ਆਪਣੇ ਨਾਨਕੇ ਪਿੰਡ ਮਸਤੀ ਕਰਦੀ ਆਈ ਜੋਤੀ ਨੂਰਾਂ, ਵੇਖੋ ਵੀਡੀਓ

ਜੋਤੀ ਨੂਰਾਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਜੋਤੀ ਨੂਰਾਂ ਆਪਣੇ ਨਾਨਕੇ ਪਿੰਡ ‘ਚ ਨਜ਼ਰ ਆ ਰਹੀ ਹੈ।

By  Shaminder June 15th 2024 10:26 AM

ਜੋਤੀ ਨੂਰਾਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਜੋਤੀ ਨੂਰਾਂ ਆਪਣੇ ਨਾਨਕੇ ਪਿੰਡ ‘ਚ ਨਜ਼ਰ ਆ ਰਹੀ ਹੈ।ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਪਤੀ ਵੀ ਨਜ਼ਰ ਆ ਰਿਹਾ ਹੈ। ਜੋਤੀ ਨੂਰਾਂ ਪਤੀ ਨੂੰ ਪੱਖੀ ਝੱਲਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਹੋਰ ਪੜ੍ਹੋ  : ਵੀਤ ਬਲਜੀਤ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਗੀਤਕਾਰ ਤੋਂ ਬਣੇ ਗਾਇਕ


ਵਿਵਾਦਾਂ ਨਾਲ ਭਰੀ ਜੋਤੀ ਨੂਰਾਂ ਦੀ ਜ਼ਿੰਦਗੀ 

ਜੋਤੀ ਨੂਰਾਂ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਰਹੀ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਆਪਣੇ ਪਤੀ ਦੇ ਨਾਲ ਝਗੜੇ ਦੀਆਂ ਕਾਫੀ ਖ਼ਬਰਾਂ ਆਈਆਂ ਸਨ । ਹਾਲਾਂਕਿ ਜੋਤੀ ਨੇ ਉਸ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਘਰਦਿਆਂ ਦੀ ਰਜ਼ਾਮੰਦੀ ਤੋਂ ਬਗੈਰ ਇਹ ਵਿਆਹ ਹੋਇਆ ਸੀ । ਜਿਸ ਤੋਂ ਬਾਅਦ ਗਾਇਕਾ ਨੇ ਪਤੀ ਕੁਨਾਲ ਪਾਸੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ ।


ਇਸ ਦੇ ਨਾਲ ਹੀ ਗਾਇਕਾ ਨੇ ਕੁਨਾਲ ਪਾਸੀ ‘ਤੇ ਨਸ਼ੇ ਕਰਨ ਦੇ ਵੀ ਇਲਜ਼ਾਮ ਲਗਾਏ ਸਨ ।ਪਰ ਬਾਅਦ ‘ਚ ਦੋਵਾਂ ਨੇ ਮੁੜ ਤੋਂ ਇੱਕ ਪ੍ਰੈੱਸ ਕਾਨਫ੍ਰੰਸ ਕਰਕੇ ਕਿਹਾ ਸੀ ਕਿ ਦੋਵਾਂ ਦਾ ਪੈਚਅੱਪ ਕਰਨ ਦੀ ਗੱਲ ਆਖੀ ਸੀ ।ਹਾਲਾਂਕਿ ਦੋਵਾਂ ਦੀ ਮੁੜ ਤੋਂ ਲੜਾਈ ਹੋ ਗਈ ਸੀ ।ਜੋਤੀ ਹੁਣ ਪਤੀ ਤੋਂ ਵੱਖ ਹੋ ਚੁੱਕੀ ਹੈ ਅਤੇ ਜ਼ਿੰਦਗੀ ‘ਚ ਅੱਗੇ ਵਧ ਚੁੱਕੀ ਹੈ।

View this post on Instagram

A post shared by Jyoti norran (@jyoti.nooran.1998)

 

ਜੋਤੀ ਨੂਰਾਂ ਦਾ ਵਰਕ ਫ੍ਰੰਟ 

ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਗਾਇਕੀ ਦੇ ਖੇਤਰ ‘ਚ ਉਨ੍ਹਾਂ ਨੂੰ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ ।  

View this post on Instagram

A post shared by Jyoti norran (@jyoti.nooran.1998)



 


 




Related Post