ਪਿੰਡ ਤੂਤ ਦੇ ਰਹਿਣ ਵਾਲੇ ਕੱਬਡੀ ਖਿਡਾਰੀ ਗੁਰਜੀਤ ਤੂਤ ਦੀ ਨਸ਼ਿਆਂ ਦੀ ਆਦਤ ਕਾਰਨ ਹਾਲਤ ਹੋਈ ਖਰਾਬ, ਮਾਪੇ ਕਰਨ ਲੱਗੇ ਸਨ ਮੌਤ ਲਈ ਅਰਦਾਸ

ਗੁਰਜੀਤ ਤੂਤ ਦਾ ਜਨਮ ਪਿੰਡ ਤੂਤ ਫਿਰੋਜ਼ਪੁਰ ‘ਚ ਹੋਇਆ ਸੀ । ਆਪਣੇ ਸਕੂਲ ਸਮੇਂ ਦੌਰਾਨ ਉਹ ਬਾਸਕੇਟ ਬਾਲ ਦਾ ਖਿਡਾਰੀ ਵੀ ਰਿਹਾ ਹੈ । ਬਚਪਨ ‘ਚ ਹੀ ਉਸ ਨੂੰ ਕਬੱਡੀ ਖੇਡਣ ਦਾ ਸ਼ੌਂਕ ਜਾਗਿਆ ਆਪਣੇ ਸਾਥੀਆਂ ਵੱਲੋਂ ਜੋਰ ਪਾਉਣ ‘ਤੇ ਉਸ ਨੇ 96 ‘ਚ ਕਬੱਡੀ ਦੇ ਮੈਦਾਨ ‘ਚ ਉੱਤਰਿਆ ਅਤੇ ਪਿੰਡ ਤੂਤ ‘ਚ ਟੂਰਨਾਮੈਂਟ ਕਰਵਾਇਆ ।

By  Shaminder July 5th 2024 01:59 PM

  ਇੱਕ ਦਿਨ ‘ਚ ਤਿੰਨ ਤਿੰਨ ਟੂਰਨਾਮੈਂਟ ਜਿੱਤਣ ਵਾਲਾ ਕਬੱਡੀ ਪਲੇਅਰ ਗੁਰਜੀਤ ਤੂਤ (Gurjeet Toot)  ਨਸ਼ਿਆਂ ਦੀ ਦਲਦਲ ‘ਚ ਫਸਿਆ । ਸਵਾ ਛੇ ਫੁੱਟ ਦਾ ਇਹ ਜਵਾਨ ਅੱਜ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੈ । ਗੁਰਜੀਤ ਤੂਤ ਦਾ ਜਨਮ ਪਿੰਡ ਤੂਤ ਫਿਰੋਜ਼ਪੁਰ ‘ਚ ਹੋਇਆ ਸੀ । ਆਪਣੇ ਸਕੂਲ ਸਮੇਂ ਦੌਰਾਨ ਉਹ ਬਾਸਕੇਟ ਬਾਲ ਦਾ ਖਿਡਾਰੀ ਵੀ ਰਿਹਾ ਹੈ । ਬਚਪਨ ‘ਚ ਹੀ ਉਸ ਨੂੰ ਕਬੱਡੀ ਖੇਡਣ ਦਾ ਸ਼ੌਂਕ ਜਾਗਿਆ ਆਪਣੇ ਸਾਥੀਆਂ ਵੱਲੋਂ ਜੋਰ ਪਾਉਣ ‘ਤੇ ਉਸ ਨੇ 96 ‘ਚ ਕਬੱਡੀ ਦੇ ਮੈਦਾਨ ‘ਚ ਉੱਤਰਿਆ ਅਤੇ ਪਿੰਡ ਤੂਤ ‘ਚ ਟੂਰਨਾਮੈਂਟ ਕਰਵਾਇਆ ।ਕਬੱਡੀ ਪ੍ਰਤੀ ਪ੍ਰੇਰਿਤ ਕਰਨ ‘ਚ  ਬਾਈ ਰੂਬੀ ਦਾ ਵੱਡਾ ਹੱਥ ਰਿਹਾ ਹੈ।  


ਘਰ ‘ਚ ਨਹੀਂ ਸੀ ਖੇਡਦਾ ਕੋਈ ਕਬੱਡੀ 

ਅੁਸ  ਤੂਤ ਪਿੰਡ ਦੀ ਪਛਾਣ ਉਸ ਦੇ ਗੁਰਜੀਤ ਤੂਤ ਦੇ ਨਾਂਅ ਤੋਂ ਹੋਣ ਲੱਗ ਪਈ । ਉਹ ਇੱਕ ਦਿਨ ‘ਚ ਉਹ ਦਿਨ ‘ਚ ੩-੩ ਟੂਰਨਾਮੈਂਟ ਕਰਦਾ ਰਿਹਾ ਹੈ। ਇੰਗਲੈਂਡ ‘ਚ ਵੀ ਖੇਡ ਚੁੱਕਿਆ ਅਤੇ ਬੈਸਟ ਰੇਡਰ ਦਾ ਖਿਤਾਬ ਵੀ ਜਿੱਤਿਆ । ੨੦੦੭ ‘ਚ ਕੈਨੇਡਾ ਦਾ ਕਬੱਡੀ ਵਰਲਡ ਕੱਪ ਵੀ ਖੇਡਿਆ । ਗੁਰਜੀਤ ਨੇ ਵਰਲਡ ਕਬੱਡੀ ਕੱਪ ‘ਚ ਬੈਸਟ ਰੇਡਰ ਦਾ ਖਿਤਾਬ ਜਿੱਤਿਆ । ਇਸ ਤੋਂ ਬਾਅਦ ਉਸ ਨੂੰ ਵਰਲਡ ਲੈਵਲ ‘ਤੇ ਪਛਾਣ ਮਿਲੀ । ਗੁਰਜੀਤ ਨੂੰ ਜਦੋਂ ਦੂਜੇ ਕਬੱਡੀ ਕਲੱਬ ੧੫-੧੫ ਲੱਖ ਦੇਣ ਦਾ ਲਾਲਚ ਦਿੰਦੇ ਸਨ। ਪਰ ਇਸ ਦੇ ਬਾਵਜੂਦ ਗੁਰਜੀਤ ਤੂਤ ਨੇ ਲਾਲਚ ਨਹੀਂ ਕੀਤਾ ਅਤੇ ਆਪਣੇ ਕਲੱਬ ਪ੍ਰਤੀ ਇਮਾਨਦਾਰ ਰਿਹਾ । ਸਿਰਫ ਪੰਜ ਲੱਖ ਉਸ ਨੂੰ ਆਪਣੇ ਕਲੱਬ ਚੋਂ ਮਿਲਦੇ ਸਨ । ਗੁਰਜੀਤ ਸਿਰਫ਼ ਇਸੇ ਕਾਰਨ ਆਪਣੇ ਕਲੱਬ ਪ੍ਰਤੀ ਇਮਾਨਦਾਰ ਰਿਹਾ ਤਾਂ ਕਿ ਕਬੱਡੀ ਕਲੱਬ ਵਾਲੇ ਜਦੋਂ ਉਸ ‘ਤੇ ਭੀੜ ਬਣੇ ਤਾਂ ਉਸ ਦੀ ਮਦਦ ਕਰੇ । ਪਰ ਜਦੋਂ ਉਨ੍ਹਾਂ ‘ਤੇ ਭੀੜ ਬਣੀ ਤਾਂ ਕੋਈ ਵੀ ਉਸ ਦੇ ਨੇੜੇ ਨਾ ਲੱਗਿਆ ਅਤੇ ਨਸ਼ੇ ਦੀ ਆਦਤ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ।


ਲੱਖਾਂ ਰੁਪਏ ਕਮਾਉਣ ਵਾਲਾ ਗੁਰਜੀਤ ਪੈਸੇ ਪੈਸੇ ਲਈ ਹੋਇਆ ਮੁਹਤਾਜ਼ 

ਗੁਰਜੀਤ ਤੂਤ ਲੱਖਾਂ ਰੁਪਏ ਕਮਾਉਂਦਾ ਸੀ । ਜਦੋਂ ਪਿੰਡ ‘ਚ ਕਿਸੇ ਧੀ ਭੈਣ ਦਾ ਵਿਆਹ ਹੁੰਦਾ ਤਾਂ ਗੁਰਜੀਤ ਹਮੇਸ਼ਾ ਹੀ ਉਸ ਨੂੰ ਸ਼ਗਨ ਦੇ ਕੇ ਆਉਂਦਾ ਸੀ ।ਪਰ ਨਸ਼ੇ ਦੀ ਆਦਤ ਨੇ ਉਸ ਦੀ ਹਾਲਤ ਅਜਿਹੀ ਕਰ ਦਿੱਤੀ ਕਿ ਉਹ ਪੈਸੇ ਪੈਸੇ ਦੇ ਲਈ ਮੁਹਤਾਜ ਹੋ ਗਿਆ ।

View this post on Instagram

A post shared by ਗੁਰਜੀਤ ਤੂਤ ਪੂਰੀਆ (@gurjeet_toot_kabadi)


ਉਸ ਨੂੰ ਆਪਣੀ ਮਾਂ ਦੇ ਕੰਨਾਂ ਦੀ ਮਸ਼ੀਨ ਲਿਆਉਣ ਦੇ ਲਈ ਕਿਸੇ ਤੋਂ ਪੈਸੇ ਮੰਗਣੇ ਪਏ ਸਨ । ਕਿੳਂੁਕਿ ਉਸ ਨੇ ਸਾਰਾ ਪੈਸਾ ਨਸ਼ਿਆਂ ‘ਚ ਗੁਆ ਲਿਆ ਸੀ।ਨਸ਼ੇ ਦੀ ਆਦਤ ਕਾਰਨ ਉਹ ਚੋਰੀ ਚਕਾਰੀ ਦੀਆਂ ਵਾਰਦਾਤਾਂ ਵੀ ਕਰਨ ਲੱਗ ਪਿਆ ਸੀ ।


ਉਹ ਮਾਪੇ ਜੋ ਉਸ ‘ਤੇ ਕਦੇ ਮਾਣ ਕਰਦੇ ਸੀ । ਉਹੀ ਮਾਪੇ ਗੁਰਦੁਆਰਾ ਸਾਹਿਬ ‘ਚ ਜਾ ਕੇ ਉਸ ਦੇ ਮਰਨ ਦੀਆਂ ਅਰਦਾਸਾਂ ਕਰਨ ਲੱਗ ਪਏ ਸਨ । ਇਸੇ ਦੌਰਾਨ ਮਾਪਿਆਂ ਨੇ ਉਸ ਦਾ ਵਿਆਹ ਕਰ ਦਿੱਤਾ ।ਵਿਆਹ ਤੋਂ ਬਾਅਦ ਉਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਇਆ ਅਤੇ ਉਸ ਦੇ ਘਰ ਧੀ ਦਾ ਜਨਮ ਹੋਇਆ ।

View this post on Instagram

A post shared by ਗੁਰਜੀਤ ਤੂਤ ਪੂਰੀਆ (@gurjeet_toot_kabadi)


ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸੁਧਾਰਨ ਦਾ ਫੈਸਲਾ ਕੀਤਾ ।ਉਸ ਨੇ ਸਿੱਖੀ ਵੀ ਧਾਰਨ ਕੀਤੀ ਅਤੇ ਕਬੱਡੀ ਦੇ ਗਰਾਊਂਡ ‘ਚ ਵਾਪਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਮਤ ਅਤੇ ਸਰੀਰ ਨੇ ਉਸਦਾ ਸਾਥ ਨਹੀਂ ਦਿੱਤਾ । 

View this post on Instagram

A post shared by kabaddi_top (@kabaddi_non_stop_)


ਅਰਜਨ ਢਿੱਲੋਂ ਨੇ ਗੀਤ ‘ਚ ਗੁਰਜੀਤ ਤੂਤ ਦਾ ਜ਼ਿਕਰ ਕੀਤਾ 

ਅਰਜਨ ਢਿੱਲੋਂ ਨੇ ਆਪਣੇ ਗੀਤ ‘ਚ ਗੁਰਜੀਤ ਤੂਤ ਦਾ ਜ਼ਿਕਰ ਕੀਤਾ ਹੈ। ਉਸ ਦੀ ਕਬੱਡੀ ‘ਚ ਚੜਤ ਨੂੰ ਵੇਖਦੇ ਹੋਏ ਪਿੰਡ ‘ਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ‘ਚ ਵੀ ਵੱਡਾ ਨਾਮ ਸੀ ।ਪਰ ਕੱਬਡੀ ਦੇ ਇਸ ਸਿਤਾਰੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਅਤੇ ਜਿਨ੍ਹਾਂ ਖਾਤਰ ਲੱਖਾਂ ਰੁਪਏ ਨੂੰ ਠੋਕਰ ਮਾਰਨ ਵਾਲੇ ਇਸ ਕਬੱਡੀ ਖਿਡਾਰੀ ਦੀ ਕਿਸੇ ਕਬੱਡੀ ਕਲੱਬ ਨੇ ਬਾਂਹ ਨਹੀਂ ਫੜ੍ਹੀ । ਅੱਜ ਕੱਲ੍ਹ ਗੁਰਜੀਤ ਚੰਡੀਗੜ੍ਹ ‘ਚ ਆਪਣੇ ਪਰਿਵਾਰ ਦੇ ਨਾਲ ਜੀਵਨ ਬਿਤਾ ਰਿਹਾ ਹੈ। 



ਹੋਰ ਪੜ੍ਹੋ 

Related Post