Karan Aujla: ਕਰਨ ਔਜਲਾ ਲਈ ਪਿਤਾ ਦੀ ਮੌਤ ਦਾ ਸਮਾਂ ਬਹੁਤ ਔਖਾ ਸੀ, ਗਾਇਕ ਨੇ ਬਿਆਨ ਕੀਤਾ ਆਪਣਾ ਦਰਦ
ਕਰਨ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਉਹ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਕਰਨ ਔਜਲਾ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਦੁਖਦ ਤੇ ਪਰੇਸ਼ਾਨੀ ਵਾਲਾ ਸਮਾਂ ਉਹ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਸਾਹਮਣੇ ਆਈ।ਉਨ੍ਹਾਂ ਕਹਿਣਾ ਹੈ ਕਿ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਕੀ ਕਰਾਂ, ਪਿਤਾ ਤੇ ਪੁੱਤ ਦਾ ਵਿਛੋੜਾ ਬੇਹੱਦ ਮਾੜਾ ਹੁੰਦਾ ਹੈ।
Karan Aujla talk about his father: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla ) ਸੰਗੀਤ ਜਗਤ ਦਾ ਸੁਪਰਹਿੱਟ ਸਟਾਰ ਮੰਨੇ ਜਾਂਦੇ ਹਨ। ਉਹ ਗੀਤ ਲਿਖਣ ਦੇ ਨਾਲ-ਨਾਲ ਗਾਉਣ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਦੱਸ ਦੇਈਏ ਕਿ ਗਾਇਕ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ 'ਚ ਹਨ।
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕਰਨ ਸੋਸ਼ਲ ਮੀਡੀਆ ਉੱਪਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਦੇ ਪਰ ਇਸ ਵਿਚਾਲੇ ਕਲਾਕਾਰ ਨੇ ਇੱਕ ਖਾਸ ਇੰਟਰਵਿਊ ਦੌਰਾਨ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਲੈ ਕੇ ਪਹਿਲੀ ਵਾਰ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ।
ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਤਰੰਨੁਮ ਥਿੰਦ ਨਾਲ ਹੋਏ ਪੋਡਕਾਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਤਰੰਨੁਮ ਨੇ ਕਰਨ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਕਰਨ ਔਜਲਾ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮਾਂ ਬਾਰੇ ਗੱਲ ਕੀਤੀ।
ਕਰਨ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਉਹ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਕਰਨ ਔਜਲਾ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਦੁਖਦ ਤੇ ਪਰੇਸ਼ਾਨੀ ਵਾਲਾ ਸਮਾਂ ਉਹ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਸਾਹਮਣੇ ਆਈ।ਉਨ੍ਹਾਂ ਕਹਿਣਾ ਹੈ ਕਿ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਕੀ ਕਰਾਂ, ਪਿਤਾ ਤੇ ਪੁੱਤ ਦਾ ਵਿਛੋੜਾ ਬੇਹੱਦ ਮਾੜਾ ਹੁੰਦਾ ਹੈ।
ਕਰਨ ਔਜਲਾ ਨੇ ਕਿਹਾ ਕਿ ਮੈਂ ਆਪਣੇ ਪਿਤਾ ਦੇ ਮ੍ਰਿਤਕ ਦੇਹ ਨਹੀਂ ਦੇਖਿਆ ਜਾਂਦਾ ਹੈ। ਪਿਤਾ ਦੇ ਸੰਸਕਾਰ ਕੇ ਦੇ ਸਮੇਂ ਵੀ ਸੋਚ ਰਿਹਾ ਸੀ, ਕਿ ਮੈਥੋਂ ਉੱਥੇ ਜਾ ਨਹੀਂ ਹੋਣਾ। ਉਹ ਅੱਖਾਂ ਬੰਦ ਕਰਕੇ ਪਿਆ ਸੀ ਕਿ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਮੈਨੂੰ ਕੋਈ ਨਾ ਜਗਾਵੇ ਮੈਂ ਉਹ ਸਭ ਫੇਸ ਨਹੀਂ ਕਰ ਸਕਦਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ। ਇਸ ਐਲਬਮ ਨੇ ਰਿਲੀਜ਼ ਹੁੰਦਿਆ ਹੀ ਕਈ ਰਿਕਾਰਡ ਬਣਾਏ। ਐਲਬਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲਿਆ। ਇੱਥੋਂ ਤੱਕ ਕਿ ਗੋਰੇ ਵੀ ਕਰਨ ਦੇ ਗਾਣਿਆਂ 'ਤੇ ਥਿਰਕਦੇ ਨਜ਼ਰ ਆਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਰਨ ਦਾ ਗੀਤ ਜੀ ਨਈ ਲੱਗਦਾ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।