ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ, ਪਹਿਲਾਂ ਹੀ ਦੋ ਸ਼ੋਅ ਹੋ ਚੁੱਕੇ ਸੋਲਡ ਆਊਟ

ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਜਲਦ ਹੀ ਆਪਣਾ ਭਾਰਤ ਟੂਰ ਸ਼ੁਰੂ ਕਰਨ ਵਾਲੇ ਹਨ। ਹਾਲ ਹੀ ਵਿੱਚ ਗਾਇਕ ਨੇ ਦਿੱਲੀ ਵਿੱਚ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ ਜੋ ਕਿ ਫੈਨਜ਼ ਦੀ ਡਿਮਾਂਡ ਉੱਤੇ ਕੀਤਾ ਗਿਆ ਹੈ।

By  Pushp Raj August 5th 2024 07:27 PM

Karan Aujla Announces third Show in Delhi  : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਜਲਦ ਹੀ ਆਪਣਾ ਭਾਰਤ ਟੂਰ ਸ਼ੁਰੂ ਕਰਨ ਵਾਲੇ ਹਨ। ਹਾਲ ਹੀ ਵਿੱਚ ਗਾਇਕ ਨੇ ਦਿੱਲੀ ਵਿੱਚ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ ਜੋ ਕਿ ਫੈਨਜ਼ ਦੀ ਡਿਮਾਂਡ ਉੱਤੇ ਕੀਤਾ ਗਿਆ ਹੈ।

ਦੱਸ ਦਈਏ  ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਾਲ ਹੋਏ ਹਾਦਸੇ ਬਾਰੇ ਫੈਨਜ਼ ਨਾਲ ਜਾਣਕਾਰੀ ਦਿੱਤੀ। 

View this post on Instagram

A post shared by Karan Aujla (@karanaujla)

ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦਿਆਂ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਵਿੱਚ ਆਪਣਾ ਤੀਜਾ ਸ਼ੋਅ ਐਲਾਨ ਕੀਤਾ ਹੈ, ਜਦੋਂ ਪਹਿਲੇ ਦੋ ਸ਼ੋਅਜ਼ ਦੀਆਂ ਟਿਕਟਾਂ ਬਹੁਤ ਹੀ ਘੱਟ ਸਮੇਂ ਵਿੱਚ Sold Out ਹੋ ਗਈਆਂ ਸਨ। 

ਕਰਨ ਔਜਲਾ ਨੇ ਆਪਣੀ ਮਿਊਜ਼ਿਕਲ ਟੂਰ ਨੂੰ ਲੈ ਕੇ ਲਿਖਿਆ,  'It Was All A Dream' । ਕਰਨ ਔਜਲਾ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਗਾਇਕ ਵੱਲੋਂ ਸਾਂਝੀ ਕੀਤੀ ਇਹ ਅਪਡੇਟ ਸੁਣ ਕੇ ਫੈਨਜ਼ ਕਾਫੀ ਖੁਸ਼ ਹਨ। 

ਦੱਸ ਦਈਏ ਕਿ ਕਰਨ ਔਜਲਾ ਵੱਲੋਂ ਦਿੱਲੀ ਦੇ ਪਹਿਲੇ ਦੋ ਸ਼ੋਅਜ਼ ਦਾ ਐਲਾਨ ਕਰਨ ਮਗਰੋਂ ਇਹ ਮਹਿਜ਼ ਇੱਕ ਦਿਨ ਦੇ ਅੰਦਰ ਹੀ ਸੋਲਡ ਆਉਟ ਹੋ ਗਏ ਹਨ। ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਸ਼ੋਅ ਲਈ ਟਿਕਟਾਂ ਪ੍ਰਾਪਤ ਕਰਨ ਲਈ ਬਹੁਤ ਹੀ ਜੋਸ਼ ਅਤੇ ਉਤਸ਼ਾਹ ਦਿਖਾਈ ਦਿੱਤਾ। ਇਸ ਵੱਡੀ ਮੰਗ ਦੇ ਜਵਾਬ ਵਿੱਚ, ਕਰਨ ਔਜਲਾ ਨੇ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ। ਜਿਸ ਮਗਰੋਂ ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ। 

View this post on Instagram

A post shared by Karan Aujla (@karanaujla)

ਹੋਰ ਪੜ੍ਹੋ : ਮਾਂ ਦੀ ਮੌਤ 'ਤੇ ਸੋਗ ਨਹੀਂ ਮਨਾਉਣਾ ਚਾਹੁੰਦੀ ਫਰਾਹ ਖਾਨ, ਸਾਂਝੀ ਕੀਤੀ ਮਾਂ ਨਾਲ ਆਪਣੀ ਬਚਪਨ ਦੀ ਤਸਵੀਰ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।  


Related Post