ਪੁਸ਼ਪਾ ਮਾਂ ਦੇ ਹੱਥਾਂ ਦਾ ਖਾਣਾ ਖਾਣ ਲਈ ਸਿਆਟਲ ਪਹੁੰਚੇ ਖੁਦਾਬਕਸ਼, ਨਿਰਸਵਾਰਥ ਲੰਗਰ ਸੇਵਾ ਤੋਂ ਹੋਏ ਪ੍ਰਭਾਵਿਤ
ਤੇਜ਼ ਰਫਤਾਰ ਇਸ ਯੁੱਗ ‘ਚ ਹਰ ਕਿਸੇ ਨੂੰ ਆਪੋ ਧਾਪੀ ਪਈ ਹੋਈ ਹੈ। ਕਿਸੇ ਦੇ ਕੋਲ ਕਿਸੇ ਦੀ ਦੁੱਖ ਤਕਲੀਫ ਸੁਣਨ ਦਾ ਇੱਕ ਪਲ ਦੇ ਲਈ ਵੀ ਸਮਾਂ ਨਹੀਂ ਹੈ। ਪਰ ਸਮਾਜ ‘ਚ ਹਾਲੇ ਵੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਹੈ, ਜੋ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੇ ਹਨ । ਕੁਝ ਸਮਾਂ ਪਹਿਲਾਂ ਅਸੀਂ ਤੁਹਾਨੂੰ ਸਿਆਟਲ ‘ਚ ਰਹਿਣ ਵਾਲੀ ਪੁਸ਼ਪਾ (Pushpa Rani) ਮਾਤਾ ਬਾਰੇ ਦੱਸਿਆ ਸੀ । ਜੋ ਕਿ ਵਿਦੇਸ਼ ‘ਚ ਰਹਿ ਕੇ ਵੀ ਸੇਵਾ ‘ਚ ਜੁਟੀ ਹੋਈ ਹੈ । ਜੀ ਹਾਂ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਰਹਿਣ ਵਾਲੀ ਮਾਂ ਪੁਸ਼ਪਾ ਉੱਥੇ ਜ਼ਰੂਰਤਮੰਦਾਂ ਨੂੰ ਨਹੀਂ, ਬਲਕਿ ਵਿਦੇਸ਼ਾਂ ‘ਚ ਵੱਸਦੇ ਉਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤ ‘ਚ ਰੋਟੀ ਖਵਾਉਂਦੀ ਹੈ। ਉਸ ਦੇ ਵੱਲੋਂ ਚਲਾਈ ਜਾ ਰਹੀ ਇਹ ਲੰਗਰ ਸੇਵਾ ਦਿਨ ਰਾਤ ਚੱਲਦੀ ਰਹਿੰਦੀ ਹੈ ।
ਹੋਰ ਪੜ੍ਹੋ : ਗਿੱਲ ਰੌਂਤਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸਾਂਝਾ,ਗੁੱਗੂ ਗਿੱਲ,ਕੰਵਰ ਗਰੇਵਾਲ ਸਣੇ ਕਈ ਗਾਇਕ ਆਏ ਨਜ਼ਰ
ਪੁਸ਼ਪਾ ਨਾਂਅ ਦੀ ਮਹਿਲਾ ਹੈ ਜੋ ਛੇਹਰਟਾ ਦੀ ਰਹਿਣ ਵਾਲੀ ਹੈ। ਪਰ ਵਿਦੇਸ਼ ‘ਚ ਰਹਿ ਕੇ ਉਹ ਹਰ ਭੁੱਖੇ ਭਾਣੇ ਨੂੰ ਉਸ ਦੇ ਪਸੰਦ ਦੀ ਰੋਟੀ ਬਣਾ ਕੇ ਖਵਾਉਂਦੀ ਹੈ।ਉਹ ਜਦੋਂ ਵੀ ਪੰਜਾਬ ਆਉਂਦੀ ਹੈ ਤਾਂ ਇੱਥੇ ਆ ਕੇ ਵੀ ਗਰੀਬ ਅਤੇ ਜ਼ਰੂਤਮੰਦ ਬੱਚੀਆਂ ਦੇ ਵਿਆਹ ਕਰਵਾਉਂਦੀ ਹੈ। ਇਸ ਤੋਂ ਇਲਾਵਾ ਜਿਸ ਕਿਸੇ ਨੂੰ ਡਾਕਟਰੀ ਇਲਾਜ ਦੀ ਜ਼ਰੂਰਤ ਹੋਵੇ ਉਨ੍ਹਾਂ ਦੇ ਇਲਾਜ ਲਈ ਆਰਥਿਕ ਮਦਦ ਵੀ ਮੁੱਹਈਆ ਕਰਵਾਉਂਦੀ ਹੈ।
ਕੁਝ ਸਮਾਂ ਪਹਿਲਾਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਵੀ ਪੁਸ਼ਪਾ ਮਾਤਾ ਦੇ ਕੋਲ ਖਾਣਾ ਖਾਣ ਦੇ ਲਈ ਪਹੁੰਚੀਆਂ ਸਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਕੰਮ ਕਰਨ ਵਾਲੀ ਪ੍ਰੀਤੋ ਸਾਹਨੀ ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਵੀ ਮਾਂ ਦੇ ਕੋਲ ਰੋਟੀ ਖਾਣ ਦੇ ਲਈ ਪੁੱਜੀ ਸੀ । ਦੱਸ ਦਈਏ ਕਿ ਪੁਸ਼ਪਾ ਮਾਂ ਨੇ ਉੱਥੇ ਵੀ ਪੰਜਾਬ ਵਾਂਗ ਪੇਂਡੂ ਮਾਹੌਲ ਸਿਰਜਿਆ ਹੋਇਆ ਹੈ ਅਤੇ ਚੁੱਲ੍ਹੇ ਤੇ ਰੋਟੀਆਂ ਬਣਾ ਕੇ ਖਵਾਉਂਦੀ ਹੈ।
ਖ਼ਾਸ ਗੱਲ ਇਹ ਹੈ ਕਿ ਜੋ ਵੀ ਸ਼ਖਸ ਉਨ੍ਹਾਂ ਦੇ ਕੋਲ ਪਹੁੰਚਦਾ ਹੈ, ਉਹ ਉਨ੍ਹਾਂ ਦੀ ਪਸੰਦ ਦਾ ਖਾਣਾ ਬਣਾ ਕੇ ਦਿੰਦੀ ਹੈ। ਜਿਸ ਕਾਰਨ ਜਦੋਂ ਵੀ ਕੋਈ ਪੰਜਾਬੀ ਕਲਾਕਾਰ ਅਮਰੀਕਾ ਜਾਂਦਾ ਹੈ ਤਾਂ ਪੁਸ਼ਪਾ ਮਾਂ ਦੇ ਖਾਣੇ ਦੀ ਤਾਰੀਫ ਸੁਣ ਖੁਦ ਨੂੰ ਸਿਆਟਲ ਜਾਣ ਤੋਂ ਨਹੀਂ ਰੋਕ ਪਾਉਂਦਾ ।