ਅਯੁੱਧਿਆ ‘ਚ ਰਾਮ ਲੱਲਾ ਮੰਦਰ ਨੂੰ ਲੈ ਕੇ ਦੇਸ਼ ਦੀ ਜਨਤਾ ਪੱਬਾਂ ਭਾਰ ਹੈ। ਇਸ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਕੀਤਾ ਜਾਵੇਗਾ।ਜਿਸ ਦੇ ਲਈ ਤਿਆਰੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼੍ਰੀ ਰਾਮ ਮੰਦਰ ਤੋਂ ਪੰਜ ਗੁਣਾ ਵੱਡਾ ਹੋਵੇਗਾ । ਇਸ ਮੰਦਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ।ਇਸ ਮੰਦਰ ਦਾ ਨਿਰਮਾਣ ਬਿਹਾਰ ਦੇ ਪੂਰਬੀ ਚੰਪਾਰਣ ‘ਚ ਕੀਤਾ ਜਾ ਰਿਹਾ ਹੈ। ਮੰਦਰ ‘ਚ 108 ਫੁੱਟ ਉੱਚੇ ਸ਼ਿਖਰ ਹੋਣਗੇ ।ਇਸ ਮੰਦਰ ਦਾ ਨਾਮ ਵਿਰਾਟ ਰਮਾਇਣ ਮੰਦਰ (virat ramayan mandir) ਹੈ।2024 ਦੇ ਅਖੀਰ ਤੱਕ ਇਹ ਮੰਦਰ ਬਣ ਕੇ ਤਿਆਰ ਹੋ ਜਾਵੇਗਾ।ਇਥੇ ਹੀ ਬਸ ਨਹੀਂ ਮੰਦਰ ‘ਚ ਦੁਨੀਆ ਦੇ ਸਭ ਤੋਂ ਵੱਡੇ ਸ਼ਿਵਲਿੰਗ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।
ਸੰਨ 2012 ‘ਚ ਇਸ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ । ਇਹ ਪਟਨਾ ਦੇ ਮਹਾਵੀਰ ਮੰਦਰ ਦੀ ਪਰਿਯੋਜਨਾ ਹੈ।ਇਹ ਮੰਦਰ ਸਵਾ ਸੌ ਏਕੜ ਜ਼ਮੀਨ ‘ਚ ਫੈਲਿਆ ਹੋਇਆ ਹੈ। ਮੰਦਰ ਦਾ ਖੇਤਰਫਲ 3.67 ਲੱਖ ਵਰਗ ਹੋਵੇਗਾ। ਸਭ ਤੋਂ ਉੱਚਾ ਸਿਖਰ 270 ਫੁੱਟ ਹੋਵੇਗਾ । ਜਦੋਂਕਿ 180 ਫੁੱਟ ਦੇ ਚਾਰ ਸਿਖਰ ਹੋਣਗੇ । ਵਿਰਾਟ ਰਮਾਇਣ ਮੰਦਰ ਦੀ ਲੰਬਾਈ 1080 ਫੁੱਟ ਅਤੇ ਚੌੜਾਈ ਪੰਜ ਸੌ ਚਾਲੀ ਫੁੱਟ ਹੈ। ਜਦੋਂ ਮੰਦਰ ਬਣ ਕੇ ਤਿਆਰ ਹੋ ਜਾਵੇਗਾ ਤਾਂ ਅਯੁੱਧਿਆ ਤੋਂ ਜਨਕਪੁਰ ਵੱਲ ਜਾਂਦੇ ਸਮੇਂ ਇਸ ਦਾ ਦ੍ਰਿਸ਼ ਦਿਖਾਈ ਦੇਵੇਗਾ । ਇਸ ਮੰਦਰ ਨੂੰ ਲੈ ਕੇ ਲੋਕ ਵੀ ਪੱਬਾਂ ਭਾਰ ਹਨ ਅਤੇ ਬੇਸਬਰੀ ਦੇ ਨਾਲ ਇਸ ਮੰਦਰ ਦੇ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ ।ਕਿਉਂਕਿ ਜਦੋਂ ਇਸ ਦਾ ਭੂਮੀ ਪੂਜਨਾ ਹੋਇਆ ਸੀ ਤਾਂ ਭਾਜਪਾ ਵਿਧਾਇਕ ਸਚਿੰਦਰ ਸਿੰਘ ਨੇ ਵਧ ਚੜ੍ਹ ਕੇ ਭਾਗ ਲਿਆ ਸੀ ।ਪਰ ਜਦੋਂ ਸਿਆਸੀ ਪ੍ਰਭਾਵ ਦੇ ਕਾਰਨ ਮੰਦਰ ਦੇ ਕਾਰਜ ‘ਚ ਕਾਫੀ ਦਿੱਕਤਾਂ ਆਈਆਂ।ਜਿਸ ਤੋਂ ਬਾਅਦ ਪੂਰਬੀ ਆਈਪੀਐੱਸ ਅਧਿਾਕਾਰੀ ਅਤੇ ਮਹਾਵੀਰ ਸਥਾਨ ਨਿਆਸ ਸਮਿਤੀ ਦੇ ਸਕੱਤਰ ਅਚਾਰੀਆ ਕਿਸ਼ੋਰ ਕੁਨਾਲ ਨੇ ਰਾਜਨੀਤੀ ਤੋਂ ਦੂਰ ਰਹਿ ਕੇ ਇਸ ਮੰਦਰ ਦੇ ਕੰਮ ਨੂੰ ਅੱਗੇ ਵਧਾਇਆ ਹੈ।