ਕਰਨ ਔਜਲਾ ਨੇ ਆਪਣੀ ਨਵੀਂ ਈਪੀ 'For Me' ਦਾ ਕੀਤਾ ਐਲਾਨ, ਜਾਣੋ ਪੂਰੀ ਡਿਟੇਲ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ। ਇਸ ਈਪੀ ਦਾ ਟਾਈਟਲ 'For Me' ਹੈ।
Karan Aujla New EP : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਗਾਇਕ ਨੇ ਦੱਸਿਆ ਹੈ ਕਿ ਉਹ ਜਲਦ ਹੀ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ। ਇਸ ਈਪੀ ਦਾ ਨਾਂਅ ਹੈ 'For Me।'
ਗਾਇਕ ਨੇ ਪੋਸਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਇਹ ਈਪੀ 26 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ 4 ਗੀਤ ਹੋਣਗੇ। ਕਰਨ ਔਜਲਾ ਦੇ ਫੈਨਜ਼ ਉਨ੍ਹਾਂ ਦੀ ਇਸ ਨਵੀਂ ਈਪੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਰਨ ਔਜਲਾ ਨੇ ਇਸ EP ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ ਅਤੇ ਉਹ ਆਪਣੇ ਚਾਹੁਣ ਵਾਲਿਆਂ ਨਾਲ ਇਨ੍ਹਾਂ ਗੀਤਾਂ ਨੂੰ ਸਾਂਝਾ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। "ਫਾਰ ਮੀ" EP ਵਿੱਚ ਸ਼ਾਮਲ ਚਾਰ ਗੀਤ ਵੱਖ-ਵੱਖ ਸੰਗੀਤਕ ਰੰਗਾਂ ਦਾ ਮਿਸ਼ਰਣ ਹੋਣਗੇ।
ਹੋਰ ਪੜ੍ਹੋ : ਜਲਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦਾ ਗੀਤ 'DILEMMA', ਜਾਣੋ ਕਦੋਂ ਹੋਵੇਗਾ ਰਿਲੀਜ਼
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ।