ਆਪਣੇ ਨਵ-ਜਨਮੇ ਬੱਚੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਕੁੱਲ੍ਹੜ ਪੀਜ਼ਾ ਵਾਲੀ ਜੋੜੀ
ਕੁੱਲ੍ਹੜ ਪੀਜ਼ਾ ਨਾਂਅ ਦੇ ਨਾਲ ਮਸ਼ਹੂਰ ਹੋਈ ਜੋੜੀ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਪਣੇ ਨਵ-ਜਨਮੇ ਬੱਚੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਕੁੱਲ੍ਹੜ ਪੀਜ਼ਾ (Kulhad Pizza) ਨਾਂਅ ਦੇ ਨਾਲ ਮਸ਼ਹੂਰ ਹੋਈ ਜੋੜੀ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਪਣੇ ਨਵ-ਜਨਮੇ ਬੱਚੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹਾਲ ਹੀ ‘ਚ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਇਹ ਜੋੜੀ ਆਪਣੇ ਮੁਸ਼ਕਿਲ ਭਰੇ ਸਮੇਂ ਨੂੰ ਭੁਲਾ ਕੇ ਗੁਰੁ ਘਰ ‘ਚ ਪਹੁੰਚੀ ਹੈ ।
ਹੋਰ ਪੜ੍ਹੋ : ਕੌਰ ਬੀ ਆਪਣੇ ਭਤੀਜੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ
ਵੀਡੀਓ ਹੋਇਆ ਸੀ ਵਾਇਰਲ
ਕੁਝ ਸਮਾਂ ਪਹਿਲਾਂ ਇਸ ਜੋੜੀ ਦਾ ਨਿੱਜੀ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੀ ਕਾਫੀ ਕਿਰਕਿਰੀ ਹੋਈ ਸੀ । ਜਿਸ ਕਾਰਨ ਇਹ ਜੋੜੀ ਬਹੁਤ ਹੀ ਨਿਰਾਸ਼ਾ ਦੇ ਦੌਰ ਤੋਂ ਗੁਜ਼ਰ ਰਹੀ ਸੀ । ਪਰ ਹੁਣ ਇਹ ਜੋੜੀ ਇਸ ਗਮ ਤੋਂ ਉੱਭਰ ਰਹੀ ਹੈ ਅਤੇ ਗੁਰੁ ਦੀ ਸ਼ਰਨ ‘ਚ ਪਹੁੰਚ ਕੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਮੱਥਾ ਟੇਕਿਆ ਅਤੇ ਗੁਰੁ ਸਾਹਿਬ ਦਾ ਆਸ਼ੀਰਵਾਦ ਲਿਆ ।
ਦੱਸ ਦਈਏ ਕਿ ਇਸ ਜੋੜੀ ਦੇ ਕੁੱਲ੍ਹੜ ਪੀਜ਼ਾ ਨੂੰ ਖਾਣ ਦੇ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ ਅਤੇ ਲੰਬੀਆਂ ਲੰਬੀਆਂ ਲਾਈਨਾਂ ‘ਚ ਲੱਗ ਕੇ ਲੋਕ ਇਸ ਪੀਜ਼ੇ ਦਾ ਲੁਤਫ ਉਠਾਉਣ ਦੇ ਲਈ ਆਉਂਦੇ ਹਨ ।ਸੋਸ਼ਲ ਮੀਡੀਆ ‘ਤੇ ਇਸ ਜੋੜੀ ਦੇ ਪੀਜ਼ਾ ਹੱਟ ਦੀਆਂ ਕਾਫੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੇ ਵੱਲੋਂ ਤਿਆਰ ਕੀਤੇ ਕੁੱਲ੍ਹੜ ਪੀਜ਼ਾ ਖਾਣ ਦੇ ਲਈ ਪਹੁੰਚਦੇ ਹਨ ।