ਕਿਸਾਨਾਂ ਦੇ ਸਮਰਥਨ 'ਚ ਆਏ ਗਾਇਕ ਕਰਨ ਔਜਲਾ, ਕਿਸਾਨ ਅੰਦੋਲਨ ਨੂੰ ਲੈ ਕੇ ਗਾਇਕ ਨੇ ਆਖੀ ਇਹ ਗੱਲ
Karan Aujla came support in farmers protest : ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 'ਦਿੱਲੀ ਚਲੋ' ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ 'ਤੇ ਡੇਰੇ ਲਾ ਕੇ ਬੈਠੇ ਹੋਏ ਹਨ। ਜਦੋਂ ਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਉਥੇ ਹੀ ਹੁਣ ਪੰਜਾਬੀ ਕਲਾਕਾਰ ਵੀ ਇਸ ਕਿਸਾਨ ਅੰਦੋਲਨ (Farmers Protest) ਦੇ ਸਮਰਥਨ ਵਿੱਚ ਉੱਤਰ ਆਏ। ਜਿੱਥੇ ਇੱਕ ਪਾਸੇ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਸ਼ੰਭੂ ਬਾਰਡਰ 'ਤੇ ਪਹੁੰਚ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਹੁਣ ਗਾਇਕ ਕਰਨ ਔਜਲਾ (Karan Aujla) ਵੀ ਕਿਸਾਨਾਂ ਦੇ ਸਮਰਥਨ ਵਿੱਚ ਉੱਤਰ ਆਏ ਹਨ।
ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੇ ਆਪਣੇ ਅਧਾਕਿਰਾਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੰਸਟਾ ਸਟੋਰੀ 'ਚ ਲੁਧਿਆਣਾ ਦੀ ਕਿਸਾਨ ਮਾਤਾ ਹਰਜੀਤ ਕੌਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਰਨ ਔਜਲਾ ਨੇ ਕੈਪਸ਼ਨ 'ਚ ਲਿਖਿਆ- I No Farmers No Food, Grow Your Wheat (ਕਿਸਾਨ ਨਹੀਂ ਤਾਂ ਭੋਜਨ ਨਹੀਂ, ਮੈਂ ਤੁਹਾਡੀ ਕਣਕ ਉਗਾਉਂਦਾ ਹਾਂ)।
ਦੱਸ ਦਈਏ ਕਿ ਕਰਨ ਔਜਲਾ ਨੂੰ ਅੱਜ ਮੁੰਬਈ ਏਅਰਪੋਰਟ 'ਤੇ ਸਪਾਟ ਹੋਏ। ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਹੈ। ਅੱਜ ਹੀ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ, ਜੋ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂ 'ਸਟ੍ਰੀਟ ਡਰੀਮਜ਼' (Street Dreams) ਹੈ।
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਸਾਲ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜਿਨ੍ਹਾਂ ਗੀਤ ਸੌਫਟਲੀ ਤੇ ਐਲਬਮ ਮੇਕਿੰਗ ਮੈਮੋਰੀਜ਼' ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ। ਇਸ ਐਲਬਮ ਨੂੰ ਦੁਨੀਆ ਭਰ 'ਚ ਭਰਵਾਂ ਹੁੰਗਾਰਾ ਮਿਲਿਆ।
ਹੋਰ ਪੜ੍ਹੋ: ਸਰਬਜੀਤ ਚੀਮਾ ਦੀ ਨਵੀਂ ਐਲਬਮ 'Bhangre Da King' ਹੋਈ ਰਿਲੀਜ਼
ਦੱਸਣਯੋਗ ਹੈ ਕਿ ਹਾਲ ਹੀ 'ਚ ਰਿਲੀਜ਼ ਹੋਇਆ ਕਰਨ ਔਜਲਾ ਤੇ ਰੈਪਰ ਡਿਵਾਈਨ (Rapper Divine) ਦਾ ਗੀਤ '100 ਮਿਲੀਅਨ' ਵੀ ਇਸੇ ਐਲਬਮ ਦਾ ਹਿੱਸਾ ਹੈ। ਇਸ ਐਲਬਮ 'ਚ 7 ਗੀਤ ਹਨ। ਇਕ ਗੀਤ '100 ਮਿਲੀਅਨ' ਰਿਲੀਜ਼ ਹੋ ਚੁੱਕਾ ਹੈ।ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਫੈਨਜ਼ ਕਰਨ ਔਜਲਾ ਦੀ ਨਵੀਂ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਕਿ ਬਾਕੀ ਸਾਰੇ ਗੀਤ ਅੱਜ ਰਾਤ ਨੂੰ ਰਿਲੀਜ਼ ਹੋ ਜਾਣਗੇ। ਐਲਬਮ 'ਚ '100 ਮਿਲੀਅਨ' ਤੋਂ ਇਲਾਵਾ 'ਨਥਿੰਗ ਲਾਸਟਸ', 'ਟਾਪ ਕਲਾਸ/ਓਵਰਸੀਜ਼', 'ਸਟ੍ਰੇਟ ਬੈਲਿਨ', 'ਯਾਦ', 'ਤਾਰੀਫ਼ਾਂ' ਤੇ 'ਹਿਸਾਬ' ਵਰਗੇ ਗੀਤ ਸ਼ਾਮਲ ਹਨ। ਇਸ ਐਲਬਮ ਨੂੰ ਡਿਵਾਈਨ, ਕਰਨ ਔਜਲਾ, ਰਿਹਾਨ ਰਿਕਾਰਡਸ ਤੇ ਗਲੀ ਗੈਂਗ ਵਲੋਂ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਗਿਆ ਹੈ।