International Yoga Day 'ਤੇ ਜਾਣੋ ਯੋਗਾ ਤੇ ਮੈਡੀਟੇਸ਼ਨ ਕਰਨ ਨਾਲ ਕਿੰਝ ਬਦਲੀ ਦਿਲਜੀਤ ਦੋਸਾਂਝ ਦੀ ਜ਼ਿੰਦਗੀ, ਗਾਇਕ ਨੇ ਸਾਂਝਾ ਕੀਤਾ ਤਜ਼ਰਬਾ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਫਿੱਟਨੈਸ ਲਈ ਵੀ ਮਸ਼ਹੂਰ ਹਨ। ਅੱਜ ਇੰਟਰਨੈਸ਼ਨਲ ਯੋਗਾ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਯੋਗ ਨੇ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਲਿਆਂਦੇ।

By  Pushp Raj June 21st 2024 11:20 AM -- Updated: June 21st 2024 02:26 AM

Diljit Dosanjh life after Yoga Practice : ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਗੀਤਾਂ ਤੇ  ਮਿਊਜ਼ਿਕਲ ਸ਼ੋਅ ਦਿਲ-ਇਲੂਮਿਨਾਟੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਫਿੱਟਨੈਸ ਲਈ ਵੀ ਮਸ਼ਹੂਰ ਹਨ। ਅੱਜ ਇੰਟਰਨੈਸ਼ਨਲ ਯੋਗਾ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਯੋਗ ਨੇ ਦਿਲਜੀਤ ਦੋਸਾਂਝ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਲਿਆਂਦੇ। 

ਦੱਸ ਦਈਏ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਯੋਗਾ ਆਸਾਨ ਤੇ ਮੈਡੀਟੇਸ਼ਨ ਨਾਲ ਸਬੰਧਤ ਪੋਸਟ ਪਾਉਂਦੇ ਰਹਿੰਦੇ ਹਨ। 

View this post on Instagram

A post shared by DILJIT DOSANJH (@diljitdosanjh)


ਅਕਸਰ ਹੀ ਦਿਲਜੀਤ ਦੋਸਾਂਝ ਆਪਣੀ ਫਿੱਟਨੈਸ ਤੇ ਯੋਗਾ ਬਾਰੇ ਗੱਲ ਕਰਦੇ ਅਤੇ ਆਪਣੀ ਖਾਣ ਪੀਣ ਦੀਆਂ ਆਦਤਾਂ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਹਨ। ਬੀਤੇ ਦਿਨੀਂ ਮਸ਼ਹੂਰ ਯੂਟਿਊਰ ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ ਦੌਰਾਨ ਦਿਲਜੀਤ ਦੋਸਾਂਝ ਨੇ ਯੋਗਾ ਉੱਤੇ ਖਾਸ ਗੱਲਬਾਤ ਕੀਤੀ। 

ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਯੋਗ ਨੇ ਬਹੁਤ ਚੇਂਜ਼ ਲਿਆਂਦਾ ਹੈ। ਉਹ ਕਹਿੰਦੇ ਹਨ ਕਿ ਮੌਜੂਦਾ ਸਮੇਂ ਵਿੱਚ ਬਹੁਤ ਹੀ ਖੁਸ਼ਨਸੀਬ ਹਨ, ਉਨ੍ਹਾਂ ਕੋਲ ਸਿੱਖਣ ਲਈ ਬਹੁਤ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਗਾਇਕ ਨੇ ਕਿਹਾ ਕਿ ਉਹ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। 


ਦਿਲਜੀਤ ਨੇ ਕਿਹਾ ਕਿ ਉਹ ਗੁਰਬਾਣੀ ਦੇ ਪਾਠ ਤੇ ਨਿਤਨੇਮ ਕਰਨ ਦੇ ਨਾਲ ਯੋਗ ਤੇ ਮੈਡੀਟੇਸ਼ਨ ਨੂੰ ਵੀ ਕਾਫੀ ਤਵਜ਼ੋ ਦਿੰਦੇ ਹਨ। ਕਿਉਂਕਿ ਯੋਗ ਇੱਕ ਤਾਂ ਵਿਅਕਤੀ ਨੂੰ ਸਰੀਰਕ ਤੌਰ ਨੂੰ ਫਿੱਟ ਰਹਿਣ ਤੇ ਮਨ ਦੀ ਆਤਮਾ ਦੀ ਸ਼ਾਂਤੀ ਲਈ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਡੀਟੇਸ਼ਨ ਵੀ ਯੋਗ ਦੀ ਇੱਕ ਅਹਿਮ ਕਿਰਿਆ ਹੈ। ਉਹ ਰੋਜ਼ਾਨਾ ਮੈਡੀਟੇਸ਼ਨ ਵੀ ਕਰਦੇ ਹਨ। ਕਿਉਂਕਿ ਦਿਲਜੀਤ ਦੇ ਮੁਤਾਬਕ ਇੱਕ ਕਲਾਕਾਰ ਲਈ ਸ਼ਾਂਤ, ਆਤਮਿਕ ਸਕੂਨ ਦੇ ਨਾਲ ਸਰੀਰਕ ਫਿੱਟਨੈਸ ਵੀ ਬਹੁਤ ਜ਼ਰੂਰੀ ਹੈ। 

ਹੋਰ ਪੜ੍ਹੋ : International Yoga Day 2024: ਜਾਣੋ 21 ਜੂਨ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ ਤੇ ਇਸ ਦਿਨ ਦੀ ਮਹੱਤਤਾ


ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਆਪਣੀ ਫੂਡ ਹੈਬਿਟਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਵੀ ਉਹ ਨਾਸ਼ਤਾ ਕਰਦੇ ਹਨ ਤਾਂ ਉਹ ਬਹੁਤ ਹੀ ਲਿਮਟਿਡ ਤੇ ਲੰਚ ਵਿੱਚ ਚੁਣੀਂਦਾ ਚੀਜ਼ਾਂ ਹੀ ਖਾਂਦੇ ਹਨ। ਇਸ ਦੇ ਨਾਲ ਹੀ ਉਹ ਜ਼ਿਆਦਾਤਰ ਡਿਨਰ ਨਹੀਂ ਕਰਦੇ। ਉਹ ਖਾਣ ਵਿੱਚ ਆਮਲੇਟ ਤੇ ਬ੍ਰੈਡ ਅਤੇ ਇਸ ਦੇ ਨਾਲ ਪੋਹਾਂ ਖਾਣਾ ਪਸੰਦ ਕਰਦੇ ਹਨ।  ਗਾਇਕ ਨੇ ਆਪਣੇ ਫੈਨਜ਼ ਨੂੰ ਵੀ ਸਿਹਤਮੰਦ ਰਹਿਣ ਲਈ ਯੋਗ ਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੰਦੇ ਨਜ਼ਰ ਆਏ। 



Related Post