ਕਮਲ ਖੰਗੂੜਾ ਪਿੰਡ ‘ਚ ਘੁੰਮਦੀ ਹੋਈ ਨਜ਼ਰ ਆਈ, ਹਿਰਨ ਨੂੰ ਰੋਟੀ ਖਵਾਉਂਦੀ ਦਿਖੀ ਅਦਾਕਾਰਾ

ਕਮਲ ਖੰਗੂੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਪਿੰਡ ‘ਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ ।

By  Shaminder November 17th 2023 06:31 PM

ਕਮਲ ਖੰਗੂੜਾ (Kamal Khangura) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਪਿੰਡ ‘ਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀਂ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਮਲ ਹਿਰਨ ਦੇ ਬੱਚੇ ਨੂੰ ਰੋਟੀ ਖਵਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :  ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਚੰਨ ਦਾ ਘਰ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਅਦਾਕਾਰਾ ਦਾ ਇਹ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ। 

ਕਮਲ ਖੰਗੂੜਾ ਦਾ ਵਰਕ ਫ੍ਰੰਟ 

ਕਮਲ ਖੰਗੂੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਬਤੌਰ ਮਾਡਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । 


ਆਪਣੀ ਖੂਬਸੂਰਤੀ ਕਰਕੇ ਮਸ਼ਹੂਰ ਹੈ ਕਮਲ 

ਖਮਲ ਖੰਗੂੜਾ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਅੱਜ ਵੀ ਓਨੇਂ ਹੀ ਸੋਹਣੇ ਦਿਖਾਈ ਦਿੰਦੇ ਹਨ, ਜਿੰਨੇ ਸੋਹਣੇ ਕਈ ਸਾਲ ਪਹਿਲਾਂ ਦਿਖਾਈ ਦਿੰਦੇ ਸਨ ।   

View this post on Instagram

A post shared by Kamal Khangura (@kamal.khangura__)






Related Post