ਕੁਲਵਿੰਦਰ ਬਿੱਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਰਿਵਾਰ ਸਮੇਤ ਕੀਤੀ ਮੁਲਾਕਾਤ

ਕੁਲਵਿੰਦਰ ਬਿੱਲਾ (Kulwinder Billa)ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਆਦਰਯੋਗ ਸੀਐੱਮ ਭਗਵੰਤ ਮਾਨ ਜੀ ਵੱਲੋਂ ਜਿੰਦ ਸਿੰਘ ਜੱਸੜ ਨੂੰ ਬਹੁਤ ਸਾਰਾ ਪਿਆਰ’। ਜਿਉਂ ਹੀ ਕੁਲਵਿੰਦਰ ਬਿੱਲਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਲੋਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ।
ਹੋਰ ਪੜ੍ਹੋ : ਭਗਤੀ ਰੰਗ ‘ਚ ਰੰਗੇ ਨਜ਼ਰ ਆਏ ਰੌਸ਼ਨ ਪ੍ਰਿੰਸ, ਕੀ ਗਾਇਕੀ ਅਤੇ ਫ਼ਿਲਮੀ ਦੁਨੀਆ ਤੋਂ ਹੋ ਗਏ ਦੂਰ !
ਕੁਝ ਸਮਾਂ ਪਹਿਲਾਂ ਹੋਇਆ ਬੇਟੇ ਦਾ ਜਨਮ
ਦੱਸ ਦਈਏ ਕਿ ਕੁਲਵਿੰਦਰ ਬਿੱਲਾ ਦੇ ਘਰ ਕੁਝ ਦਿਨ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਧੀ ਵੀ ਹੈ। ਜਿਸ ਦਾ ਨਾਮ ਸਾਂਝ ਹੈ । ਸਾਂਝ ਦੇ ਜਨਮ ਤੋਂ ਕਈ ਸਾਲਾਂ ਬਾਅਦ ਗਾਇਕ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਸ ਵਾਰ ਗਾਇਕ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਮਨਾਉਣ ਜਾ ਰਿਹਾ ਹੈ।
ਕੁਲਵਿੰਦਰ ਬਿੱਲਾ ਦਾ ਵਰਕ ਫ੍ਰੰਟ
ਕੁਲਵਿੰਦਰ ਬਿੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੂੰ ਗੀਤ ‘ਮੇਰਾ ਕਾਲੇ ਰੰਗ ਦਾ ਯਾਰ’ ਦੇ ਨਾਲ ਪਾਲੀਵੁੱਡ ‘ਚ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ।
ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁਲਵਿੰਦਰ ਬਿੱਲਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਕੁਲਵਿੰਦਰ ਦੇ ਗੀਤ ‘ਖੁਸ਼ੀਆਂ ਹੀ ਵੰਡੀਆਂ ਨੇ’, ‘ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ’, ‘ਮੇਰਾ ਦੇਸ ਹੋਵੇ ਪੰਜਾਬ’ ਸਣੇ ਕਈ ਹਿੱਟ ਗੀਤ ਗਾਏ ਹਨ ।