‘ਜਿਉਂਦੇ ਰਹੋ ਭੂਤ ਜੀ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ, ਤਸਵੀਰਾਂ ਹੋਈਆਂ ਵਾਇਰਲ

ਬਿੰਨੂ ਢਿੱਲੋਂ, ਬੀਐੱਨ ਸ਼ਰਮਾ, ਸਮੀਪ ਕੰਗ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਜਿਉਂਦੇ ਰਹੋ ਭੂਤ ਜੀ’ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪੁੱਜੀ।

By  Shaminder April 9th 2024 05:14 PM

ਬਿੰਨੂ ਢਿੱਲੋਂ (Binnu Dhillon) ਬੀਐੱਨ ਸ਼ਰਮਾ ਸਮੀਪ ਕੰਗ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਜਿਉਂਦੇ ਰਹੋ ਭੂਤ ਜੀ’ ( Jonde Raho Bhoot Ji) ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਪੁੱਜੀ । ਫ਼ਿਲਮ ਦੀ ਟੀਮ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਦੇ ਨਾਲ ਹੀ ਫ਼ਿਲਮ ਦੇ ਕਲਾਕਾਰਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕੀਤੀ ।

ਹੋਰ ਪੜ੍ਹੋ : ਹਿਨਾ ਖ਼ਾਨ ਨੇ ਕੀਤਾ ਤੀਜਾ ਉਮਰਾਹ, ਕਿਹਾ ਜਦੋਂ ਅੱਲ੍ਹਾ ਚਾਹੁੰਦਾ ਹੈ ਤਾਂ ਸੁਫ਼ਨੇ ਹਕੀਕਤ ਬਣ ਜਾਂਦੇ ਹਨ’

ਇਸ ਮੌਕੇ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੇ ਬਿੰਨੂ ਢਿੱਲੋਂ ਨੇ ਕਿਹਾ ਕਿ ‘ਜਿਉਂਦੇ ਰਹੋ ਭੂਤ ਜੀ’ ਦੀ ਚੜ੍ਹਦੀਕਲਾ ਦੇ ਲਈ ਅਰਦਾਸ ਕਰਨ ਪੁੱਜੇ ਹਾਂ।ਉਨ੍ਹਾਂ ਨੇ ਕਿਹਾ ਕਿ ਇਹ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਫ਼ਿਲਮ ਦੀ ਅਦਾਕਾਰਾ ਭਾਵਨਾ ਨੇ ਕਿਹਾ ਕਿ ‘ਫ਼ਿਲਮ ‘ਚ ਮੇਰਾ ਕਿਰਦਾਰ ਟੀਚਰ ਦਾ ਹੈ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਇਸ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ।ਅਦਾਕਾਰਾ ਨੇ ਦੱਸਿਆ ਕਿ ਇਹ ਫ਼ਿਲਮ ਆਪਣੇ ਆਪ ‘ਚ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ । ਜੋ ਹਸਾਉਣ ਦੇ ਨਾਲ ਨਾਲ ਡਰਾਏਗੀ ਵੀ’। ਅਦਾਕਾਰਾ ਨੇ ਵੱਡੀ ਤੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਵੀ ਕੀਤੀ ।ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । 

View this post on Instagram

A post shared by Binnu Dhillon (@binnudhillons)


ਬਿੰਨੂ ਢਿੱਲੋਂ ਦਾ ਵਰਕ ਫ੍ਰੰਟ 

ਬਿੰਨੂ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਕੈਰੀ ਆਨ ਜੱਟਾ, ਝੱਲੇ, ਕਾਲਾ ਸ਼ਾਹ ਕਾਲਾ, ਮਿਸਟਰ ਐਂਡ ਮਿਸੇਜ਼ ੪੨੦ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ। 




Related Post