਦਰਅਸਲ, ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਾਲ ਹੀ ਦੇ ਸ਼ੋਅ ਦੇ ਵੀਡੀਓ ਸਾਂਝੇ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਸਿਡਨੀ ਸ਼ੋਅ ਦੇ ਸਾਰੇ ਟਿਕਟ ਵਿਕ ਗਏ। ਜਿਸਦੀ ਖੁਸ਼ੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਸਿਰਫ ਵਿਦੇਸ਼ ਬੈਠੇ ਪੰਜਾਬੀਆਂ ਨੇ ਹੀ ਨਹੀਂ ਸਗੋਂ ਦੇਸ਼ ਵਿੱਚ ਬੈਠੇ ਪ੍ਰਸ਼ੰਸਕਾਂ ਵਿੱਚ ਵੀ ਅਰਮਾਨ ਢਿੱਲੋਂ ਨੇ ਵਾਹੋ-ਵਾਹੀ ਲੁੱਟੀ।
ਗਾਇਕ ਅਰਮਾਨ ਢਿੱਲੋਂ ਦੀ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਹਾਡੀ ਲੁੱਕ ਅਤੇ ਆਵਾਜ਼ ਤੁਹਾਡੇ ਪਿਓ ਵਰਗੀ ਹੈ ਡੀਅਰ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਵੀਰੇ ਦਿਲੋਂ ਪਿਆਰ ਆ... ਦਿਲੋਂ ਸਪੋਰਟ ਬਾਪੂ ਦੇ ਵੀ ਫੈਨ ਆ ਤੇਰੇ ਵੀ... ਖਿੱਚ ਕੇ ਰੱਖ ਕੰਮ... ਇਸ ਤੋਂ ਇਲਾਵਾ ਇੱਕ ਹੋਰ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, ਬੇਸਟ ਆਫ ਲੱਕ ਬੇਟਾ ਜੀ... ਬਾਈ ਜੀ ਦੀ ਯਾਦ ਆ ਜਾਂਦੀ ਹੈ... ਉਨ੍ਹਾਂ ਦਾ ਵੱਡਾ ਫੈਨ ਸੀ ਤੇਰੀ ਤਸਵੀਰ ਤੋਂ ਹੀ..।
ਦੱਸਣਯੋਗ ਹੈ ਕਿ ਕੁਲਵਿੰਦਰ ਢਿੱਲੋਂ ਦੀ ਸਾਲ 2003 'ਚ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਪੁੱਤਰ ਨੂੰ ਛੱਡ ਗਏ। ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਵੀ ਗਾਇਕੀ ਦੇ ਖੇਤਰ ਵਿੱਚ ਵਾਹੋ-ਵਾਹੀ ਖੱਟ ਰਿਹਾ ਹੈ। ਇਹ ਗੱਲ ਅਰਮਾਨ ਦੇ ਵਿਦੇਸ਼ ਵਿੱਚ ਕੀਤੇ ਜਾ ਰਹੇ ਸ਼ੋਅਜ਼ ਤੋਂ ਸਾਬਿਤ ਹੁੰਦੀ ਹੈ ਤੇ ਉਨ੍ਹਾਂ 'ਤੇ ਪ੍ਰਸ਼ੰਸਕ ਆਪਣਾ ਬੇਹੱਦ ਪਿਆਰ ਲੁੱਟਾ ਰਹੇ ਹਨ।