ਸਤਵਿੰਦਰ ਬਿੱਟੀ ਨੇ ਗਾਇਕੀ ਦੇ ਨਾਲ-ਨਾਲ ਬਿਜਲੀ ਬੋਰਡ ‘ਚ ਵੀ ਕੀਤੀ ਨੌਕਰੀ, ਅੱਜ ਤੱਕ ਨਹੀਂ ਗਾਇਆ ਦੋਗਾਣਾ, ਜਾਣੋ ਗਾਇਕਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ

ਬਿੱਟੀ ਦੇ ਪਿਤਾ ਜੀ ਵੀ ਨੌਕਰੀ ਕਰਦੇ ਸਨ ਅਤੇ ਗਾਇਕੀ ਦੇ ਨਾਲ-ਨਾਲ ਖੇਡਾਂ ‘ਚ ਵੀ ਰੂਚੀ ਰੱਖਦੇ ਸਨ । ਇੱਥੋਂ ਹੀ ਬਿੱਟੀ ਨੂੰ ਵੀ ਗਾਇਕੀ ਦੀ ਚੇਟਕ ਲੱਗੀ। ਘਰ ‘ਚ ਸੰਗੀਤਕ ਮਹੌਲ ਸੀ ਅਤੇ ਪਿਤਾ ਨੇ ਹੌ ਉਨ੍ਹਾਂ ਨੂੰ ਗਾਇਕੀ ਦੇ ਗੁਰ ਸਿਖਾਏ ਸਨ।ਗਾਇਕਾ ਦੇ ਪਿਤਾ ਜੀ ਹੀ ਉਨ੍ਹਾਂ ਨੂੰ ਧਾਰਮਿਕ ਗੀਤ ਗਾਉਣ ਦੇ ਲਈ ਪ੍ਰੇਰਦੇ ਸਨ।

By  Shaminder July 27th 2024 05:15 PM

ਗਾਇਕਾ ਸਤਵਿੰਦਰ ਬਿੱਟੀ (Satwinder Bitti) ਨੂੰ ਕਿਸੇ ਪਛਾਣ ਦੀ ਲੋੜ ਨਹੀਂ । ਉਨ੍ਹਾਂ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕਾਂ ‘ਚ ਹੁੰਦੀ ਹੈ। ਅੱਜ ਦੇ ਇਸ ਆਰਟੀਕਲ ‘ਚ ਅਸੀਂ ਤੁਹਾਨੂੰ ਗਾਇਕਾ ਦੀ ਨਿੱਜੀ ਜ਼ਿੰਦਗੀ ਤੇ ਉਸ ਦੇ ਕਰੀਅਰ ਦੇ ਬਾਰੇ ਦੱਸਾਂਗੇ । 

ਪਟਿਆਲਾ ਦੀ ਜੰਮਪਲ ਸਤਵਿੰਦਰ ਬਿੱਟੀ   

ਗਾਇਕਾ ਸਤਵਿੰਦਰ ਬਿੱਟੀ ਦਾ ਜਨਮ 29  ਨਵੰਬਰ 1975 ਨੂੰ ਹੋਇਆ ਸੀ। ਉਹ ਪਟਿਆਲਾ ਦੇ ਨਾਲ ਸਬੰਧ ਰੱਖਦੇ ਹਨ । ਪਿਤਾ ਗੁਰਨੈਬ ਸਿੰਘ ਖਹਿਰਾ ਤੇ ਗੁਰਚਰਨ ਕੌਰ ਦੇ ਘਰ ਜਨਮੀ ਬਿੱਟੀ ਬਚਪਨ ‘ਚ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਵੀ ਗਾਉਂਦੇ ਸਨ ।ਬਿੱਟੀ ਦੇ ਪਿਤਾ ਜੀ ਵੀ ਨੌਕਰੀ ਕਰਦੇ ਸਨ ਅਤੇ ਗਾਇਕੀ ਦੇ ਨਾਲ-ਨਾਲ ਖੇਡਾਂ ‘ਚ ਵੀ ਰੂਚੀ ਰੱਖਦੇ ਸਨ । ਇੱਥੋਂ ਹੀ ਬਿੱਟੀ ਨੂੰ ਵੀ ਗਾਇਕੀ ਦੀ ਚੇਟਕ ਲੱਗੀ। ਘਰ ‘ਚ ਸੰਗੀਤਕ ਮਹੌਲ ਸੀ ਅਤੇ ਪਿਤਾ ਨੇ ਹੌ ਉਨ੍ਹਾਂ ਨੂੰ ਗਾਇਕੀ ਦੇ ਗੁਰ ਸਿਖਾਏ ਸਨ।ਗਾਇਕਾ ਦੇ ਪਿਤਾ ਜੀ ਹੀ ਉਨ੍ਹਾਂ ਨੂੰ ਧਾਰਮਿਕ ਗੀਤ ਗਾਉਣ ਦੇ ਲਈ ਪ੍ਰੇਰਦੇ ਸਨ। ਜਿਨ੍ਹਾਂ ਨੂੰ ਗਾਇਕਾ ਪਿੰਡਾਂ ਜਾਂ ਫਿਰ ਕਿਤੇ ਵੀ ਹੋਣ ਵਾਲੇ ਸਮਾਗਮਾਂ ‘ਚ ਪੇਸ਼ ਕਰਦੇ ਸਨ।ਗਾਇਕਾ ਸਤਵਿੰਦਰ ਬਿੱਟੀ ਨੇ ਮਿਊਜ਼ਿਕ ‘ਚ ਗ੍ਰੈਜੁਏਸ਼ਨ ਵੀ ਕੀਤੀ ਹੈ ਅਤੇ ਉਹ ਸੰਗੀਤ ‘ਚ ਐੱਮ ਏ ਵੀ ਕਰਨਾ ਚਾਹੁੰਦੇ ਸਨ । ਪਰ ਸੰਗੀਤਕ ਰੁਝੇਵਿਆਂ ਕਾਰਨ ਉਹ ਸੰਗੀਤ ‘ਚ ਐੱਮ ਨਹੀਂ ਸਨ ਕਰ ਸਕੇ। 


ਹੋਰ ਪੜ੍ਹੋ : ਮੀਕਾ ਸਿੰਘ ਨੇ ਆਪਣੀ ਸਾਥੀ ਗਾਇਕ ਨੂੰ ਕਰੋੜਾਂ ਦੀ ਕਾਰ ਕੀਤੀ ਗਿਫਟ

ਖੇਡਾਂ ‘ਚ ਰੂਚੀ 

ਗਾਇਕੀ ਦੀ ਚੇਟਕ ਦੇ ਨਾਲ-ਨਾਲ ਸਤਵਿੰਦਰ ਬਿੱਟੀ ਦੀ ਦਿਲਚਸਪੀ ਖੇਡਾਂ ਵੱਲ ਵੀ ਸੀ। ਸਕੂਲ ਦੀ ਇੱਕ ਅਧਿਆਪਕ ਸਨ ਜੋ ਉਨ੍ਹਾਂ ਨੂੰ ਖਿਡਾਉਂਦੇ ਸਨ ਅਤੇ ਉਨ੍ਹਾਂ ਤੋਂ ਹੀ ਪ੍ਰੇਰਿਤ ਹੋ ਕੇ ਬਿੱਟੀ ਨੇ ਹਾਕੀ ਨੂੰ ਚੁਣਿਆ ਸੀ ਅਤੇ ਕੌਮੀ ਪੱਧਰ ਦੀ ਖਿਡਾਰਨ ਵੀ ਬਣੇ ।ਉਹ ਕੌਮਾਂਤਰੀ ਪੱਧਰ ‘ਤੇ ਵੀ ਖੇਡਣਾ ਚਾਹੁੰਦੇ ਸਨ। ਪਰ ਕਿਸੇ ਕਾਰਨ ਅਜਿਹਾ ਸੰਭਵ ਨਹੀਂ ਸੀ ਹੋ ਸਕਿਆ ।ਉਨ੍ਹਾਂ ਨੇ ਬੀਐੱਸਸੀ ਨੌਨ ਮੈਡੀਕਲ ਦੇ ਨਾਲ ਪਾਸ ਕੀਤੀ ।ਖੇਡਾਂ ‘ਚ ਵਧੀਆ ਪ੍ਰਦਰਸ਼ਨ ਦੀ ਬਦੌਲਤ ਹੀ ਉਨ੍ਹਾਂ ਨੂੰ ਮਹਿਜ਼ ਅਠਾਰਾਂ ਉੱਨੀ ਸਾਲ ਦੀ ਉਮਰ ‘ਚ ਬਿਜਲੀ ਮਹਿਕਮੇ ‘ਚ ਨੌਕਰੀ ਵੀ ਕੀਤੀ ।


ਧਾਰਮਿਕ ਗੀਤਾਂ ਤੋਂ ਕੀਤੀ ਸ਼ੁਰੂਆਤ 

ਸਤਵਿੰਦਰ ਬਿੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਤੋਂ ਹੀ ਕੀਤੀ ਸੀ । ਉਨ੍ਹਾਂ ਦੀ ਪਹਿਲੀ ਐਲਬਮ ੧੯੯੩ ‘ਚ ‘ਪੁਰੇ ਦੀ ਹਵਾ’ ਰਿਲੀਜ਼ ਹੋਈ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਤੋਂ ਬਾਅਦ ਸਤਵਿੰਦਰ ਬਿੱਟੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । ਸਤਵਿੰਦਰ ਬਿੱਟੀ ਮੇਲਿਆਂ ‘ਚ ਵੀ ਪਰਫਾਰਮ ਕਰਦੇ ਸਨ ਅਤੇ ਮੇਲਿਆਂ ਤੋਂ ਹੀ ਉਨ੍ਹਾਂ ਨੂੰ ਪਛਾਣ ਮਿਲੀ । ਆਪਣੀ ਟੱਲੀ ਵਾਂਗ ਟੁਣਕਦੀ ਆਵਾਜ਼ ਦੇ ਕਾਰਨ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ ।


ਜ਼ਿੰਦਗੀ ‘ਚ ਨਹੀਂ ਗਾਇਆ ਦੁਗਾਣਾ 

ਸਤਵਿੰਦਰ ਬਿੱਟੀ ਨੇ ਜ਼ਿੰਦਗੀ ‘ਚ ਅੱਜ ਤੱਕ ਕਦੇ ਵੀ ਦੁਗਾਣਾ ਨਹੀਂ ਗਾਇਆ ।ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਦੁਗਾਣਾ ਗਾਉਂਦੇ ਤਾਂ ਸਾਥੀ ਗਾਇਕ ਦੇ ਮੁਤਾਬਕ ਵੀ ਉਨ੍ਹਾਂ ਨੂੰ ਚੱਲਣਾ ਪੈਂਦਾ ।ਬੰਦਸ਼ਾਂ ਉਨ੍ਹਾਂ ਨੂੰ ਪਸੰਦ ਨਹੀਂ ਹਨ ਅਤੇ ਇਸੇ ਲਈ ਉਨ੍ਹਾਂ ਨੇ ਹਮੇਸ਼ਾ ਇੱਕਲਿਆਂ ਹੀ ਗੀਤ ਗਾਏ ਹਨ। 


ਕੁਲਰਾਜ ਗਰੇਵਾਲ ਦੇ ਨਾਲ ਵਿਆਹ 

ਕੁਝ ਸਾਲ ਪਹਿਲਾਂ ਉਨ੍ਹਾਂ ਨੇ ਕੁਲਰਾਜ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ । ੨੦੧੧ ‘ਚ ਸਤਵਿੰਦਰ ਬਿੱਟੀ ਦੇ ਨਾਲ ਇੱਕ ਭਿਆਨਕ ਸੜਕ ਹਾਦਸਾ ਵੀ ਹੋਇਆ ਸੀ । ਇਸ ਦੌਰਾਨ ਉਨ੍ਹਾਂ ਦੇ ਸਿਰ ਤੇ ਗਰਦਨ ‘ਚ ਭਿਆਨਕ ਸੱਟ ਲੱਗੀ । ਜਿਸ ਤੋਂ ਬਾਅਦ ਕਈ ਸ਼ੋਅ ਰੱਦ ਵੀ ਕਰਦੇ ਪਏ ਸਨ।ਫਿਰ ਜਦੋਂ ਥੋੜ੍ਹਾ ਠੀਕ ਹੋਏ ਤਾਂ ਉਨ੍ਹਾਂ ਨੇ ਵਿੱਗ ਪਾ ਕੇ ਗਾਉਣਾ ਸ਼ੁਰੂ ਕੀਤਾ ਸੀ । ਬਿੱਟੀ ਏਨੇ ਭਿਆਨਕ ਹਾਦਸੇ ‘ਚ ਬਚਣ ਦੀ ਵਜ੍ਹਾ ਗਾਇਕੀ ਦੇ ਨਾਲ ਉਨ੍ਹਾਂ ਦਾ ਮੋਹ ਦੱਸਦੇ ਹਨ, ਜਿਸ ਨੇ ਏਨੇ ਵੱਡੇ ਹਾਦਸੇ ਤੋਂ ਉੱਭਰਨ ‘ਚ ਮਦਦ ਕੀਤੀ। 

View this post on Instagram

A post shared by Satwinder Kaur (@satwinder_bitti)



Related Post