ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਨਾਲ ਸ਼ੂਟ ਕੀਤਾ ਫਿਲਮ Bad News ਦਾ ਗੀਤ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਵਿੱਚ ਜਲਦ ਰਿਲੀਜ਼ ਹੋਣ ਵਾਲੀ ਫਿਲਮਫਿਲਮ 'Bad News' ਦਾ ਗੀਤ ਸ਼ੂਟ ਕੀਤਾ ਹੈ।

By  Pushp Raj June 11th 2024 07:03 PM

Karan Aujla recently shot a song film Bad News under:  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਵਿੱਚ ਜਲਦ ਰਿਲੀਜ਼ ਹੋਣ ਵਾਲੀ ਫਿਲਮਫਿਲਮ 'Bad News' ਦਾ ਗੀਤ ਸ਼ੂਟ ਕੀਤਾ ਹੈ। 

ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 
View this post on Instagram

A post shared by Karan Aujla (@karanaujla)



ਹਾਲ ਹੀ ਵਿੱਚ ਗਾਇਕ ਨੇ ਆਪਣੀ ਇੰਸਟਾ ਸਟੋਰੀ ਵਿੱਚ ਇੱਕ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਨਵਾਂ ਗੀਤ ਸ਼ੂਟ ਕੀਤਾ ਹੈ। ਇਹ ਗੀਤ ਫਿਲਮ 'Bad News' ਦਾ ਗੀਤ ਹੈ। ਇਸ ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। 

ਇਸ ਫਿਲਮ ਵਿੱਚ ਅਦਾਕਾਰ ਤੇ ਪੰਜਾਬੀ ਗਾਇਕ ਐਮੀ ਵਿਰਕ ਵੀ ਨਜ਼ਰ ਆਉਣਗੇ।  ਇਸ ਤੋਂ ਪਹਿਲਾਂ ਕਰਨ ਔਜਲਾ ਨੇ ਕਰਨ ਔਜਲਾ ਨੇ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਦਾ ਐਲਾਨ ਕੀਤਾ ਹੈ। ਗਾਇਕ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਹੋਵੇਗਾ। ਕਰਨ ਔਜਲਾ ਦੇ ਇਸ ਮਿਊਜ਼ਿਕਲ ਸ਼ੋਅ ਵਿੱਚ ਮਸ਼ਹੂਰ ਰੈਪਰ 21 Savage ਅਤੇ Yeat ਵੀ ਉਨ੍ਹਾਂ ਦੇ ਨਾਲ ਪਰਫਾਰਮ ਕਰਨਗੇ।

View this post on Instagram

A post shared by Ammy virk (@ammyvirk)


ਹੋਰ ਪੜ੍ਹੋ : ਜਾਣੋ ਸਿੱਧੂ ਮੂਸੇਵਾਲਾ ਦੇ ਉਨ੍ਹਾਂ ਟੌਪ ਗੀਤਾਂ ਬਾਰੇ ਜਿਨ੍ਹਾਂ ਨੇ ਬਿੱਲਬੋਰਡ 'ਤੇ ਬਣਾਇਆ ਰਿਕਾਰਡ 

ਕਰਨ ਔਜਲਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਕਰਨ ਔਜਲਾ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਨੰਵਬਰ ਮਹੀਨੇ ਦੇ ਵਿੱਚ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ। ਫੈਨਜ਼ ਗਾਇਕ ਦੇ ਇਸ ਨਵੇਂ ਸ਼ੋਅ ਲਈ ਕਾਫੀ ਉਤਸ਼ਾਹਿਤ ਹਨ।


Related Post