ਕਮਲਜੀਤ ਨੀਰੂ ਆਪਣੇ ਪੋਤੇ ਦੇ ਨਾਲ ਆਈ ਨਜ਼ਰ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਗਾਇਕਾ ਕਮਲਜੀਤ ਨੀਰੂ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਦਾਦੀ ਬਣੇ ਹਨ । ਉਨ੍ਹਾਂ ਨੇ ਆਪਣੇ ਪੋਤੇ ਦੇ ਨਾਲ ਪਹਿਲੀ ਵਾਰ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪੋਤੇ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਗਾਇਕਾ ਕਮਲਜੀਤ ਨੀਰੂ (Kamaljit Neeru)ਜੋ ਕਿ ਕੁਝ ਮਹੀਨੇ ਪਹਿਲਾਂ ਹੀ ਦਾਦੀ ਬਣੇ ਹਨ । ਉਨ੍ਹਾਂ ਨੇ ਆਪਣੇ ਪੋਤੇ ਦੇ ਨਾਲ ਪਹਿਲੀ ਵਾਰ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪੋਤੇ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਗਾਇਕਾ ਨੇ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਸਾਰੰਗ ਦਾ ਵਿਆਹ ਕੀਤਾ ਸੀ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।
ਹੋਰ ਪੜ੍ਹੋ : ਅੱਜ ਹੈ ਮੁਹੰਮਦ ਰਫ਼ੀ ਦੀ ਬਰਸੀ, ਬਰਸੀ ‘ਤੇ ਜਾਣੋ ਕਿਵੇਂ ਇੱਕ ਫ਼ਕੀਰ ਦੀ ਵਜ੍ਹਾ ਕਾਰਨ ਆਏ ਗਾਇਕੀ ਦੇ ਖੇਤਰ ‘ਚ
ਕਮਲਜੀਤ ਨੀਰੂ ਦਾ ਵਰਕ ਫ੍ਰੰਟ
ਕਮਲਜੀਤ ਨੀਰੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਲ ਹੀ ‘ਚ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਏ ਸਨ ।
‘ਉੱਚਾ ਦਰ ਬਾਬੇ ਨਾਨਕ ਦਾ’ ਫ਼ਿਲਮ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ‘ਪਿੰਡ ਅਮਰੀਕਾ’ ‘ਚ ਵੀ ਉਹ ਅਮਰ ਨੂਰੀ ਦੇ ਨਾਲ ਦਿਖਾਈ ਦਿੱਤੇ ਸਨ। ਕਮਲਜੀਤ ਨੀਰੂ ਅੱਜ ਕੱਲ੍ਹ ਵਿਦੇਸ਼ ‘ਚ ਹੀ ਸੈਟਲ ਹਨ । ਉਨ੍ਹਾਂ ਦਾ ਇੱਕ ਪੁੱਤਰ ਹੀ ਹੈ ।ਜਿਸ ਦੇ ਨਾਲ ਗਾਇਕਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।