ਕਰਨ ਔਜਲਾ ਬਣੇ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣੇ ਗਏ ਪਹਿਲੇ ਪੰਜਾਬੀ ਗਾਇਕ ਤੇ ਭਾਰਤੀ ਕਲਾਕਾਰ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਨਵੀਂ ਈਪੀ 'For Me' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ। ਕਰਨ ਔਜਲਾ ਨੂੰ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣਿਆ ਗਿਆ ਹੈ।

By  Pushp Raj June 27th 2024 05:19 PM

Karan Aujla features as Apple Music 'Up Next' Artist : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਨਵੀਂ  ਈਪੀ 'For Me' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਕਰਨ ਔਜਲਾ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ। ਕਰਨ ਔਜਲਾ ਨੂੰ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣਿਆ ਗਿਆ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by Apple Music (@applemusic)


ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਐਪਲ ਮਿਊਜ਼ਿਕ ਦੇ 'ਅੱਪ ਨੈਕਸਟ' ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜੋ ਕਿ ਗਾਇਕ ਦੀ ਕਾਮਯਾਬੀ ਦੇ ਸਫਰ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ।

ਜਾਣਕਾਰੀ ਮੁਤਾਬਕ ਐਪਲ ਮਿਊਜ਼ਿਕ ਨੇ ਆਪਣੇ 'ਅੱਪ ਨੈਕਸਟ' ਪ੍ਰੋਗਰਾਮ ਲਈ ਪਹਿਲੇ ਪੰਜਾਬੀ ਅਤੇ ਭਾਰਤੀ ਕਲਾਕਾਰ ਵਜੋਂ ਕਰਨ ਔਜਲਾ ਨੂੰ ਚੁਣਿਆ ਹੈ। ਸਾਲ 2016 ਵਿੱਚ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਮਕਸਦ  ਵਿਸ਼ਵ ਪੱਧਰੀ ਉਭਰਦੇ ਕਲਾਕਾਰਾਂ ਨੂੰ ਪ੍ਰਮੋਟ ਕਰਨਾ ਹੈ ਅਤੇ ਔਜਲਾ ਦੀ ਸ਼ਮੂਲੀਅਤ ਇੱਕ ਮਹੱਤਵਪੂਰਨ ਮੋੜ ਹੈ। ਕਰਨ ਔਜਲਾ, ਜਿਨ੍ਹਾਂ ਨੇ ਸਾਲ 2016 ਵਿੱਚ ਇੱਕ ਗੀਤਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਸਫਲਤਾ ਹਾਸਲ ਕੀਤੀ, ਕਰਨ ਔਜਾਲ ਗੀਤ ਲਿਖਣ ਤੇ  ਆਪਣੇ ਵਿਲੱਖਣ ਅੰਦਾਜ਼ ਤੇ ਹਿਪ-ਹੌਪ ਦੇ ਮੇਲ ਵਾਲੇ ਗੀਤਾਂ ਲਈ ਮਸ਼ਹੂਰ ਹਨ।

View this post on Instagram

A post shared by Karan Aujla (@karanaujla)


ਹੋਰ ਪੜ੍ਹੋ : SGPC ਨੇ ਅਦਾਕਾਰਾਂ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਫਿਲਮ ਪ੍ਰਮੋਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕੀ ਹਨ ਇਹ ਨਿਯਮ

ਇਸ ਪ੍ਰੋਗਰਾਮ ਵਿੱਚ ਕਰਨ ਔਜਲਾ ਨੂੰ ਪ੍ਰਮੁੱਖ ਰੂਪ ਵਿੱਚ ਦਰਸਾਇਆ ਜਾਵੇਗਾ, ਜਿਸ ਵਿੱਚ ਇੱਕ ਛੋਟੀ ਫਿਲਮ ਅਤੇ ਇੰਟਰਵਿਊ ਸ਼ਾਮਲ ਹਨ। ਜਿਹੜੇ ਉਨ੍ਹਾਂ ਦੇ ਸਫ਼ਰ ਅਤੇ ਸੰਗੀਤ ਵਿੱਚ ਭਾਸ਼ਾਈ ਰੁਕਾਵਟਾਂ ਨੂੰ ਤੋੜਨ ਦੇ ਉਨ੍ਹਾਂ ਦੇ ਸਫਨਿਆਂ ਨੂੰ ਹਾਈਲਾਈਟ ਕਰਨਗੇ। ਇਹ ਮਾਣਕ ਕਦਮ ਹੈ ਜੋ ਭਾਰਤੀ ਸੰਗੀਤ ਦੇ ਪੱਧਰ ਨੂੰ ਉੱਚਾ ਕਰਦਾ ਹੈ ਅਤੇ ਨਵੇਂ ਕਲਾਕਾਰਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇਗਾ।


Related Post