ਕਮਲ ਖ਼ਾਨ ਨੇ ਆਪਣੀ ਧੀ ਦਾ ਮਨਾਇਆ ਜਨਮ ਦਿਨ, ਹੌਬੀ ਧਾਲੀਵਾਲ, ਨਿਸ਼ਾ ਬਾਨੋ, ਸਚਿਨ ਆਹੁਜਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ
ਕਮਲ ਖ਼ਾਨ (Kamal khan) ਨੇ ਆਪਣੀ ਧੀ ਦਾ ਜਨਮ ਦਿਨ (Daughter Birthday) ਮਨਾਇਆ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਗਾਇਕ ਦੀ ਧੀ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਨਿਸ਼ਾ ਬਾਨੋ, ਸਚਿਨ ਆਹੁਜਾ, ਹੌਬੀ ਧਾਲੀਵਾਲ, ਗਗਨ ਕੋਕਰੀ ਸਣੇ ਕਈ ਸਿਤਾਰਿਆਂ ਨੇ ਬਰਥਡੇ ਸੈਲੀਬ੍ਰੇਸ਼ਨ ਪਾਰਟੀ ‘ਚ ਸ਼ਿਰਕਤ ਕੀਤੀ । ਸੋਸ਼ਲ ਮੀਡੀਆ ਤੇ ਕਮਲ ਖ਼ਾਨ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਜਾਣੋ ਹਿਮਾਂਸ਼ੀ ਖੁਰਾਣਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਕਮਲ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਦਿਲ ਦੇ ਵਰਕੇ, ਅੰਮੀ ਮੇਰੀ, ਰਾਤਾਂ ਲੰਮੀਆਂ, ਸਾਡਾ ਹਾਲ,ਇਸ਼ਕ ਸੂਫੀਆਨਾ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਕਮਲ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਪਟਿਆਲਾ ਦੇ ਨਜ਼ਦੀਕ ਇੱਕ ਪਿੰਡ ਦੇ ਨਾਲ ਹੈ । ਉਹ ਬਹੁਤ ਹੀ ਸਧਾਰਣ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਉਨ੍ਹਾਂ ਦੇ ਪਿਤਾ ਜੀ ਪਟਿਆਲਾ ‘ਚ ਸਿਹਤ ਵਿਭਾਗ ‘ਚ ਮੁਲਾਜ਼ਮ ਸਨ ।ਗਾਇਕੀ ਦੇ ਗੁਰ ਕਮਲ ਖ਼ਾਨ ਨੇ ਆਪਣੇ ਘਰੋਂ ਹੀ ਮਿਲੇ ਅਤੇ ਮਾਮਾ ਜੀ ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ । ਇਸ ਦੇ ਨਾਲ ਹੀ ਆਪਣੇ ਖਰਚੇ ਪੂਰੇ ਕਰਨ ਦੇ ਲਈ ਉਨ੍ਹਾਂ ਨੇ ਕਿਸੇ ਫੈਕਟਰੀ ‘ਚ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ।
ਜਿਸ ਤੋਂ ਬਾਅਦ ਕੰਮ ਦੇ ਨਾਲ ਨਾਲ ਸੰਗੀਤ ਦੀ ਤਾਲੀਮ ਵੀ ਚੱਲਦੀ ਰਹੀ । ਜਿਸ ਤੋਂ ਬਾਅਦ ਕਮਲ ਖਾਨ ਨੇ ਕਈ ਰਿਆਲਟੀ ਸ਼ੋਅਸ ‘ਚ ਵੀ ਕੰਮ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ । ਇਸੇ ਦੌਰਾਨ ਉਨ੍ਹਾਂ ਨੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ । ਪਰ ਕਮਲ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਕਮਲ ਗਾਇਕ ਬਣਨ। ਇੱਕ ਫੈਕਟਰੀ ‘ਚ ਕੰਮ ਕਰਨ ਵਾਲੇ ਕਮਲ ਨੂੰ ਇੱਕ ਦਿਨ ਦੇ ਮਹਿਜ਼ ਚਾਲੀ ਰੁਪਏ ਮਿਲਦੇ ਸਨ । ਉਨ੍ਹਾਂ ਦੇ ਪਿਤਾ ਜੀ ਜਦੋਂ ਫੈਕਟਰੀ ‘ਚ ਤਨਖਾਹ ਲੈਣ ਗਏ ਤਾਂ ਪਿਤਾ ਨੂੰ ਲੱਗਿਆ ਕਿ ਕਮਲ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਦੇਣਾ ਚਾਹੀਦਾ ਹੈ।