ਕਪਿਲ ਸ਼ਰਮਾ ਨੇ ਸਾਂਝਾ ਕੀਤਾ ਪੰਜਾਬੀ ਪਾਰਟੀ ਦਾ ਵੀਡੀਓ, ਵੇਖੋ ਕਿਵੇਂ ਅਫਸਾਨਾ ਖ਼ਾਨ ਦੇ ਨਾਲ ਜੈਜ਼ਿਮ ਸ਼ਰਮਾ ਨੇ ਲਗਾਈਆਂ ਰੌਣਕਾਂ

ਅਫਸਾਨਾ ਖ਼ਾਨ ਤੇ ਜੈਜ਼ਿਮ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਹਨ ਤੇ ਇਹ ਵੀਡੀਓ ਕਿਸੇ ਪਾਰਟੀ ਦਾ ਹੈ। ਕਿਉਂਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ‘ਇੱਕ ਆਮ ਪੰਜਾਬੀ ਪਾਰਟੀ, ਇਨ੍ਹਾਂ ਦੋ ਸਿਤਾਰਿਆਂ ਨੇ ਬਹੁਤ ਹੀ ਖ਼ਾਸ ਬਣਾ ਦਿੱਤੀ, ਲਵ ਯੂ ਸਭ ਨੂੰ’।

By  Shaminder May 17th 2024 04:23 PM

ਕਪਿਲ ਸ਼ਰਮਾ (Kapil Sharma) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਕਾਮੇਡੀਅਨ ਅਫਸਾਨਾ ਖ਼ਾਨ ਤੇ ਜੈਜ਼ਿਮ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਹਨ ਤੇ ਇਹ ਵੀਡੀਓ ਕਿਸੇ ਪਾਰਟੀ ਦਾ ਹੈ। ਕਿਉਂਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ‘ਇੱਕ ਆਮ ਪੰਜਾਬੀ ਪਾਰਟੀ, ਇਨ੍ਹਾਂ ਦੋ ਸਿਤਾਰਿਆਂ ਨੇ ਬਹੁਤ ਹੀ ਖ਼ਾਸ ਬਣਾ ਦਿੱਤੀ, ਲਵ ਯੂ ਸਭ ਨੂੰ’।ਅਫਸਾਨਾ ਖ਼ਾਨ ਤੇ ਕਪਿਲ ਸ਼ਰਮਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 


ਹੋਰ ਪੜ੍ਹੋ : ਅਦਾਕਾਰ ਕਾਰਤਿਕ ਆਰੀਅਨ ਨੂੰ ਸਦਮਾ, ਹਾਦਸੇ ‘ਚ ਹੋਇਆ ਮਾਮਾ ਮਾਮੀ ਦਾ ਦਿਹਾਂਤ

ਕਪਿਲ ਸ਼ਰਮਾ ਦਾ ਵਰਕ ਫ੍ਰੰਟ 

ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਿੱਜੀ ਚੈਨਲ ਤੋਂ ਛੋਟੀਆਂ ਮੋਟੀਆਂ ਸਕਿੱਟਾਂ ਦੇ ਨਾਲਾ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਤੇ ਉਨ੍ਹਾਂ ਦੇ ਕਰੀਅਰ ਦੀ ਗੱਡੀ ਲੀਹ ‘ਤੇ ਆ ਗਈ ।

View this post on Instagram

A post shared by Kapil Sharma (@kapilsharma)



ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਸ਼ੋਅ ਕੀਤੇ । ਕਪਿਲ ਸ਼ਰਮਾ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਕਪਿਲ ਸ਼ਰਮਾ ਇੱਕ ਵਧੀਆ ਕਾਮੇਡੀਅਨ ਹੋਣ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ ਅਤੇ ਉਹ ਆਪਣਾ ਕਰੀਅਰ ਗਾਇਕੀ ਦੇ ਖੇਤਰ ‘ਚ ਹੀ ਬਨਾਉਣਾ ਚਾਹੁੰਦੇ ਸਨ, ਪਰ ਕਿਸਮਤ ਉਨ੍ਹਾਂ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ । 

View this post on Instagram

A post shared by Team Kapil Sharma (@team.kapilsharma)





Related Post