ਹੱਥੀਂ ਕਿਰਤ ਕਰਨ ਦਾ ਗੁਰੁ ਨਾਨਕ ਦੇਵ ਜੀ ਨੇ ਦਿੱਤਾ ਸੀ ਸੁਨੇਹਾ, ਸੁਣੋ ਇਹ ਸਾਖੀ

ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਜਦੋਂ ਇਸ ਦੁਨੀਆ ‘ਤੇ ਹੋਇਆ ਤਾਂ ਦੁਨੀਆ ਊਚ ਨੀਚ ਦੇ ਭੇਦਭਾਵ ‘ਚ ਫਸੀ ਹੋਈ ਸੀ । ੳਨ੍ਹਾਂ ਨੇ ਵਹਿਮਾਂ ਭਰਮਾਂ ‘ਚ ਫਸੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਬਲਕਿ ਹੱਕ ਹਲਾਲ ਦੀ ਕਮਾਈ ਕਰਨ ‘ਤੇ ਵੀ ਜ਼ੋਰ ਦਿੱਤਾ ।

By  Shaminder November 23rd 2023 08:00 AM -- Updated: November 23rd 2023 12:45 PM

ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ (Guru Nanak Dev ji) ਦਾ ਪ੍ਰਕਾਸ਼ (Parkash Purb)ਜਦੋਂ ਇਸ ਦੁਨੀਆ ‘ਤੇ ਹੋਇਆ ਤਾਂ ਦੁਨੀਆ ਊਚ ਨੀਚ ਦੇ ਭੇਦਭਾਵ ‘ਚ ਫਸੀ ਹੋਈ ਸੀ । ੳਨ੍ਹਾਂ ਨੇ ਵਹਿਮਾਂ ਭਰਮਾਂ ‘ਚ ਫਸੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਿਆ ਬਲਕਿ ਹੱਕ ਹਲਾਲ ਦੀ ਕਮਾਈ ਕਰਨ ‘ਤੇ ਵੀ ਜ਼ੋਰ ਦਿੱਤਾ । ਅੱਜ ਅਸੀਂ ਤੁਹਾਨੂੰ ਗੁਰੁ ਨਾਨਕ ਦੇਵ ਜੀ ਦੇ ਨਾਲ ਸਬੰਧਤ ਇੱਕ ਅਜਿਹੀ ਹੀ ਸਾਖੀ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਤੁਸੀਂ ਵੀ ਆਪਣਾ ਜੀਵਨ ਸਫਲ ਕਰ ਸਕਦੇ ਹੋ । 

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਦੇ ਭਰਾ ਦਾ ਹੋਇਆ ਵਿਆਹ, ਵੇਖੋ ਵਿਆਹ ਦੇ ਖੂਬਸੂਰਤ ਵੀਡੀਓ ਅਤੇ ਤਸਵੀਰਾਂ

ਭਾਈ ਲਾਲੋ ਜੀ 

ਗੁਰੁ ਨਾਨਕ ਦੇਵ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਰਾਹ ਦਿਖਾਇਆ ।ਗੁਰੁ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਸੀ । ਜਿਸ ਦਾ ਨਾਮ ਭਾਈ ਲਾਲੋ ਸੀ । ਭਾਈ ਲਾਲੋ ਜੀ ਸਾਰਾ ਦਿਨ ਮਿਹਨਤ ਮਸ਼ੱਕਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਸੀ ।ਇਸੇ ਦਿਨ ਇੱਕ ਵਾਰ ਗੁਰੁ ਸਾਹਿਬ ਨੇ ਆਪਣੀ ਯਾਤਰਾ ਦੌਰਾਨ ਭਾਈ ਲਾਲੋ ਜੀ ਦੇ ਘਰੋਂ ਪ੍ਰਸ਼ਾਦਾ ਛਕਿਆ ਸੀ ।


ਪਰ ਜਦੋਂ ਉਸੇ ਇਲਾਕੇ ‘ਚ ਮਲਿਕ ਭਾਗੋ ਨਾਂਅ ਦੇ ਧਨਾਢ ਸ਼ਖਸ ਨੇ ਬ੍ਰਹਮ ਭੋਜ ਦੇ ਲਈ ਸੱਦਾ ਭੇਜਿਆ ਤਾਂ ਗੁਰੁ ਸਾਹਿਬ ਨਹੀਂ ਉਸ ਦੇ ਘਰ ਨਹੀਂ ਗਏ।ਜਦੋਂ ਗੁਰੁ ਸਾਹਿਬ ਨੂੰ ਮਲਿਕ ਭਾਗੋ ਨੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੁ ਸਾਹਿਬ ਨੇ ਕਿਹਾ ਕਿ ਭਾਈ ਲਾਲੋ ਹੱਕ ਹਲਾਲ ਅਤੇ ਮਿਹਨਤ ਦੀ ਕਮਾਈ ਕਰਦੇ ਹਨ ।


ਇਸੇ ਲਈ ਉਨ੍ਹਾਂ ਦੇ ਘਰ ਬਣਾਏ ਗਏ ਭੋਜਨ ਵਿੱਚੋਂ ਦੁੱਧ ਦਾ ਸਵਾਦ ਆਉਂਦਾ ਹੈ, ਪਰ ਤੁਹਾਡੀ ਕਮਾਈ ਗਰੀਬਾਂ ਦਾ ਲਹੂ ਨਿਚੋੜ ਕੇ ਕੀਤੀ ਗਈ ਹੈ । ਜਿਸ ਕਾਰਨ ਇਸ ਚੋਂ ਲਹੂ ਦਾ ਸਵਾਦ ਆਉਂਦਾ ਹੈ। ਜਿਸ ਤੋਂ ਬਾਅਦ ਮਲਿਕ ਭਾਗੋ ਗੁਰੁ ਸਾਹਿਬ ਦੇ ਚਰਨਾਂ ‘ਤੇ ਢਹਿ ਪਿਆ ਅਤੇ ਹੱਕ ਹਲਾਲ ਦੀ ਕਮਾਈ ਕਰਨ ਦਾ ਵਾਅਦਾ ਗੁਰੁ ਸਾਹਿਬ ਦੇ ਨਾਲ ਕੀਤਾ ।   





Related Post