ਅਮਰਿੰਦਰ ਗਿੱਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਬੈਂਕ ਦੀ ਨੌਕਰੀ ਛੱਡ ਬਣੇ ਗਾਇਕ

ਅੰਮ੍ਰਿਤਸਰ ‘ਚ ਜਨਮੇ ਅਮਰਿੰਦਰ ਗਿੱਲ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਆਪਣੀ ਪੜ੍ਹਾਈ ਖਾਲਸਾ ਕਾਲਜ ਤੋਂ ਕੀਤੀ । ਪੜ੍ਹਾਈ ਦੇ ਨਾਲ-ਨਾਲ ਅਮਰਿੰਦਰ ਗਿੱਲ ਸੱਭਿਆਚਾਰਕ ਗਤੀਵਿਧੀਆਂ ‘ਚ ਵੀ ਭਾਗ ਲੈਂਦੇ ਸਨ ।

By  Shaminder May 11th 2023 11:58 AM

ਅਮਰਿੰਦਰ ਗਿੱਲ (Amrinder Gill) ਦਾ ਨਾਮ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ‘ਚ ਆਉਂਦਾ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਇਸ ਤੋਂ ਪਹਿਲਾਂ ਉਹ ਇੱਕ ਨਿੱਜੀ ਬੈਂਕ ‘ਚ ਨੌਕਰੀ ਕਰਦੇ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ‘ਲਾਈਏ ਜੇ ਯਾਰੀਆਂ’, ‘ਦਿਲਦਾਰੀਆਂ’, ‘ਦੀਵਾਨਾਪਣ’, ‘ਡਾਇਰੀ’ ਸਣੇ ਕੲi ਹਿੱਟ ਗੀਤ ਦਿੱਤੇ ਹਨ । 


ਹੋਰ ਪੜ੍ਹੋ : ਅਦਾਕਾਰਾ ਅੰਜੁਮ ਫਕੀਹ ਨੂੰ ਆਇਆ ਪੈਨਿਕ ਅਟੈਕ, ‘ਖਤਰੋਂ ਕੇ ਖਿਲਾੜੀ’ ‘ਚ ਆਉਣ ਵਾਲੀ ਹੈ ਨਜ਼ਰ


ਇੰਡਸਟਰੀ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਮਰਿੰਦਰ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ‘ਅੰਗਰੇਜ’, ‘ਲਾਹੌਰੀਏ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


ਇਸ ਤੋਂ ਇਲਾਵਾ ਉਹ ‘ਇੱਕ ਕੁੜੀ ਪੰਜਾਬ ਦੀ’, ‘ਮੁੰਡੇ ਯੂਕੇ ਦੇ’, ‘ਡੈਡੀ ਕੂਲ ਮੁੰਡੇ ਫੂਲ’, ‘ਗੋਰਿਆਂ ਨੂੰ ਦਫਾ ਕਰੋ’, ‘ਲਵ ਪੰਜਾਬ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ਚੱਲ ਮੇਰਾ ਪੁੱਤ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।


ਅੰਮ੍ਰਿਤਸਰ ‘ਚ ਜਨਮੇ ਅਮਰਿੰਦਰ ਗਿੱਲ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਆਪਣੀ ਪੜ੍ਹਾਈ ਖਾਲਸਾ ਕਾਲਜ ਤੋਂ ਕੀਤੀ । ਪੜ੍ਹਾਈ ਦੇ ਨਾਲ-ਨਾਲ ਅਮਰਿੰਦਰ ਗਿੱਲ ਸੱਭਿਆਚਾਰਕ ਗਤੀਵਿਧੀਆਂ ‘ਚ ਵੀ ਭਾਗ ਲੈਂਦੇ ਸਨ । ਉਨ੍ਹਾਂ ਨੂੰ ਭੰਗੜਾ ਪਾਉਣ ਦਾ ਵੀ ਸ਼ੌਂਕ ਸੀ ਅਤੇ ਭੰਗੜੇ ਪ੍ਰਤੀ ਉਨ੍ਹਾਂ ਦਾ ਪਿਆਰ ਫ਼ਿਲਮ ‘ਅਸ਼ਕੇ’ ‘ਚ ਵੀ ਵੇਖਣ ਨੂੰ ਮਿਲਿਆ ਸੀ । 

View this post on Instagram

A post shared by Amrinder Gill (@amrindergill)




Related Post