ਕੌਰ ਬੀ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਕਿਊਟ ਤਸਵੀਰ, ਭਰਾ ਦੀ ਲੰਮੀ ਉਮਰ ਲਈ ਦਿੱਤੀ ਅਸੀਸ

ਕੌਰ ਬੀ ਨੇ ਆਪਣੇ ਭਰਾ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਰਾ ਦੇ ਜਨਮ ਦਿਨ ‘ਤੇ ਉਸ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਹੈ।

By  Shaminder May 21st 2024 03:58 PM

ਕੌਰ ਬੀ ਨੇ (Kaur B) ਆਪਣੇ ਭਰਾ ਦੇ ਨਾਲ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਭਰਾ ਦੇ ਜਨਮ ਦਿਨ (Brother Birthday)  ‘ਤੇ ਉਸ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਹੈ। ਗਾਇਕਾ ਨੇ ਬਰਥਡੇ ਦੀ ਵਧਾਈ ਦਿੰਦੇ ਹੋਏ ਲਿਖਿਆ ‘ਹੈਪੀ ਬਰਥਡੇ ਮੇਰੀ ਜਾਨ। ਜਿਨ੍ਹਾਂ ਨੂੰ ਮੈਂ ਤੇਰੇ ਤੋਂ ਅੱਗੇ ਤੇ ਤੋਂ ਉੱਤੇ ਰੱਖਦੀ ਰਹੀ ।

ਹੋਰ ਪੜ੍ਹੋ : ਬਾਣੀ ਸੰਧੂ ਤੰਦੂਰ ‘ਤੇ ਰੋਟੀਆਂ ਬਣਵਾਉਂਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਪਸੰਦ ਆ ਰਿਹਾ ਵੀਡੀਓ

ਉਹ ਕਦੇ ਤੇਰੇ ਜਿਹੇ ਬਣੇ ਹੀ ਨਹੀਂ। ਪਰ ਫਿਰ ਵੀ ਤੂੰ ਮੇਰੇ ਹਰ ਔਖੇ ਟਾਈਮ ‘ਚ ਨਾਲ ਰਿਹਾ ਤੂੰ ਛੋਟਾ ਹੋ ਕੇ ਵੀ ਵੱਡਿਆਂ ਦੀ ਜਗ੍ਹਾ ਖੜਿਆ । ਮੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਏਨਾਂ ਵੱਡਾ ਹੋ ਗਿਆ ।ਲਵ ਯੂ ਨੀਟੇ, ਧੰਨਵਾਦ ਸਭ ਕੁਝ ਦੇ ਲਈ। ਰੱਬ ਮੇਰੀ ਉਮਰ ਵੀ ਤੈਨੂੰ ਲਾਵੇ।ਮੇਰੇ ਵੀਰ ਜਵਾਨੀਆਂ ਮਾਣੇ’। 

View this post on Instagram

A post shared by KaurB🔥 ਵੱਡਾ ਮੇਰਾ ਸਾਹਿਬ🙏 (@kaurbmusic)


ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।ਜਿਸ ‘ਚ ਬਜਟ, ਫੁਲਕਾਰੀ, ਪੀਜ਼ਾ ਹੱਟ ਸਣੇ ਕਈ ਗੀਤ ਸ਼ਾਮਿਲ ਹਨ ।ਇਸ ਤੋਂ ਇਲਾਵਾ ਗਾਇਕਾ ਲਗਾਤਾਰ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ।   

View this post on Instagram

A post shared by KaurB🔥 ਵੱਡਾ ਮੇਰਾ ਸਾਹਿਬ🙏 (@kaurbmusic)



 

 

 







Related Post