ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਸ ਸਮੇਂ ਜਨਮ ਹੋਇਆ ਸੀ ਉਸ ਸਮੇਂ ਕੁਲ ਲੁਕਾਈ ਵਹਿਮਾਂ ਭਰਮਾਂ 'ਚ ਫਸੀ ਹੋਈ ਸੀ।ਪੂਰਾ ਸੰਸਾਰ ਅਗਿਆਨਤਾ ਦੇ ਹਨੇਰੇ 'ਚ ਫਸਿਆ ਹੋਇਆ ਸੀ । ਪਰ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਨਾਂ ਬੁਰਾਈਆਂ 'ਚੋਂ ਕੱਢਿਆ 'ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ ਜਨਮ ਪਾਕਿਸਤਾਨ 'ਚ ਰਾਇ ਭੋਇ ਦੀ ਤਲਵੰਡੀ 'ਚ 1469 'ਚ ਹੋਇਆ ਸੀ।

By  Shaminder November 26th 2023 06:00 AM

 ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ (Guru Nanak Dev Ji) ਜੀ ਦਾ ਜਿਸ ਸਮੇਂ ਜਨਮ ਹੋਇਆ ਸੀ ਉਸ ਸਮੇਂ ਕੁਲ ਲੁਕਾਈ ਵਹਿਮਾਂ ਭਰਮਾਂ 'ਚ ਫਸੀ ਹੋਈ ਸੀ।ਪੂਰਾ ਸੰਸਾਰ ਅਗਿਆਨਤਾ ਦੇ ਹਨੇਰੇ 'ਚ ਫਸਿਆ ਹੋਇਆ ਸੀ । ਪਰ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਨਾਂ ਬੁਰਾਈਆਂ 'ਚੋਂ ਕੱਢਿਆ 'ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ ਜਨਮ ਪਾਕਿਸਤਾਨ 'ਚ ਰਾਇ ਭੋਇ ਦੀ ਤਲਵੰਡੀ 'ਚ 1469 'ਚ ਹੋਇਆ ਸੀ।ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਦਾਈ ਦੌਲਤਾ  ਬਾਲਕ ਦੇ ਚਿਹਰੇ 'ਤੇ ਇਲਾਹੀ ਨੂਰ ਵੇਖ ਕੇ ਹੈਰਾਨ ਹੋ ਗਈ ।

ਹੋਰ ਪੜ੍ਹੋ : ਗਾਇਕ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਟੀਵੀ ਪਰਫਾਰਮੈਂਸ ਦੀ ਝਲਕ ਕੀਤੀ ਸਾਂਝੀ, 1991 ‘ਚ ਕੀਤਾ ਸੀ ਪਰਫਾਰਮ

ਆਪ ਜੀ ਦੇ ਪਿਤਾ ਨੇ ਪਾਂਧੇ ਨੂੰ ਬੱਚੇ ਦੀ ਜਨਮ ਪੱਤਰੀ ਬਨਾਉਣ ਲਈ ਬੁਲਾਇਆ ਤਾਂ ਪਾਂਧੇ ਨੇ ਭਵਿੱਖ ਬਾਣੀ ਕੀਤੀ ਕਿ ਇਹ ਬਾਲਕ ਗ੍ਰਹਿ ਨਛੱਤਰਾਂ ਅਨੁਸਾਰ ਕੋਈ ਦਿਵਯ ਜੋਤੀ ਵਾਲਾ ਪੁਰਖ ਹੋਵੇਗਾ।ਉਨਾਂ ਦੀ ਮਾਤਾ ਦਾ ਨਾਂਅ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਂਅ ਮੇਹਤਾ ਕਾਲੂ ਜੀ ਸੀ ।ਜਦੋਂ ਗੁਰੂ ਨਾਨਕ ਦੇਵ ਜੀ ਥੋੜੇ ਵੱਡੇ ਹੋਏ ਤਾਂ ਉਨਾਂ ਦੇ ਪਿਤਾ ਨੇ ਪਾਂਧੇ  ਕੋਲ ਪੜਨ ਲਈ ਭੇਜਿਆ ਉਥੇ ਆਪਨੇ ੴ ਸ਼ਬਦ ਲਿਖ ਕੇ ਪਾਂਧੇ ਨੂੰ ਹੈਰਾਨ ਕਰ ਦਿੱਤਾ ,ਇਸਦੇ ਨਾਲ ਹੀ ਇਸ ਸ਼ਬਦ ਦੇ ਅਰਥ ਵੀ ਕੀਤੇ।


ਆਪ ਥੋੜੇ ਵੱਡੇ ਹੋਏ ਤਾਂ ਆਪ ਜੀ ਦੇ ਪਿਤਾ ਨੇ ਉਨਾਂ ਨੂੰ ਵੀਹ ਰੁਪਏ ਦੇ ਕੇ ਕੋਈ ਸੱਚਾ ਸੌਦਾ ਕਰਨ ਲਈ ਕਿਹਾ । ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਉਨਾਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਵਾਪਸ ਪਰਤ ਆਏ ਬਚਪਨ ਤੋਂ ਹੀ ਉਨਾਂ ਦੀ ਰੂਚੀ ਧਾਰਮਿਕ ਕੰਮਾਂ ਵੱਲ ਸੀ।


ਉਨਾਂ ਨੇ ਨਾ ਸਿਰਫ ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਬਲਕਿ ਲੋਕਾਂ ਨੂੰ ਬਾਹਰੀ ਅਡੰਬਰਾਂ ਨੂੰ ਛੱਡ ਕੇ ਪ੍ਰਮਾਤਮਾ ਦੀ ਭਗਤੀ ਕਰਨ 'ਤੇ ਜੋਰ ਦਿੱਤਾ । ਉਸ ਸਮੇਂ ਸਮਾਜ ਪਤਿਤਪੁਣੇ ਵੱਲ ਵੱਧ ਰਿਹਾ ਸੀ 'ਤੇ ਔਰਤਾਂ ਦੀ ਹਾਲਤ ਬੜੀ ਤਰਸਯੋਗ ਸੀ ।ਉਨਾਂ ਨੇ ਔਰਤਾਂ ਦੀ ਹਾਲਤ ਨੂੰ ਸੁਧਾਰਨ ਲਈ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ।ਇਸ ਬਾਰੇ ਉਨਾਂ ਨੇ ਗੁਰਬਾਣੀ 'ਚ ਵੀ ਜਿਕਰ ਕੀਤਾ ਹੈ । 


                           ਸੋ ਕਿਉ ਮੰਦਾ ਆਖਿਐ ਜਿਤਹੁ ਜੰਮਹਿ ਰਾਜਾਨ ।

ਉਨਾਂ ਨੇ ਆਪਣੇ ਜੀਵਨ 'ਚ ਚਾਰ ਉਦਾਸੀਆਂ ਵੀ ਕੀਤੀਆਂ । ਜਿਨਾਂ 'ਚ ਪਹਿਲੀ ਉਦਾਸੀ ੧੪੯੭ 'ਚ ਦੂਸਰੀ ਉਦਾਸੀ ੧੫੧੧ 'ਚ ਤੇ ਤੀਸਰੀ ਉਦਾਸੀ ੧੫੧੬ 'ਚ ਕੀਤੀ । ਇਨਾਂ ਯਾਤਰਾਵਾਂ ਦੋਰਾਨ ਉਨਾਂ ਨੇ ਕਈ ਕੁਰਾਹੀਆਂ ਨੂੰ ਸਿੱਧੇ ਰਸਤੇ ਪਾਇਆ ।ਉਨਾਂ ਨੇ ਲੋਕਾਂ ਨੂੰ ਬਾਹਰੀ ਅਡੰਬਰਾਂ 'ਚੋਂ ਬਾਹਰ ਕੱਢਿਆ ।ਉਨਾਂ ਨੇ ਪੂਰੀ ਕਾਇਨਾਤ ਨੂੰ ਦਸਾਂ ਨਹੁੰਆਂ ਦੀ ਕਿਰਤ 'ਤੇ ਹੱਕ ਹਲਾਲ ਦੀ ਕਮਾਈ ਦਾ ਸੁਨੇਹਾ ਦਿੱਤਾ । 




Related Post