Sharpy Ghuman case: ਕਰਨ ਔਜਲਾ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਦਿੱਤੀ ਚਿਤਾਵਨੀ, ਕਿਹਾ 'ਗਾਇਕ ਦਾ ਨਾਂਅ ਵਰਤਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ'

ਕਰਨ ਔਜਲਾ ਇਨ੍ਹੀਂ ਕਈ ਵਿਵਾਦਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਹੋਏ ਹਨ। ਕਰਨ ਔਜਲਾ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਵਾਲੇ ਕੇਸ ਨੂੰ ਲੈ ਕੇ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਕਰਨ ਔਜਲਾ ਦੇ ਸਪਸ਼ਟੀਕਰਨ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਸ਼ਾਰਪੀ ਦੀ ਗ੍ਰਿਫ਼ਤਾਰੀ ਸਬੰਧੀ ਖਬਰਾਂ ਤੇ ਕੇਸ 'ਚ ਕਰਨ ਔਜਲਾ ਦਾ ਨਾਮ ਵਰਤਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।

By  Pushp Raj May 1st 2023 04:23 PM -- Updated: May 1st 2023 04:27 PM

Karan Aujla Lawyer on  Sharpy Ghuman case: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਬੀਤੇ ਦਿਨੀਂ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਦੇ ਕੇਸ 'ਚ ਗਾਇਕ ਦਾ ਨਾਮ ਸਾਹਮਣੇ ਆਇਆ ਸੀ, ਜਿਸ ਮਗਰੋਂ ਗਾਇਕ ਨੇ ਪੋਸਟ ਸਾਂਝੀ ਕਰ ਆਪਣਾ ਸਪਸ਼ਟੀਕਰਨ ਦਿੱਤਾ ਸੀ। ਹੁਣ ਇਸ ਮਾਮਲੇ 'ਤੇ ਕਰਨ ਔਜਲਾ ਦੇ ਵਕੀਲ ਦਾ ਵੀ ਬਿਆਨ ਸਾਹਮਣੇ ਆਇਆ ਹੈ। 


ਦੱਸ ਦਈਏ ਕਿ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਦੇ ਦੌਰਾਨ ਕਰਨ ਦਾ ਇਸਤੇਮਾਲ ਕੀਤੇ ਜਾਣ 'ਤੇ ਗਾਇਕ ਬੇਹੱਦ ਗੁੱਸੇ ਹੋ ਗਏ ਸਨ। ਗਾਇਕ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਇਸ ਮਾਮੇਲ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਸੀ। ਗਾਇਕ ਨੇ ਕਿਹਾ ਕਿ ਸੀ ਜੇਕਰ ਨਹੀਂ ਪਤਾ ਹੁੰਦਾ ਤਾਂ ਐਵੇਂ ਹੀ ਕਿਸੇ ਦਾ ਨਾਂ ਵਿੱਚ ਨਾ ਲਿਆ ਕਰੋ। ਗਾਇਕ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਸਾਬਿਤ ਕਰਨ ਲਈ ਬੰਦੇ ਨੂੰ ਮਰਨਾ ਪੈਂਦਾ ਹੈ। 

ਗਾਇਕ ਦੀ ਇਸ ਪੋਸਟ ਮਗਰੋਂ ਇਹ ਸਾਫ ਹੋ ਗਿਆ ਕਿ ਸ਼ਾਰਪੀ ਘੁੰਮਣ ਦੇ ਕੇਸ ਵਿੱਚ ਉਸ ਦੇ ਨਾਮ ਦੀ ਗ਼ਲਤ ਵਰਤੋਂ ਕੀਤੇ ਜਾਣ ਨਾਲ ਉਹ ਕਿੰਨੇ ਦੁਖੀ ਹਨ। ਗਾ੍ਇਕ ਕਰਨ ਔਜਲਾ ਤੋਂ ਬਾਅਦ ਹੁਣ ਉਨ੍ਹਾਂ ਦੇ ਵਕੀਲ ਦਾ ਇਸ ਮਾਮਲੇ 'ਤੇ ਨਵਾਂ ਬਿਆਨ ਸਾਹਮਣੇ ਆਇਆ ਹੈ। 

View this post on Instagram

A post shared by Karan Aujla (@karanaujla_official)


ਗਾਇਕ ਦੇ ਵਕੀਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰੈਸ ਕਾਨਫਰੰਸ ‘ਚ ਸਿੰਗਰ ਦੇ ਵਕੀਲ ਨੇ ਕਿਹਾ ਕਿ ਸ਼ਾਰਪੀ ਨਾਲ ਸਿੰਗਰ ਦਾ ਨਾਂ ਜੋੜਕੇ ਉਸ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰਨ ਦਾ ਅਕਸ ਖ਼ਰਾਬ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ।

ਗਾਇਕ ਦੇ ਵਕੀਲ ਨੇ ਕਿਹਾ ਕਿ ਪਿਛਲੇ ਦਿਨੀਂ ਕਰਨ ਔਜਲਾ ਦੇ ਕਥਿਤ ਮੈਨੇਜਰ ਸ਼ਾਰਪੀ ਘੁੰਮਣ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਪਟਿਆਲਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦਾ ਨਾਂਮ ਸਿੰਗਰ ਨਾਲ ਜੋੜਿਆ ਜਾ ਰਿਹਾ ਹੈ।

ਹੋਰ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਨੂੰ ਬਤੌਰ ਯੰਗ ਪਰਫਾਰਮਰ 'ਸ਼ਾਨ ਪੰਜਾਬ ਦੀ' ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਨੇ ਦਿੱਤੀ ਵਧਾਈ 

ਇਸ ਦੇ ਨਾਲ ਹੀ ਕਰਨ ਔਜਲਾ ਦੇ ਵਕੀਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਔਜਲਾ ਦਾ ਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਕਰਨ ਔਜਲਾ ਦੀ ਵੀਡੀਓ ਨੂੰ ਵੀ ਪੁਰਾਣਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅਜੇ ਇਸ ਲਈ ਪੰਜਾਬ ਨਹੀਂ ਆ ਰਹੇ ਹਨ ਕਿਉਂਕਿ ਅਜੇ ਪੰਜਾਬ 'ਚ ਰਹਿਣ ਵਾਲਾ ਮਾਹੌਲ ਨਹੀਂ ਹੈ।


Related Post