ਖਾਲਸਾ ਏਡ ਦੇ ਵਲੰਟੀਅਰ ਅਮਰਪ੍ਰੀਤ ਸਿੰਘ ਖਾਲਸਾ ਨੇ ਐੱਨ ਆਈ ਏ ਦੇ ਛਾਪੇ ਤੋਂ ਬਾਅਦ ਸੇਵਾਵਾਂ ਤੋਂ ਦਿੱਤਾ ਅਸਤੀਫਾ , ਕਿਹਾ ‘ਇਹ ਫੈਸਲਾ ਮੈਂ ਅਕਾਲ ਪੁਰਖ ਦੇ ਹੁਕਮ ‘ਚ ਕਰ ਰਿਹਾਂ’
ਖਾਲਸਾ ਏਡ ਸੰਸਥਾ ਜੋ ਕਿ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ ।ਸੰਸਥਾ ਦੇ ਵਲੰਟੀਅਰ ਦੁਨੀਆ ਭਰ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਅਮਰਪ੍ਰੀਤ ਸਿੰਘ ਖਾਲਸਾ ਵੀ ਪਿਛਲੇ ਦਸ ਸਾਲਾਂ ਤੋਂ ਖਾਲਸਾ ਏਡ ਦੇ ਨਾਲ ਜੁੜੇ ਹੋਏ ਸਨ ।
ਖਾਲਸਾ ਏਡ (Khalsa Aid)ਸੰਸਥਾ ਜੋ ਕਿ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ ।ਸੰਸਥਾ ਦੇ ਵਲੰਟੀਅਰ ਦੁਨੀਆ ਭਰ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਅਮਰਪ੍ਰੀਤ ਸਿੰਘ ਖਾਲਸਾ ਵੀ ਪਿਛਲੇ ਦਸ ਸਾਲਾਂ ਤੋਂ ਖਾਲਸਾ ਏਡ ਦੇ ਨਾਲ ਜੁੜੇ ਹੋਏ ਸਨ । ਪਿਛਲੇ ਦਸ ਸਾਲਾਂ ਤੋਂ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਉਹ ਆਪਣੀਆਂ ਸੇਵਾਵਾਂ ਦਿੰਦੇ ਨਜ਼ਰ ਆ ਰਹੇ ਸਨ । ਪਰ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਨੇ ਸੰਸਥਾ ‘ਚ ਆਪਣੀਆਂ ਸੇਵਾਵਾਂ ਨੂੰ ਸਮਾਪਤ ਕਰਦੇ ਹੋਏ ਆਪਣੇ ਅਹੁਦੇ ਤੋਂ ਆਪਣੀ ਟੀਮ ਸਣੇ ਅਸਤੀਫਾ ਦੇ ਦਿੱਤਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਦਾਦੀ ਦਾ ਵੀਡੀਓ ਆਇਆ ਸਾਹਮਣੇ, ਫੈਨਸ ਨੇ ਕਿਹਾ ‘ਸ਼ਹਿਨਾਜ਼ ਦੀਆਂ ਹਰਕਤਾਂ ਦਾਦੀ ਵਰਗੀਆਂ’
ਇਸ ਬਾਰੇ ਖ਼ਾਲਸਾ ਏਡ ਦੇ ਵੱਲੋਂ ਆਫੀਸ਼ੀਅਲ ਪੇਜ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ‘ਐੱਨ ਆਈ ਏ’ ਦੇ ਵੱਲੋਂ ਅਮਰਪ੍ਰੀਤ ਦੁੇ ਘਰ ਛਾਪੇਮਾਰੀ ਕੀਤੀ ਗਈ ਸੀ ।
ਖਾਲਸਾ ਏਡ ਦੁਨੀਆ ਭਰ ‘ਚ ਨਿਭਾ ਰਿਹਾ ਸੇਵਾਵਾਂ
ਖਾਲਸਾ ਏਡ ਦੁਨੀਆ ਭਰ ‘ਚ ਸਮਾਜ ਪ੍ਰਤੀ ਆਪਣੇ ਇਨਸਾਨੀਅਤ ਦੇ ਫਰਜ਼ ਨੂੰ ਨਿਭਾ ਰਿਹਾ ਹੈ । ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਕੁਦਰਤੀ ਆਫਤ ਆਵੇ ਜਾਂ ਮਹਾਮਾਰੀ ਖਾਲਸਾ ਏਡ ਅਜਿਹੀ ਪਹਿਲੀ ਸੰਸਥਾ ਹੈ ਜੋ ਸਭ ਤੋਂ ਪਹਿਲਾਂ ਸੇਵਾਵਾਂ ਨਿਭਾਉਣ ਦੇ ਲਈ ਪਹੁੰਚਦੀ ਹੈ ।
ਕੋੋਰੋਨਾ ਮਹਾਮਾਰੀ ਦੇ ਦੌਰਾਨ ਸੰਸਥਾ ਦੇ ਵਲੰਟੀਅਰਾਂ ਨੇ ਘਰੋਂ ਘਰੀਂ ਪਹੁੰਚ ਕੇ ਦਿੱਲੀ ਸਣੇ ਦੇਸ਼ ਦੇ ਕਈ ਰਾਜਾਂ ‘ਚ ਪਹੁੰਚ ਕੇ ਲੋਕਾਂ ਨੂੰ ਆਕਸੀਜ਼ਨ ਸਿਲੰਡਰ ਅਤੇ ਖਾਣੇ ਦੇ ਪੈਕੇਟ ਸਣੇ ਕਈ ਸੇਵਾਵਾਂ ਮੁਹੱਈਆ ਕਰਵਾਈਆਂ ਸਨ ।