ਕਰਵਾ ਚੌਥ ‘ਤੇ ਅਜੀਤ ਮਹਿੰਦੀ ਨੇ ਦਰਾਣੀ ਮਾਨਸੀ ਸ਼ਰਮਾ ਨੂੰ ਭੇਜਿਆ ਸਰਗੀ ਦਾ ਸਮਾਨ, ਸਦਾ ਸੁਹਾਗਣ ਰਹੋ ਦਾ ਦਿੱਤਾ ਆਸ਼ੀਰਵਾਦ
ਕਰਵਾ ਚੌਥ ਦਾ ਤਿਉਹਾਰ ਕੱਲ੍ਹ ਨੂੰ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ । ਸਵੇਰ ਵੇਲੇ ਸੁਹਾਗਣਾਂ ਸਰਗੀ ਖਾ ਕੇ ਉਸ ਤੋਂ ਬਾਅਦ ਸਾਰਾ ਦਿਨ ਨਿਰਜਲ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚੰਨ ਨੂੰ ਵੇਖ ਕੇ ਆਪਣਾ ਵਰਤ ਖੋਲ੍ਹਦੀਆਂ ਹਨ ।
ਕਰਵਾ ਚੌਥ (Karwa Chauth)ਦਾ ਤਿਉਹਾਰ ਕੱਲ੍ਹ ਨੂੰ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ । ਸਵੇਰ ਵੇਲੇ ਸੁਹਾਗਣਾਂ ਸਰਗੀ ਖਾ ਕੇ ਉਸ ਤੋਂ ਬਾਅਦ ਸਾਰਾ ਦਿਨ ਨਿਰਜਲ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚੰਨ ਨੂੰ ਵੇਖ ਕੇ ਆਪਣਾ ਵਰਤ ਖੋਲ੍ਹਦੀਆਂ ਹਨ । ਪੰਜਾਬੀ ਅਭਿਨੇਤਰੀਆਂ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ ।
ਹੋਰ ਪੜ੍ਹੋ : ਅੰਗਦ ਬੇਦੀ ਨੇ ਚਾਰ ਸੌ ਮੀਟਰ ਰੇਸ ‘ਚ ਜਿੱਤਿਆ ਗੋਲਡ ਮੈਡਲ, ਪਿਤਾ ਨੂੰ ਯਾਦ ਕਰ ਹੋਏ ਭਾਵੁਕ
ਅਦਾਕਾਰਾ ਮਾਨਸੀ ਸ਼ਰਮਾ ਵੀ ਹਰ ਸਾਲ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀ ਹੈ । ਇਸ ਵਾਰ ਉਨ੍ਹਾਂ ਦੀ ਜਠਾਣੀ ਅਜੀਤ ਮਹਿੰਦੀ ਨੇ ਉਨ੍ਹਾਂ ਦੇ ਲਈ ਸਰਗੀ ਭੇਜੀ ਹੈ । ਜਿਸ ਦੀ ਤਸਵੀਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਤੇ ਸਾਂਝੀ ਕੀਤੀ ਹੈ ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਜਠਾਣੀ ਅਜੀਤ ਮਹਿੰਦੀ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।ਮਾਨਸੀ ਸ਼ਰਮਾ ਨੂੰ ਜਿੱਥੇ ਸਰਗੀ ਦਾ ਸਮਾਨ ਭੇਜਿਆ ਗਿਆ ਹੈ, ਉੱਥੇ ਹੀ ਸੋਲਾਂ ਸ਼ਿੰਗਾਰ ਦਾ ਸਮਾਨ ਵੀ ਜਠਾਣੀ ਦੇ ਵੱਲੋਂ ਦਿੱਤਾ ਗਿਆ ਹੈ ।
ਮਾਨਸੀ ਸ਼ਰਮਾ ਹਾਲ ਹੀ ‘ਚ ਦੂਜੀ ਵਾਰ ਬਣੀ ਮਾਂ
ਹਾਲ ਹੀ ‘ਚ ਮਾਨਸੀ ਸ਼ਰਮਾ ਦੂਜੀ ਵਾਰ ਮਾਂ ਬਣੀ ਹੈ । ਹਾਲ ਹੀ ‘ਚ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ ।ਜਿਸ ਦੇ ਨਾਲ ਉਸ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਮਾਨਸੀ ਅਤੇ ਯੁਵਰਾਜ ਹੰਸ ਦੀ ਇਹ ਦੂਜੀ ਔਲਾਦ ਹੈ ।