ਜਾਣੋ ਕਿਉਂ ਮਨਾਇਆ ਜਾਂਦਾ ਹੈ ਗੁੱਗਾ ਨੌਮੀ ਦਾ ਤਿਉਹਾਰ

ਇਹ ਮਹੀਨੇ ਸਰਪ ਪੂਜਾ ਦਾ ਖਾਸ ਮੱਹਤਵ ਹੈ ਅਤੇ ਇਸੇ ਮਹੀਨੇ ਕੀਤੀ ਜਾਂਦੀ ਹੈ ਗੁੱਗੇ ਦੀ ਪੂਜਾ । ਗੁੱਗਾ ਇੱਕ ਰਾਜਪੂਤ ਰਾਜਾ ਸੀ ਜੋ ਕਿ ਸਿਲੀਅਰ ਨਾਂਅ ਦੀ ਕੁੜੀ ਨਾਲ ਪਿਆਰ ਕਰਦਾ ਸੀ । ਪਰ ਗੁੱਗੇ ਦੀ ਮਾਸੀ ਦੇ ਪੁੱਤਰਾਂ ਨੂੰ ਇਹ ਗੱਲ ਮੰਨਜੂਰ ਨਹੀਂ ਸੀ । ਉਨਾਂ ਨੇ ਗੁੱਗੇ ਦਾ ਵਿਰੋਧ ਸ਼ੁਰੂ ਕਰ ਦਿੱਤਾ ।

By  Shaminder August 16th 2024 03:00 PM

ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਇਸ ਧਰਤੀ ਤੇ ਹਰ ਦਿਨ ਪੁਰਬ ਅਤੇ ਹਰ ਰਾਤ ਦੀਵਾਲੀ ਵਾਂਗ ਹੁੰਦੀ ਹੈ। ਇਸ ਧਰਤੀ ਉਤੇ ਤਿਉਹਾਰਾਂ ਦਾ ਕਾਫਿਲਾ ਲੰਬਾ ਤੁਰਿਆ ਆਉਂਦਾ ਹੈ ਅਤੇ ਲਗਾਤਾਰ ਚੱਲਦਾ ਰਹਿੰਦਾ ਹੈ । ਸਾਉਣ ਮਹੀਨੇ ਵਿੱਚ ਜਿੱਥੇ ਧੀਆਂ ਦਾ ਤਿਉਹਾਰ ਤੀਆਂ ਮਨਾਇਆ ਜਾਂਦਾ ਹੈ ਉੱਥੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਵੀ ਆਉਂਦਾ ਹੈ । ਇਸ ਮਹੀਨੇ ਤੋਂ ਬਾਅਦ ਭਾਦੋਂ ਵਿੱਚ ਮਨਾਇਆ ਜਾਂਦਾ ਹੈ ਗੁੱਗਾ ਨੌਮੀ ਦਾ ਤਿਉਹਾਰ। ਇਸ ਮੌਕੇ ਪੰਜਾਬ ਵਿੱਚ ਕਈ ਥਾਈਂ ਮੇਲੇ ਲੱਗਦੇ ਹਨ ਇਨਾਂ ਵਿਚੋਂ ਪ੍ਰਸਿੱਧ ਮੇਲਾ ਲੱਗਦਾ ਹੈ ਪਟਿਆਲਾ ਦੇ ਨਜ਼ਦੀਕ ਪੈਂਦੇ ਪਿੰਡ ਨੈਣਾਕੌਤ ਵਿੱਚ । ਜਿੱਥੇ ਗੁੱਗਾ ਨੌਮੀ (Gugga Naumi)ਦੇ ਮੌਕੇ ਤੇ ਭਾਰੀ ਮੇਲਾ ਲੱਗਦਾ ਹੈ ਇਸ ਦਿਨ ਇੱਥੇ ਵੱਡੀ ਗਿਣਤੀ 'ਚ ਲੋਕ ਪੁਹੰਚ ਕੇ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਦੇ ਹਨ ਅਤੇ ਆਪਣੀਆਂ ਮੰਨਤਾਂ ਮਨੌਤਾਂ ਦੀ ਪੂਰਤੀ ਲਈ ਅਰਦਾਸ ਕਰਦੇ ਹਨ ।

ਹੋਰ ਪੜ੍ਹੋ : ਸੁਨਿਧੀ ਚੌਹਾਨ ਦਾ ਅੱਜ ਹੈ ਜਨਮ ਦਿਨ, ਚਾਰ ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਗਾਉਣਾ,ਅੱਜ ਹੈ ਬਾਲੀਵੁੱਡ ਦੀ ਟੌਪ ਗਾਇਕਾ

ਇਹ ਮਹੀਨੇ ਸਰਪ ਪੂਜਾ ਦਾ ਖਾਸ ਮੱਹਤਵ ਹੈ ਅਤੇ ਇਸੇ ਮਹੀਨੇ ਕੀਤੀ ਜਾਂਦੀ ਹੈ ਗੁੱਗੇ ਦੀ ਪੂਜਾ । ਗੁੱਗਾ ਇੱਕ ਰਾਜਪੂਤ ਰਾਜਾ ਸੀ ਜੋ ਕਿ ਸਿਲੀਅਰ ਨਾਂਅ ਦੀ ਕੁੜੀ ਨਾਲ  ਪਿਆਰ ਕਰਦਾ ਸੀ । ਪਰ ਗੁੱਗੇ ਦੀ ਮਾਸੀ ਦੇ ਪੁੱਤਰਾਂ ਨੂੰ ਇਹ ਗੱਲ ਮੰਨਜੂਰ ਨਹੀਂ ਸੀ । ਉਨਾਂ ਨੇ ਗੁੱਗੇ ਦਾ ਵਿਰੋਧ ਸ਼ੁਰੂ ਕਰ ਦਿੱਤਾ । ਗੁੱਗੇ ਦੀ ਮਾਂ ਨੇ ਗੁੱਗੇ ਨੂੰ ਸਿਲੀਅਰ ਨਾਲ ਵਿਆਹ ਕਰਨ ਤੋਂ ਵਰਜਿਆ ।ਪਰ ਗੁੱਗੇ ਨੇ ਆਪਣੀ ਮੰਗ ਛੱਡਣ ਤੋਂ ਇਨਕਾਰ ਕਰ ਦਿੱਤਾ ਓਧਰ ਗੁੱਗੇ ਦੀ ਮਾਸੀ ਦੇ ਪੁੱਤਰਾਂ ਨੇ ਗੁੱਗੇ ਦੀ ਮੰਗ ਛੁਡਵਾ ਦਿੱਤੀ ਅਤੇ ਸਿਲੀਅਰ ਨਾਲ ਵਿਆਹ ਕਰਵਾ ਲਿਆ ।ਜਿਸ ਤੇ ਗੁੱਗਾ ਬੜਾ ਨਿਰਾਸ਼ ਹੋਇਆ ਅਤੇ ਉਸਨੇ  ਆਪਣੇ ਮਾਸੀ ਦੇ ਪੁੱਤਰਾਂ ਨੂੰ ਮਾਰ ਮੁਕਾਇਆ ।


ਜਿਸ ਤੇ ਗੁੱਗੇ ਦੀ ਮਾਂ ਬੜੀ ਨਰਾਜ਼ ਹੋਈ ਅਤੇ ਉਸਨੇ ਗੁੱਗੇ ਨਾਲ ਬੋਲਣਾ ਛੱਡ ਦਿੱਤਾ ਕਿ ਮੇਰੀ ਭੈਣ ਨੂੰ ਨਪੁੱਤੀ ਕਰ ਬਿਠਾਇਆ ਹੈ । ਉਸਨੇ ਧਰਤੀ ਵਿੱਚ ਸਮਾਉਣ ਲਈ ਧਰਤੀ ਮਾਂ ਤੋਂ  ਜਗ੍ਹਾ  ਮੰਗੀ । ਇਸ ਤੋਂ ਬਾਅਦ ਗੁੱਗਾ ਧਰਤੀ ਵਿੱਚ ਸਮਾ ਗਿਆ । ਪੰਜਾਬ 'ਚ ਗੁੱਗੇ ਦੀ ਯਾਦ ਵਿੱਚ ਕਈ ਮੇਲਿਆਂ ਦਾ ਆਯੋਜਨ ਹੁੰਦਾ ਹੈ ਜਿਸ 'ਚ ਸੱਪ ਦੇ ਕੱਟੇ ਦਾ ਇਲਾਜ ਹੁੰਦਾ ਹੈ ।ਪੰਜਾਬ ਦੇ ਪਟਿਆਲਾ ਦੇ ਪਿੰਡ ਨੈਣਾਕੌਂਤ ਵਿੱਚ ਵੀ ਗੁੱਗਾ ਨੌਮੀ ਦੇ ਮੌਕੇ ਮੇਲਾ ਲੱਗਦਾ ਹੈ ਜਿਸ ਭਾਰੀ ਗਿਣਤੀ ਵਿੱਚ ਲੋਕ ਪਹੁੰਚ ਕੇ ਅਕੀਦਤ ਦੇ ਫੁੱਲ ਭੇਂਟ ਕਰਦੇ ਹਨ ।ਇਸ ਮੇਲੇ ਵਿੱਚ ਪਟਿਆਲਾ ਹੀ ਨਹੀਂ ਕਈ ਹੋਰਨਾਂ ਇਲਾਕਿਆਂ ਤੋਂ ਵੀ ਲੋਕ ਪਹੁੰਚਦੇ ਹਨ ਅਤੇ ਮੱਥਾ ਟੇਕਦੇ ਹਨ । ਇਸ ਦਿਨ ਸੱਪਾਂ ਦੀਆਂ ਖੁੱਡਾਂ 'ਤੇ ਕੱਚੀ ਲੱਸੀ ਪਾਈ ਜਾਂਦੀ ਹੈ ਅਤੇ ਘਰਾਂ ਵਿੱਚ ਸੇਵੀਆਂ ਬਣਾਈਆਂ ਜਾਂਦੀਆਂ ਹਨ । ਇਹ ਸੇਵੀਆਂ ਗੁੱਗਾ ਨੌਮੀ ਦੇ ਮੌਕੇ ਤੇ ਚੜਾਉਣ ਤੋਂ ਬਾਅਦ ਹੀ ਘਰਾਂ ਵਿੱਚ ਖਾਧੀਆਂ ਜਾਂਦੀਆਂ ਹਨ ।ਕਿਹਾ ਜਾਂਦਾ ਹੈ ਕਿ ਜਿਨਾਂ ਲੋਕਾਂ ਨੂੰ ਸੱਪ ਦੇ ਕੱਟੇ ਜਾਂ ਉਸਦੇ ਫੂਕ ਮਾਰਨ ਦੀ ਸ਼ਿਕਾਇਤ ਹੁੰਦੀ ਹੈ ਉਸ ਦਿਨ ਪੀੜਤ ਲੋਕ ਗੁੱਗੇ ਨੌਮੀ ਦੇ ਮੌਕੇ ਚੌਂਕੀ ਭਰਦੇ ਹਨ ਅਤੇ ਉਨਾਂ ਦੀ ਇਸ ਤਰਾਂ ਦੀ ਕੋਈ ਵੀ ਸ਼ਿਕਾਇਤ ਦੂਰ ਹੋ ਜਾਂਦੀ ਹੈ ।

 




Related Post