Karan Aujla: ਕਰਨ ਔਜਲਾ ਨੇ ਰਚਿਆ ਇਤਿਹਾਸ, ਕਈ ਗਾਇਕਾਂ ਨੂੰ ਪਿੱਛੇ ਛੱਡ ਹਾਸਿਲ ਕੀਤੀ ਇਹ ਵੱਡੀ ਉਪਲਬਧੀ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਦਮਦਾਰ ਤੇ ਵੱਖਰੇ ਅੰਦਾਜ਼ 'ਚ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਰਨ ਔਜਲਾ ਪਹਿਲਾ ਅਜਿਹੇ ਪੰਜਾਬੀ ਕਲਾਕਾਰ ਬਣੇ ਹਨ ਜਿਨ੍ਹਾਂ ਨੂੰ ਐਪਲ ਮਿਊਜ਼ਿਕ ਦੁਆਰਾ ਫੋਲੋ ਕੀਤਾ ਗਿਆ ਹੈ।

By  Pushp Raj August 11th 2023 02:46 PM

Karan Aujla  Followed By Apple Music : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਦਮਦਾਰ ਤੇ ਵੱਖਰੇ ਅੰਦਾਜ਼ 'ਚ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਰਨ ਔਜਲਾ ਨੇ ਹਾਲ ਹੀ 'ਚ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ, ਜੋ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਕਲਾਕਾਰ ਹੋਵੇ। ਕਰਨ ਨੇ ਅਜਿਹਾ ਕੀ ਕੀਤਾ ਹੈ ਆਓ ਜਾਣਦੇ ਹਾਂ। 


ਕਰਨ ਔਜਲਾ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਰਾਜ ਕਰਦੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਗਾਇਕੀ ਦਾ ਜਲਵਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਇਸ ਵਿਚਾਲੇ ਪੰਜਾਬੀ ਸੰਗੀਤ ਜਗਤ ਦੇ ਸਟਾਰ ਕਰਨ ਔਜਲਾ ਨੇ ਆਪਣੇ ਨਾਂਅ ਇੱਕ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। 

ਦਰਅਸਲ, ਪੰਜਾਬੀ ਗਾਇਕ ਕਰਨ ਔਜਲਾ ਪਹਿਲਾ ਅਜਿਹੇ ਪੰਜਾਬੀ ਕਲਾਕਾਰ ਬਣੇ ਹਨ ਜਿਨ੍ਹਾਂ ਨੂੰ ਐਪਲ ਮਿਊਜ਼ਿਕ ਦੁਆਰਾ ਫੋਲੋ ਕੀਤਾ ਗਿਆ ਹੈ। ਜੀ ਹਾਂ, ਕਰਨ ਔਜਲਾ ਇੰਸਟਾਗ੍ਰਾਮ 'ਤੇ ਐਪਲ ਮਿਊਜ਼ਿਕ ਦੇ ਅਧਿਕਾਰਤ ਹੈਂਡਲ ਵੱਲੋਂ ਫਾਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। 

ਦੱਸ ਦੇਈਏ ਕਿ ਐਪਲ ਮਿਊਜ਼ਿਕ ਇੰਸਟਾਗ੍ਰਾਮ ਅਕਾਊਂਟ ਨੇ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮੋਰੀਜ਼ ਦੇ ਰਿਲੀਜ਼ ਹੋਣ ਤੋਂ ਹਫ਼ਤਾ ਪਹਿਲਾਂ ਫਾਲੋ ਕੀਤਾ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਰਨ ਔਜਲਾ ਚਰਚਾ ਵਿੱਚ ਆ ਗਏ ਹਨ। ਇਹ ਕਰਨ ਔਜਲਾ ਦੇ ਨਾਂਅ ਵੱਡੀ ਉਪਲੱਬਧੀ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਜਲਦ ਹੀ ਪ੍ਰਸ਼ੰਸਕਾਂ ਵਿਚਾਲੇ ਆਪਣੀ ਡਾਕਿਊਮੈਂਟਰੀ ਲੈ ਕੇ ਪੇਸ਼ ਹੋਣਗੇ। ਬੀਤੇ ਦਿਨੀਂ ਕਰਨ ਔਜਲਾ ਨੇ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। 

View this post on Instagram

A post shared by Apple Music (@applemusic)


ਹੋਰ ਪੜ੍ਹੋ: Diljit Dosanjh: ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਐਲਬਮ'Ghost' ਦੇ ਇੱਕ ਗੀਤ ਲਈ ਅਮਰੀਕੀ ਰੈਪਰ Saweetie Spark ਨਾਲ ਕੀਤਾ ਕੋਲੈਬ

ਖਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਦੇ ਫੈਨਜ਼ ਵੀ ਨਜ਼ਰ ਆਉਣਗੇ। ਪਰ ਇਹ ਮੌਕਾ ਸਿਰਫ ਔਜਲਾ ਦੇ ਖਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ। ਖਾਸ ਫੈਨਜ਼ ਤੋਂ ਮਤਲਬ ਇਹ ਹੈ ਕਿ ਜਿਹੜੇ ਫੈਨਜ਼ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ 'ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ 'ਚ ਫੀਚਰ ਕਰਨ ਦਾ ਪਲਾਨ ਹੈ।


Related Post