ਕੋਣ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਯੋਗਾ ਕਰਨ ਵਾਲੀ ਕੁੜੀ ? ਜਾਣੋ ਉਸ ਬਾਰੇ ਸਾਰੀਆਂ ਗੱਲਾਂ

ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਮਹਿਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਮਗਰੋਂ ਉਸ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਕੌਣ ਹੈ ਇਹ ਕੁੜੀ।

By  Pushp Raj June 25th 2024 10:30 AM

viral girl Who perform yoga in Sri Harmandir Sahib: ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਮਹਿਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਮਗਰੋਂ ਉਸ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਕੌਣ ਹੈ ਇਹ ਕੁੜੀ। 

View this post on Instagram

A post shared by Archana Makwana (@archana.makwana)


ਅਜਿਹਾ ਕਰਨ ਵਾਲੀ ਇਸ ਸੋਸ਼ਲ ਮੀਡੀਆ ਇੰਨਫਿਊਲੈਂਸਰ ਦੀ ਪਛਾਣ ਅਰਚਨਾ ਮਕਵਾਨਾ ਦੇ ਨਾਂਅ ਤੋਂ ਹੋਈ ਹੈ। ਇਸ ਮਹਿਲਾ ਇੰਨਫਿਊਲੈਂਸਰ ਉੱਤੇ ਐਸਜੀਪੀਸੀ ਨੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਆਫੀ ਮੰਗਣ ਦੇ ਆਦੇਸ਼ ਦਿੱਤੇ ਸਨ। ਇਸ ਦੇ ਨਾਲ -ਨਾਲ ਅਰਚਨਾ ਮਖਵਾਨਾ ਉੱਤੇ ਧਾਰਾ 295 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। 

ਅਰਚਨਾ ਮਕਵਾਨਾ ਮੂਲ ਰੂਪ ਤੋਂ ਗੁਜਰਾਤ ਦੇ ਵੜੋਦਰਾ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਇੱਕ ਯੋਗਾ ਇੰਸਟ੍ਰਕਟਰ ਤੇ ਫੈਸ਼ਨ ਡਿਜ਼ਾਇਨਰ ਹੈ ਤੇ ਉਹ ਇੱਕ ਅਦਾਕਾਰਾ ਵੀ ਹੈ। ਅਰਚਨਾ ਮਕਵਾਨਾ ਨੇ ਕਈ ਸਾਊਥ ਦੇ ਕੁਝ ਪ੍ਰੋਜੈਕਟਾਂ ਵਿੱਚ ਬਤੌਰ ਅਦਾਕਾਰਾ ਕੰਮ ਕੀਤਾ ਹੈ। ਹਾਲ ਹੀ 'ਚ ਅਰਚਨਾ ਮਕਵਾਨਾ ਦੀ ਕੰਗਨਾ ਰਣੌਤ ਨਾਲ ਵੀ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਕਿ ਕਾਫੀ ਪੁਰਾਣੀਆਂ ਹਨ। 

ਦੱਸ ਦਈਏ  ਅਜਿਹੀ ਹਰਕਤ ਕਰਨ ਦੇ ਚੱਲਦੇ ਅਰਚਨਾ ਮਕਵਾਨਾ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ -ਨਾਲ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਮਗਰੋਂ ਹੁਣ ਉਸ ਨੂੰ ਵੜੋਦਰਾ ਪੁਲਿਸ ਵੱਲੋਂ ਉਸ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ।

View this post on Instagram

A post shared by Archana Makwana (@archana.makwana)



ਹੋਰ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਿਊਲੈਂਸਰ ਨੇ ਮੰਗੀ ਮੁਆਫੀ, ਵੇਖੋ ਵੀਡੀਓ

ਰਚਨਾ ਮਕਵਾਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਵੀ ਮੰਗੀ ਹੈ। ਉਸ ਨੇ ਕਿਹਾ ਕਿ ਉਹ ਦਿੱਲੀ ਵਿੱਚ ਇੱਕ ਯੋਗ ਈਵੈਂਟ ਦੀ ਰਿਕਾਰਡਿੰਗ ਲਈ ਆਈ ਸੀ ਜਿਸ ਮਗਰੋਂ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਈ ਸੀ।  ਉਸ ਦਾ ਮਤਲਬ ਕੋਈ ਨੁਕਸਾਨ ਨਹੀਂ ਸੀ ਅਤੇ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰੇ ਵਿੱਚ ਯੋਗਾ ਗੁਰੂ ਘਰ ਦਾ ਅਪਮਾਨ ਜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਕੋਈ ਇਰਾਦਾ ਨਹੀਂ ਸੀ। , ਪਰ ਉਸਦੇ ਮੁਆਫੀ ਮੰਗਣ ਦੇ ਬਾਵਜੂਦ, ਉਸਨੂੰ ਧਮਕੀਆਂ ਮਿਲੀਆਂ। ਜਿਸ ਕਾਰਨ ਹੁਣ ਉਸ ਨੂੰ ਵੜੋਦਰਾ ਪੁਲਿਸ ਵੱਲੋਂ ਪੁਲਿਸ ਪ੍ਰੋਟੈਕਸ਼ਨ ਮਿਲੀ ਹੈ। 


Related Post