ਖ਼ਾਨ ਭੈਣੀ ਦੇ ਪਿਤਾ ਤੇ ਭਰਾ ਨੇ ਬਚਾਈ ਨਹਿਰ ‘ਚ ਡੁੱਬ ਰਹੇ ਮੁੰਡੇ ਤੇ ਕੁੜੀ ਦੀ ਜਾਨ, ਵੇਖੋ ਵੀਡੀਓ

ਗਾਇਕ ਖ਼ਾਨ ਭੈਣੀ ਦੇ ਪਿਤਾ ਅਤੇ ਭਰਾ ਨੇ ਨਹਿਰ ‘ਚ ਡੁੱਬ ਰਹੇ ਇੱਕ ਮੁੰਡੇ ਤੇ ਕੁੜੀ ਦੀ ਜਾਨ ਬਚਾਈ ਹੈ। ਜਿਸ ਦਾ ਇੱਕ ਵੀਡੀਓ ਚਮਕੌਰ ਸਿੱਧੂ ਨਾਂਅ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

By  Shaminder June 28th 2024 05:10 PM -- Updated: July 1st 2024 05:38 PM

ਗਾਇਕ ਖ਼ਾਨ ਭੈਣੀ (Khan Bhaini) ਦੇ ਪਿਤਾ ਅਤੇ ਭਰਾ ਨੇ ਨਹਿਰ ‘ਚ ਡੁੱਬ ਰਹੇ ਇੱਕ ਮੁੰਡੇ ਤੇ ਕੁੜੀ ਦੀ ਜਾਨ ਬਚਾਈ ਹੈ। ਜਿਸ ਦਾ ਇੱਕ ਵੀਡੀਓ ਚਮਕੌਰ ਸਿੱਧੂ ਨਾਂਅ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖ਼ਾਨ ਭੈਣੀ ਦਾ ਪਿਤਾ ਅਤੇ ਉਨ੍ਹਾਂ ਦਾ ਭਰਾ ਅਤੇ ਕਰਮ ਭੈਣੀ ਇਨ੍ਹਾਂ ਦੋਵਾਂ ਜਣਿਆਂ ਨੂੰ ਨਹਿਰ ‘ਚੋਂ ਕੱਢ ਕੇ ਲਿਆਏ ਹਨ । ਦਰਅਸਲ ਇਹ ਮੁੰਡਾ ਕੁੜੀ ਕਾਰ ਸਣੇ ਨਹਿਰ ‘ਚ ਡਿੱਗ ਪਏ ਸਨ ।


ਹੋਰ ਪੜ੍ਹੋ  :  ਮਨੀਸ਼ਾ ਕੋਇਰਾਲਾ ਤੋਂ ਲੈ ਕੇ ਸੋਨਾਲੀ ਬੇਂਦਰੇ ਤੱਕ ਇਨ੍ਹਾਂ ਅਭਿਨੇਤਰੀਆਂ ਨੇ ਕੈਂਸਰ ਨਾਲ ਜੰਗ ਲੜਦੇ ਹੋਏ ਦਿੱਤੀ ਕੈਂਸਰ ਨੂੰ ਮਾਤ

ਜਿਸ ਤੋਂ ਬਾਅਦ ਖ਼ਾਨ ਭੈਣੀ ਤੇ ਭਰਾ ਜੋ ਕਿ ਆਪਣੇ ਨਾਨਕੇ ਪਿੰਡ ਤੋਂ ਆ ਰਹੇ ਸਨ ਤਾਂ ਰਸਤੇ ‘ਚ ਇਸ ਮੁੰਡੇ ਕੁੜੀ ਨੂੰ ਡੁੱਬਦੇ ਹੋਏ ਵੇਖਿਆ ਤਾਂ ਤੁਰੰਤ ਨਹਿਰ ‘ਚ ਇਨ੍ਹਾਂ ਨੂੰ ਬਚਾਉਣ ਦੇ ਲਈ ਪਹੁੰਚੇ । ਦੋਵਾਂ ਨੂੰ ਬਾਹਰ ਕੱਢਿਆ ਗਿਆ ਅਤੇ ਦੋਵਾਂ ਦੀ ਜਾਨ ਬਚਾਈ ਗਈ ।

View this post on Instagram

A post shared by Chamkaur Sidhu (@chamkaur__sidhu)


ਇਹ ਮੁੰਡਾ ਤੇ ਕੁੜੀ ਸਣੇ ਕਾਰ ਨਹਿਰ ‘ਚ ਜਾ ਡਿੱਗੇ ਸਨ ਅਤੇ ਕਾਰ ਚੋਂ ਕਿਸੇ ਤਰ੍ਹਾਂ ਨਿਕਲ ਕੇ ਇਹ ਕਾਰ ‘ਤੇ ਖੜ੍ਹੇ ਹੋ ਗਏ ਅਤੇ ਖ਼ਾਨ ਭੈਣੀ ਦੇ ਭਰਾ ਤੇ ਉਸ ਦੇ ਪਿਤਾ ਨੇ ਨਹਿਰ ‘ਚ ਉੱਤਰ ਕੇ ਇਨ੍ਹਾਂ ਦੀ ਜਾਨ ਬਚਾ ਲਈ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।  


Related Post