ਕਰਨ ਔਜਲਾ ਨੂੰ ਆਪਣੇ ਟੋਰਾਂਟੋ ਲਾਈਵ ਸ਼ੋਅ ਦੌਰਾਨ ਆਈ ਮਾਪਿਆਂ ਦੀ ਯਾਦ, ਨਮ ਹੋਇਆਂ ਗਾਇਕ ਦੀਆਂ ਅੱਖਾਂ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਆਪਣੇ ਟੋਰਾਂਟੋ ਵਿਖੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਗਾਇਕ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

By  Pushp Raj August 12th 2024 03:02 PM

Karan Aujla Viral Video : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਆਪਣੇ ਟੋਰਾਂਟੋ ਵਿਖੇ ਆਪਣੇ ਲਾਈਵ ਸ਼ੋਅ ਦੌਰਾਨ ਆਪਣੇ ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਗਾਇਕ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਦੱਸ ਦਈਏ  ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਫੈਨਜ਼ ਨਾਲ ਆਪਣੇ  ਸ਼ੋਅਜ਼ ਤੇ ਗੀਤਾਂ ਬਾਰੇ ਜਾਣਕਾਰੀ ਦਿੰਦੇ ਹਨ। 

View this post on Instagram

A post shared by PTC Punjabi (@ptcpunjabi)

ਹਾਲ ਹੀ ਵਿੱਚ ਕਰਨ ਔਜਲਾ ਦੇ ਟੋਰਾਂਟੋ ਵਿਖੇ ਆਪਣਾ ਮਿਊਜ਼ਿਕਲ ਸ਼ੋਅ ਕਰ ਰਹੇ ਹਨ। ਗਾਇਕ ਦੇ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਰਨ ਔਜਲਾ ਦੇ ਸ਼ੋਅ ਵਿੱਚ ਹਜ਼ਾਰਾਂ ਫੈਨਜ਼ ਪਹੁੰਚੇ। 

ਕਰਨ ਔਜਲਾ ਆਪਣੇ ਟੋਰਾਂਟੋ ਲਾਈਵ ਸ਼ੋਅ ਦੌਰਾਨ 16 ਹਜ਼ਾਰ ਦਰਸ਼ਕਾਂ ਮੁਹਰੇ ਪਰਫਾਰਮ ਕੀਤਾ ਜਿਸ ਦੌਰਾਨ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਅਤੇ ਭਾਵੁਕ ਹੁੰਦੇ ਵੀ ਨਜ਼ਰ ਆਏ। ਹਾਲਾਂਕਿ ਕਿ ਉਨ੍ਹਾਂ ਨੇ ਖ਼ੁਦ ਨੂੰ ਸੰਭਾਲ ਲਿਆ ਤੇ ਪੂਰੀ ਐਨਰਜੀ ਨਾਲ ਆਪਣਾ ਸ਼ੋਅ ਕੀਤਾ ਤੇ ਆਪਣੇ ਫੈਨਜ਼ ਦੇ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕੀਤਾ। 

ਇਸ ਤੋਂ ਪਹਿਲਾਂ ਕਰਨ ਔਜਲਾ ਨੇ ਆਪਣੀ ਮਿਊਜ਼ਿਕਲ ਟੂਰ ਨੂੰ ਲੈ ਕੇ ਲਿਖਿਆ,  'It Was All A Dream' । ਕਰਨ ਔਜਲਾ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਗਾਇਕ ਵੱਲੋਂ ਸਾਂਝੀ ਕੀਤੀ ਇਹ ਅਪਡੇਟ ਸੁਣ ਕੇ ਫੈਨਜ਼ ਕਾਫੀ ਖੁਸ਼ ਹਨ। 

View this post on Instagram

A post shared by Karan Aujla (@karanaujla)


ਹੋਰ ਪੜ੍ਹੋ : ਧਾਰਮਿਕ ਫਿਲਮ 'ਬੀਬੀ ਰਜਨੀ' ਦਾ ਟ੍ਰੇਲਰ ਹੋਇਆ ਰਿਲੀਜ਼, ਵੀਡੀਓ ਵੇਖ ਕੇ ਭਰ ਆਈਆਂ ਦਰਸ਼ਕਾਂ ਦੀਆਂ ਅੱਖਾਂ

ਦੱਸ ਦਈਏ ਕਿ ਕਰਨ ਔਜਲਾ ਵੱਲੋਂ ਦਿੱਲੀ ਦੇ ਪਹਿਲੇ ਦੋ ਸ਼ੋਅਜ਼ ਦਾ ਐਲਾਨ ਕਰਨ ਮਗਰੋਂ ਇਹ ਮਹਿਜ਼ ਇੱਕ ਦਿਨ ਦੇ ਅੰਦਰ ਹੀ ਸੋਲਡ ਆਉਟ ਹੋ ਗਏ ਹਨ। ਕਰਨ ਦੇ ਸ਼ੋਅ ਲਈ ਗਾਇਕ ਦੇ ਫੈਨਜ਼ ਉਤਸ਼ਾਹ ਦਿਖਾਈ ਦਿੱਤਾ। ਇਸ ਵੱਡੀ ਮੰਗ ਦੇ ਜਵਾਬ ਵਿੱਚ, ਕਰਨ ਔਜਲਾ ਨੇ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ। ਜਿਸ ਮਗਰੋਂ ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ। 


Related Post