ਜਾਣੋ ‘ਦੀ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਸੁਨੀਲ ਗਰੋਵਰ, ਅਰਚਨਾ ਪੂਰਨ ਸਿੰਘ ਵਸੂਲਦੇ ਹਨ ਪ੍ਰਤੀ ਐਪੀਸੋਡ ਕਿੰਨੀ ਫੀਸ, ਜਾਣ ਕੇ ਹੋ ਜਾਓਗੇ ਹੈਰਾਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਪਿਲ ਸ਼ਰਮਾ ਦੀ । ਦੱਸਿਆ ਜਾਂਦਾ ਹੈ ਕਿ ਕਪਿਲ ਸ਼ਰਮਾ ਪੰਜ ਐਪੀਸੋਡ ਦੇ ਲਈ 26 ਕਰੋੜ ਰੁਪਏ ਲੈਂਦੇ ਹਨ । ਯਾਨੀ ਕਿ ਪ੍ਰਤੀ ਐਪੀਸੋਡ ਪੰਜ ਕਰੋੜ ਰੁਪਏ ਲੈਂਦੇ ਹਨ ।
ਕਪਿਲ ਸ਼ਰਮਾ ਦਾ ਸ਼ੋਅ ‘ਦੀ ਗ੍ਰੇਟ ਇੰਡੀਅਨ ਕਪਿਲ ਸ਼ੋਅ’ (The Great Indian Kapil Show) ਦਾ ਸ਼ੋਅ ਕਾਫੀ ਪ੍ਰਸਿੱਧ ਹੈ। ਇਸ ਸ਼ੋਅ ‘ਚ ਹਾਸਿਆਂ ਦੇ ਖੂਬ ਠਹਾਕੇ ਲੱਗਦੇ ਹਨ । ਸ਼ੋਅ ‘ਚ ਕਈ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਤੀ ਐਪੀਸੋਡ ਦੇ ਹਿਸਾਬ ਨਾਲ ਇਹ ਸਿਤਾਰੇ ਕਿੰਨੀ ਫੀਸ ਵਸੂਲਦੇ ਹਨ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਪਿਲ ਸ਼ਰਮਾ ਦੀ । ਦੱਸਿਆ ਜਾਂਦਾ ਹੈ ਕਿ ਕਪਿਲ ਸ਼ਰਮਾ ਪੰਜ ਐਪੀਸੋਡ ਦੇ ਲਈ 26 ਕਰੋੜ ਰੁਪਏ ਲੈਂਦੇ ਹਨ । ਯਾਨੀ ਕਿ ਪ੍ਰਤੀ ਐਪੀਸੋਡ ਪੰਜ ਕਰੋੜ ਰੁਪਏ ਲੈਂਦੇ ਹਨ ।
ਹੋਰ ਪੜ੍ਹੋ : ਬਿਲਟ ਰਿਵਾਰਡਸ ਦੇ ਅੰਕੁਰ ਜੈਨ ਨੇ ਸਾਬਕਾ ਰੈਸਲਰ ਨਾਲ ਰਚਾਇਆ ਵਿਆਹ, ਮਿਸਰ ‘ਚ ਹੋਇਆ ਸਮਾਰੋਹ
ਸੁਨੀਲ ਗਰੋਵਰ ਇਸ ਸ਼ੋਅ ‘ਚ ਇੱਕ ਐਪੀਸੋਡ ਦੇ ਲਈ ਪੱਚੀ ਲੱਖ ਰੁਪਏ ਚਾਰਜ ਕਰਦੇ ਹਨ । ਜਦੋਂਕਿ ਅਰਚਨਾ ਪੂਰਨ ਸਿੰਘ ਨੂੰ ਦਸ ਲੱਖ ਰੁਪਏ ਪ੍ਰਤੀ ਐਪੀਸੋਡ ਫੀਸ ਮਿਲਦੀ ਹੈ। ਜਦੋਂਕਿ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਤੇ ਰਾਜੀਵ ਠਾਕੁਰ ਸਮੇਤ ਹੋਰ ਕਾਮੇਡੀਅਨ ਦਸ ਲੱਖ, ਸੱਤ ਲੱਖ ਅਤੇ ਛੇ ਲੱਖ ਰੁਪਏ ਚਾਰਜ ਕਰਦੇ ਹਨ ।
ਦੱਸਿਆ ਜਾਂਦਾ ਹੈ ਕਿ ਛੇ ਸਾਲਾਂ ਦੇ ਝਗੜੇ ਤੋਂ ਬਾਅਦ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਇੱਕਠੇ ਕੰਮ ਕਰ ਰਹੇ ਹਨ ਅਤੇ ਅਤੇ ਖ਼ਬਰਾਂ ਇਹ ਵੀ ਹਨ ਕਿ ਸੁਨੀਲ ਗਰੋਵਰ ਦੀ ਫੀਸ ਸੌ ਫੀਸਦੀ ਵਧਾਈ ਗਈ ਹੈ। ਪਹਿਲਾਂ ਉਹ ਪ੍ਰਤੀ ਐਪੀਸੋਡ ਸੱਤ-ਅੱਠ ਲੱਖ ਰੁਪਏ ਲੈਂਦੇ ਸਨ ਪਰ ਹੁਣ ਹਰ ਐਪੀਸੋਡ ਦੇ ਲਈ ਉਹ ਤੇਰਾਂ ਤੋਂ ਚੌਦਾਂ ਲੱਖ ਰੁਪਏ ਦੇ ਕਰੀਬ ਫੀਸ ਵਸੂਲਦੇ ਹਨ । ਦੱਸ ਦਈਏ ਕਿ ਸੁਨੀਲ ਗਰੋਵਰ ਨੇ ਪਿਛਲੇ ਛੇ ਸਾਲਾਂ ਤੋਂ ਇਸ ਸ਼ੋਅ ਤੋਂ ਦੂਰੀ ਬਣਾਈ ਹੋਈ ਸੀ।