ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਗਾਇਕਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ (Satwinder Bitti)ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਗਾਇਕਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ। ਗਾਇਕਾ ਸਤਵਿੰਦਰ ਬਿੱਟੀ ਦਾ ਜਨਮ ਪਟਿਆਲਾ ‘ਚ ੨੮ ਨਵੰਬਰ ਨੂੰ ਹੋਇਆ । ਉਨ੍ਹਾਂ ਨੇ ਆਪਣੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਦੀ ਪੜ੍ਹਾਈ ਉਨ੍ਹਾਂ ਨੇ ਚੰਡੀਗੜ੍ਹ ‘ਚ ਕੀਤੀ ।
ਹੋਰ ਪੜ੍ਹੋ : ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਦੀ ਸਾਜ਼ਿਸ਼ ਨਾਕਾਮ, ਦੋ ਸ਼ੂਟਰਾਂ ਨੁੰ ਪੁਲਿਸ ਨੇ ਕੀਤਾ ਗ੍ਰਿਫਤਾਰ
ਗਾਇਕਾ ਨਾ ਹੁੰਦੀ ਤਾਂ ਬਣਨਾ ਸੀ ਖਿਡਾਰਨ
ਗਾਇਕਾ ਸਤਵਿੰਦਰ ਬਿੱਟੀ ਨੱਬੇ ਦੇ ਦਹਾਕੇ ‘ਚ ਮਸ਼ਹੂਰ ਗਾਇਕਾ ਰਹੇ ਹਨ ਅਤੇ ਹੁਣ ਵੀ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਚੰਡੀਗੜ੍ਹ ‘ਚ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਦਿਲਚਸਪੀ ਹਾਕੀ ‘ਚ ਹੋਈ ਅਤੇ ਉਹ ਇੱਕ ਬਿਹਤਰੀਨ ਹਾਕੀ ਖਿਡਾਰਨ ਦੇ ਤੌਰ ‘ਤੇ ਉੱਭਰੇ ।ਜੇ ਅੱਜ ਉਹ ਗਾਇਕਾ ਨਾ ਹੁੰਦੇ ਤਾਂ ਉਨ੍ਹਾਂ ਨੇ ਹਾਕੀ ਦੀ ਬਿਹਤਰੀਨ ਖਿਡਾਰਨ ਹੋਣਾ ਸੀ ।
ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ । ਇਸ ਸਭ ਦੇ ਚਲਦੇ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਉਂਕਿ ਉਸ ਸਮੇਂ ਕਿਸੇ ਦੀ ਸਿਫ਼ਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫ਼ਾਰਿਸ਼ ਵਾਲੀ ਕੁੜੀ ਨੂੰ ਟੀਮ ‘ਚ ਰੱਖ ਲਿਆ ਸੀ ।
ਸਤਵਿੰਦਰ ਬਿੱਟੀ ਨੇ ਲਿਆ ਗਾਇਕਾ ਬਣਨ ਦਾ ਲਿਆ ਫੈਸਲਾ
ਸਤਵਿੰਦਰ ਬਿੱਟੀ ਨੇ ਇਸ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ਅਤੇ ਗਾਇਕੀ ਦੇ ਖੇਤਰ ‘ਚ ਕਾਮਯਾਬ ਹੋਏ । ਉਨ੍ਹਾਂ ਦੇ ਅਖਾੜਿਆਂ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਸਨ ਅਤੇ ਬੇਸਬਰੀ ਦੇ ਨਾਲ ਲੋਕ ਉਨ੍ਹਾਂ ਦੇ ਗੀਤਾਂ ਦੇ ਆਉਣ ਦਾ ਇੰਤਜ਼ਾਰ ਕਰਦੇ ਸਨ । ਅੱਜ ਕੱਲ੍ਹ ਉਹ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਸਿਆਸਤ ਵੀ ਕਾਰਜਸ਼ੀਲ ਹਨ । ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਦੇ ਨਾਲ ਹੋਇਆ ਹੈ ।ਉਨ੍ਹਾਂ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ । ਜਿਨ੍ਹਾਂ ਦੇ ਨਾਲ ਅਕਸਰ ਉਹ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।