ਫ਼ਾਜ਼ਿਲਕਾ ਦੇ ਰਹਿਣ ਵਾਲੇ ਗਾਇਕ ਕਾਕਾ ਵਿਰਕ ਦਾ ਕੁਝ ਦਿਨ ਬਾਅਦ ਹੋਣਾ ਸੀ ਵਿਆਹ, ਵਿਆਹ ਤੋਂ ਪਹਿਲਾਂ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

ਗਾਇਕ ਕਾਕਾ ਵਿਰਕ ਉਰਫ ਰਵਿੰਦਰ ਸਿੰਘ ਦਾ ਬੀਤੇ ਦਿਨੀਂ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪੇ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਰੀਤੀ ਰਿਵਾਜ਼ ਦੇ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ ।

By  Shaminder May 31st 2024 09:52 AM

ਗਾਇਕ ਕਾਕਾ ਵਿਰਕ (Kaka Virk) ਉਰਫ ਰਵਿੰਦਰ ਸਿੰਘ ਦਾ ਬੀਤੇ ਦਿਨੀਂ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪੇ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਰੀਤੀ ਰਿਵਾਜ਼ ਦੇ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ । ਦੱਸ ਦਈਏ ਕਿ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ‘ਚ ਰਹਿ ਰਿਹਾ ਸੀ । ਫਾਜਿਲਕਾ ਜਿਲ੍ਹੇ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਾਸੀ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਦੀ ਉਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ।

ਹੋਰ ਪੜ੍ਹੋ : ਸੁਨੀਲ ਸ਼ੈੱਟੀ ਦੀ ਮਿਮਿਕਰੀ ਕਰਦਾ ਕਰਦਾ ਜਸਵੰਤ ਸਿੰਘ ਰਾਠੌਰ ਬਣਿਆ ਕਾਮੇਡੀਅਨ, ਕਦੇ ਗੱਤੇ ਦੇ ਡੱਬੇ ਬਨਾਉਣ ਵਾਲੀ ਫੈਕਟਰੀ ‘ਚ ਕਰਦਾ ਸੀ ਕੰਮ

ਕਾਕਾ ਵਿਰਕ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਉਹ 2019 ਵਿਚ ਟੋਰਾਂਟੋ ਵਿਖੇ ਗਿਆ ਸੀ। ਉਸ ਨੇ ਬੀ.ਟੈਕ ਸਿਵਲ ਦੀ ਡਿਗਰੀ ਕੀਤੀ ਹੋਈ ਸੀ। ਉਸਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਰਹੇ ਹਨ। ਜਿਨ੍ਹਾਂ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਕਾਕਾ ਵਿਰਕ ਪਰਿਵਾਰ ਵਿਚੋਂ ਆਪਣੀਆਂ ਦੋ ਭੈਣਾ ਅਤੇ ਇਕ ਭਰਾ ਤੋਂ ਛੋਟਾ ਸੀ। ਉਹ ਗੀਤਕਾਰੀ ਅਤੇ ਗਾਇਕੀ ਦਾ ਸ਼ੌਕ ਰੱਖਦਾ ਸੀ।


ਉਸ ਨੇ ਕੈਨੇਡਾ ਵਿਚ  ਜਾ ਕੇ ਆਪਣੇ ਦੋ ਗੀਤ   ‘ ਨੋਂ  ਮਨੀ ’ ਅਤੇ ’ ਵਾਹੇ ਯੂ ਹੇਟ ’ ਟਾਇਟਲ ਹੇਠ ਯੂ ਟਿਊਬ ਚੈਨਲ ਕਾਕਾ ਵਿਰਕ ਤੇ ਰਿਕਾਰਡ ਕਰਵਾਏ ਸਨ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਆਪਣੇ ਦੋਸਤਾਂ ਨਾਲ ਬੀਤੀ ਰਾਤ ਹੋਟਲ ਵਿਚ ਖਾਣਾ ਖਾਣ ਲਈ ਗਿਆ।  ਖਾਣਾ ਖਾਣ ਤੋਂ ਬਾਦ ਸਾਰੇ ਦੋਸਤ ਚਲੇ ਗਏ ਅਤੇ ਕਾਕਾ ਵਿਰਕ  ਦੀ ਮੌਤ ਗੱਡੀ ਵਿਚ ਹੀ ਹੋ ਗਈ। ਜਿਸ ਦਾ ਪਤਾ ਉਥੇ ਤੈਨਾਤ ਸਰੁੱਖਿਆ ਗਾਰਡ ਤੋਂ  ਲੱਗਾ ਹੈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਉਸ ਦੀ ਮ੍ਰਿਤਕ ਦੇਹ ਜਲਦ ਹੀ ਇਧਰ ਲਿਆਉਣ ਦੀ ਮੰਗ ਕੀਤੀ ਹੈ। ਇਥੇ ਦੱਸ ਦਈਏ  ਕਿ ਕਾਕਾ ਵਿਰਕ ਦੀ  ਗਾਇਕੀ ਦਾ ਅੰਦਾਜ  ਮਰਹੂਮ ਗਾਇਕ  ਸਿੱਧੂ ਮੂਸੇਵਾਲਾ ਵਰਗਾ ਹੀ ਸੀ।






Related Post