ਕਰਮਜੀਤ ਅਨਮੋਲ ਤੇ ਸਮੀਪ ਕੰਗ ਦੀ ਸ਼ੋਰਟ ਫ਼ਿਲਮ ‘ਨਿੱਕਾ ਮੋਟਾ’ ਰਿਲੀਜ਼, ਦੋਵਾਂ ਦੀ ਕਾਮੇਡੀ ਜਿੱਤ ਰਹੀ ਦਰਸ਼ਕਾਂ ਦਾ ਦਿਲ

ਕਰਮਜੀਤ ਅਨਮੋਲ ਅਤੇ ਸਮੀਪ ਕੰਗ ਦੀ ਸ਼ੋਰਟ ਫ਼ਿਲਮ ‘ਨਿੱਕਾ ਮੋਟਾ’ ਰਿਲੀਜ਼ ਹੋ ਚੁੱਕੀ ਹੈ । ਇਹ ਪੂਰੀ ਫ਼ਿਲਮ ਯੂਟਿਊਬ ‘ਤੇ ਰਿਲੀਜ਼ ਹੋ ਚੁੱਕੀ ਹੈ ।ਜਿਸ ਦਾ ਅਨੰਦ ਤੁਸੀਂ ਮਾਣ ਸਕਦੇ ਹੋ ।ਫ਼ਿਲਮ ਹਾਸੇ ਦੇ ਰੰਗਾਂ ਦੇ ਨਾਲ ਭਰੀ ਹੋਈ ਹੈ ਅਤੇ ਇਸ ਫ਼ਿਲਮ ‘ਚ ਸਮੀਪ ਕੰਗ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ ਅਤੇ ਪ੍ਰਿਆ ਲਖਨਪਾਲ ਨਜ਼ਰ ਆ ਰਹੇ ਹਨ ।

By  Shaminder September 11th 2023 06:14 PM -- Updated: September 12th 2023 01:15 PM

ਕਰਮਜੀਤ ਅਨਮੋਲ ਅਤੇ ਸਮੀਪ ਕੰਗ ਦੀ ਸ਼ੋਰਟ ਫ਼ਿਲਮ ‘ਨਿੱਕਾ ਮੋਟਾ’ ਰਿਲੀਜ਼ ਹੋ ਚੁੱਕੀ ਹੈ । ਇਹ ਪੂਰੀ ਫ਼ਿਲਮ ਯੂਟਿਊਬ ‘ਤੇ ਰਿਲੀਜ਼ ਹੋ ਚੁੱਕੀ ਹੈ ।ਜਿਸ ਦਾ ਅਨੰਦ ਤੁਸੀਂ ਮਾਣ ਸਕਦੇ ਹੋ ।ਫ਼ਿਲਮ ਹਾਸੇ ਦੇ ਰੰਗਾਂ ਦੇ ਨਾਲ ਭਰੀ ਹੋਈ ਹੈ ਅਤੇ ਇਸ ਫ਼ਿਲਮ ‘ਚ ਸਮੀਪ ਕੰਗ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ ਅਤੇ ਪ੍ਰਿਆ ਲਖਨਪਾਲ ਨਜ਼ਰ ਆ ਰਹੇ ਹਨ । 


ਹੋਰ ਪੜ੍ਹੋ :  ਦੇਵ ਅਨੰਦ ਦੇ ਜਨਮ ਦਿਨ ‘ਤੇ ਵਿਖਾਈਆਂ ਜਾਣਗੀਆਂ ਉਨ੍ਹਾਂ ਦੀਆਂ ਫ਼ਿਲਮਾਂ, ਜਾਣੋ ਅਦਾਕਾਰ ਦੇ ਕਾਲਾ ਕੋਟ ਪਹਿਨਣ ‘ਤੇ ਕਿਉਂ ਲੱਗਿਆ ਸੀ ਬੈਨ

ਸਮੀਪ ਕੰਗ ਨੇ ਕਾਮੇਡੀ ਪੰਚਸ ਨਾਲ ਹਸਾ ਹਸਾ ਕੀਤਾ ਦੂਹਰਾ 

ਵੀਹ ਕੁ ਮਿੰਟਾਂ ਦੀ ਇਸ ਫ਼ਿਲਮ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰਾ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਮੀਪ ਕੰਗ ਜਿੱਥੇ ਕਈ ਕਾਮੇਡੀ ਫ਼ਿਲਮਾਂ ਬਣਾ ਚੁੱਕੇ ਨੇ, ਉੱਥੇ ਹੀ ਬਤੌਰ ਅਦਾਕਾਰ ਕਈ ਕਾਮੇਡੀ ਫ਼ਿਲਮਾਂ ‘ਚ ਕੰਮ ਵੀ ਕਰ ਚੁੱਕੇ ਹਨ ।ਕਰਮਜੀਤ ਅਨਮੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ ।


ਉਹ ਹਾਲ ਹੀ ‘ਚ ਫ਼ਿਲਮ ਮਸਤਾਨੇ ‘ਚ ਵੀ ਨਜ਼ਰ ਆਏ ਸਨ ।ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਸੋਸ਼ਲ ਮੀਡੀਆ ‘ਤੇ ਕਰਮਜੀਤ ਅਨਮੋਲ ਵੀ ਵੱਡੀ ਫੈਨ ਫਾਲੋਵਿੰਗ ਹੈ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਦੇ ਹਰ ਕਿਰਦਾਰ ਨੂੰ ਪਸੰਦ ਕੀਤਾ ਜਾਂਦਾ ਹੈ । 

   View this post on Instagram

A post shared by Karamjit Anmol (ਕਰਮਜੀਤ ਅਨਮੋਲ) (@karamjitanmol)


Related Post